ਅਦਿਤੀ ਕਲਾਸਿਕ ਗੋਲਫ ਟੂਰਨਾਮੈਂਟ ''ਚ ਸੰਯੁਕਤ 15ਵੇਂ ਸਥਾਨ ''ਤੇ ਰਹੀ

09/04/2017 9:19:34 PM

ਨਵੀਂ ਦਿੱਲੀ— ਭਾਰਤ ਦੀ ਅਦਿਤੀ ਅਸ਼ੋਕ ਆਖਰੀ ਦੌਰ 'ਚ 5 ਅੰਡਰ 67 ਦੇ ਸਕੋਰ ਨਾਲ ਇੱਥੇ ਕਾਂਬਿਆ ਪੋਰਟਲੈਂਡ ਕਲਾਸਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ 15ਵੇਂ ਸਥਾਨ 'ਤੇ ਰਹੀ। ਅਦਿਤੀ ਦਾ ਕੁਲ ਸਕੋਰ 10 ਅੰਡਰ 278 ਰਿਹਾ। ਇਸ ਭਾਰਤੀ ਗੋਲਫਰ ਨੇ ਆਖਰੀ ਦੌਰ 'ਚ 6 ਬਰਡੀ ਕੀਤੀ ਪਰ ਇਕ ਬੋਗੀ ਵੀ ਕਰ ਗਈ। ਉਸ ਨੂੰ ਇਸ ਪ੍ਰਦਰਸ਼ਨ ਨਾਲ 16830 ਡਾਲਰ ਦੀ ਇਨਾਮੀ ਰਾਸ਼ੀ ਮਿਲੀ।
ਇਸ 'ਚ ਸਟੇਸੀ ਲੁਈਸ ਦੌਰ 'ਚ 3 ਅੰਡਰ 69 ਦੇ ਸਕੋਰ ਨਾਲ 2014 ਤੋਂ ਐੱਲ.ਪੀ.ਜੀ.ਏ. 'ਚ ਆਪਣਾ ਪਹਿਲਾ ਟੂਰਨਾਮੈਂਟ ਜਿੱਤਿਆ। ਸਟੇਸੀ ਨੇ ਆਪਣੇ ਵਾਅਦੇ ਦੇ ਮੁਤਾਬਕ ਆਪਣੀ ਪੂਰੀ 195000 ਡਾਲਰ ਦੀ ਇਨਾਮੀ ਰਾਸ਼ੀ ਆਪਣੇ ਨਵੇਂ ਘਰ ਹਿਊਸਟਨ ਦੇ ਰਾਹਤ ਫੰਡ 'ਚ ਦਾਨ ਕਰ ਦਿੱਤੀ।