ਅਦਿਤੀ ਨੇ ਫਿਰ 69 ਦਾ ਕਾਰਡ ਖੇਡਿਆ, ਸੰਯੁਕਤ 12ਵੇਂ ਸਥਾਨ ''ਤੇ

07/02/2017 11:05:25 AM

ਓਲੰਪਿਕ ਫੀਲਡਸ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਕੇ.ਪੀ.ਐੱਮ.ਜੀ ਮਹਿਲਾ ਪੀ.ਜੀ.ਏ. ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਵੀ 2 ਅੰਡਰ ਦਾ ਕਾਰਡ ਖੇਡਿਆ। 
19 ਸਾਲਾ ਅਦਿਤੀ ਹੁਣ 12ਵੇਂ ਸਥਾਨ 'ਤੇ ਹੈ ਅਤੇ ਉਹ ਚੋਟੀ 'ਤੇ ਚਲ ਰਹੀ ਡੈਨੀਅਲੀ ਕਾਂਗ ਅਤੇ ਸੀ ਯੰਗ ਕਿਮ ਤੋਂ ਸਿਰਫ ਤਿੰਨ ਸ਼ਾਟ ਪਿੱਛੇ ਹੈ। ਅਦਿਤੀ ਨੇ ਦੂਜੇ ਦੌਰ 'ਚ 6 ਬਰਡੀ ਕੀਤੀ ਪਰ ਇਸ ਵਿਚਾਲੇ ਉਹ 2 ਬੋਗੀ ਅਤੇ ਇਕ ਡਬਲ ਬੋਗੀ ਵੀ ਕਰ ਗਈ। ਇਸ ਤਰ੍ਹਾਂ ਨਾਲ ਉਹ 36 ਹੋਲ ਦੇ ਬਾਅਦ ਚਾਰ ਅੰਡਰ 'ਤੇ ਹੈ।