ਲੋਢਾ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ. ਸੀ. ਏ. ਦੀ ਚੋਣ ਮੁਕੰਮਲ

09/23/2017 11:45:39 PM

ਮੋਹਾਲੀ/ਹੁਸ਼ਿਆਰਪੁਰ (ਜ. ਬ.)- ਲੋਢਾ ਕਮਿਸ਼ਨ ਵਲੋਂ ਬੀ. ਸੀ. ਸੀ. ਆਈ. ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਦੀ ਚੋਣ ਪੀ. ਸੀ. ਏ. ਸਟੇਡੀਅਮ ਮੋਹਾਲੀ 'ਚ ਮੁਕੰਮਲ ਹੋ ਗਈ, ਜਿਸ 'ਚ ਸਰਬਸੰਮਤੀ ਨਾਲ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਰਾਕੇਸ਼ ਰਾਠੌਰ, ਅਮਰਿੰਦਰ ਬਿੰਦਰਾ ਅਤੇ ਐੱਸ. ਐੱਮ. ਵਰਮਾ ਪੀ. ਸੀ. ਏ. ਦੇ ਉਪ-ਪ੍ਰਧਾਨ ਚੁਣੇ ਗਏ। ਆਰ. ਪੀ. ਸਿੰਗਲਾ  ਸਕੱਤਰ, ਅਰੁਣ ਸ਼ਰਮਾ ਅਤੇ ਡਾ. ਆਰ. ਪੀ. ਐੱਸ. ਬਾਵਾ ਜੁਆਇੰਟ ਸਕੱਤਰ ਅਤੇ ਅਜੇ ਤਿਆਗੀ ਖਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ 10 ਜ਼ਿਲਿਆਂ ਤੋਂ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਕਾਰਜਕਾਰਨੀ ਦੇ ਚੁਣੇ ਹੋਏ ਮੈਂਬਰਾਂ ਦਾ ਵੇਰਵਾ ਇਸ ਤਰ੍ਹਾਂ ਹੈ-ਡਾ. ਰਮਨ ਘਈ (ਹੁਸ਼ਿਆਰਪੁਰ), ਸੁਰਜੀਤ ਰਾਜ ਬਿੱਟਾ (ਜਲੰਧਰ), ਮਹਿੰਦਰ ਸਿੰਘ (ਚੰਡੀਗੜ੍ਹ), ਓ. ਡੀ. ਸ਼ਰਮਾ (ਬਠਿੰਡਾ), ਸੰਦੀਪ ਬੁੱਧੀਰਾਜਾ (ਰੋਪੜ), ਕ੍ਰਿਸ਼ਨ ਲਾਲ  ਸਰਾਫ (ਕਪੂਰਥਲਾ), ਆਰ. ਕੇ. ਸੈਣੀ (ਅੰਮ੍ਰਿਤਸਰ), ਵਿਨੋਦ ਚਿਤਕਾਰਾ (ਲੁਧਿਆਣਾ), ਅਭਿਜੀਤ ਵਾਲੀਆ (ਮੋਹਾਲੀ) ਅਤੇ ਸਮੀਰ ਖੋਸਲਾ (ਪਟਿਆਲਾ)।
ਅੱਜ ਦੀ ਚੋਣ ਤੋਂ ਬਾਅਦ ਪੰਜਾਬ ਲੋਢਾ ਕਮਿਸ਼ਨ ਦੀ ਸਿਫਾਰਿਸ਼ ਲਾਗੂ ਕਰਨ ਵਾਲਾ ਉੱਤਰੀ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ।