ਅਭਿਨੇਤਾ ਸੁਨੀਲ ਸ਼ੈੱਟੀ ਬਣਿਆ ਨਾਡਾ ਦਾ ਬ੍ਰਾਂਡ ਅੰਬੈਸਡਰ

12/10/2019 11:26:42 PM

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਨੂੰ ਮੰਗਲਵਾਰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਖੇਡਾਂ ਵਿਚ ਡੋਪਿੰਗ ਨੂੰ ਰੋਕਣ ਅਤੇ ਪਾਰਦਰਸ਼ਿਤਾ ਲਿਆਉਣ ਦੇ ਟੀਚੇ ਨਾਲ ਅਦਾਕਾਰ ਸ਼ੈੱਟੀ ਨੂੰ ਨਾਡਾ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਰਾਸ਼ਟਰੀ ਰਾਜਧਾਨੀ ਵਿਚ ਖੇਡ ਮੰਤਰੀ ਕਿਰੇਨ ਰਿਜੂਜ ਦੀ ਹਾਜ਼ਰੀ ਵਿਚ ਉਸ ਨੂੰ ਨਾਡਾ ਨਾਲ ਜੋੜਿਆ ਗਿਆ। ਹਾਲਾਂਕਿ ਖੇਡ ਮੰਤਰਾਲੇ ਨੇ ਇਹ ਕਦਮ ਉਸ ਸਮੇਂ ਉਠਾਇਆ ਹੈ ਜਦੋ ਇਸ ਸਾਲ ਦੇ ਸ਼ੁਰੂਆਤ 'ਚ ਹੀ ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਨਾਡਾ ਦੀ ਇਕ ਪ੍ਰਯੋਗਸ਼ਾਲਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਸਥਿਤੀ 'ਚ ਹੁਣ ਨਾਡਾ ਨੂੰ ਐਥਲੀਟਾਂ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਲਈ ਦੇਸ਼ ਤੋਂ ਬਾਹਰ ਜਾਣਾ ਹੋਵੇਗਾ। ਨਾਲ ਹੀ ਨਾਡਾ ਦੇ ਸਾਹਮਣੇ ਵੱਡੀ ਸੰਖਿਆ 'ਚ ਖਿਡਾਰੀਆਂ ਦੇ ਨਮੂਨਿਆਂ ਦਾ ਸਫਲ ਪ੍ਰੀਖਿਆ ਕਰਨ ਦੀ ਵੀ ਚੁਣੌਤੀ ਖੜ੍ਹੀ ਹੋ ਗਈ ਹੈ।

Gurdeep Singh

This news is Content Editor Gurdeep Singh