ਡਵੇਨ ਬ੍ਰਾਵੋ ਦੇ ਨਾਲ ਹੋਇਆ ਹਾਦਸਾ, ਹਸਪਤਾਲ ’ਚ ਦਾਖਲ

09/05/2019 2:52:40 AM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ’ਚ ਹਸਪਤਾਲ ਦੇ ਬੈਡ ’ਤੇ ਲੰਮੇ ਪਏ ਹੋਏ ਹਨ। ਬ੍ਰਾਵੋ ਦੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਹੈ। ਚੇਨਈ ਸੁਪਰਕਿੰਗਸ ਦੇ ਟਵੀਟਰ ਅਕਾਊਂਟ ’ਤੇ ਬ੍ਰਾਵੋ ਦੀ ਇਹ ਤਸਵੀਰ ਸ਼ੇਅਰ ਕੀਤੀ।


ਅਭਿਆਸ ਦੇ ਦੌਰਾਨ ਲੱਗੀ ਸੱਟ
ਬ੍ਰਾਵੋ ਦੇ ਅਭਿਆਸ ਦੌਰਾਨ ਸੱਟ ਲੱਗੀ ਸੀ। ਬ੍ਰਾਵੋ ਕੈਰੇਬੀਅਨ ਪ੍ਰੀਮੀਅਰ ਲੀਗ 2019 ਦੀ ਤਿਆਰੀ ਕਰ ਰਹੇ ਸਨ ਪਰ ਅਭਿਆਸ ਦੇ ਦੌਰਾਨ ਉਸਦੇ ਨਾਲ ਹਾਦਸਾ ਹੋ ਗਿਆ, ਜਿਸ ਤੋਂ ਬਾਅਦ ਸਰਜਰੀ ਕਰਵਾਉਣੀ ਪਈ। ਬ੍ਰਾਵੋ ਦੀ ਸੱਟ ਨਾਲ ਤ੍ਰਿਣਬੈਗੋ ਨਾਈਟ ਰਾਈਡਰਸ ਨੂੰ ਵੱਡਾ ਝੱਟਕਾ ਲੱਗਾ ਹੈ ਕਿਉਂਕਿ ਉਹ ਇਸ ਟੀਮ ਦੀ ਕਪਤਾਨੀ ਕਰਦੇ ਹਨ। ਹੁਣ ਉਸਦੀ ਸੱਟ ਤੋਂ ਬਾਅਦ ਪੋਲਾਰਡ ਇਸ ਟੀਮ ਦੀ ਕਪਤਾਨੀ ਕਰਨਗੇ।


ਜ਼ਿਕਰਯੋਗ ਹੈ ਕਿ ਬ੍ਰਾਵੋ ਨੇ ਹਸਪਤਾਲ ’ਚ ਆਪਣੀ ਮਾਂ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਬ੍ਰਾਵੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜਾਣਕਾਰੀ ਦਿੱਤੀ ਕਿ ਇਹ ਉਸਦੇ 16 ਸਾਲ ਦੇ ਕਰੀਅਰ ਦੀ ਚੌਥੀ ਸਰਜਰੀ ਹੈ। ਉਸ ਨੇ ਲਿਖਿਆ ‘ਇਕ ਪ੍ਰੋਫੈਸ਼ਨਲ ਐਥਲੀਟ ਹੋਣ ਦੇ ਚੱਲਦਿਆ ਮੈਂ ਅਰਦਾਸ ਕਰਦਾ ਹਾਂ ਕਿ ਇਹ ਸਰਜਰੀ ਵੀ ਸਫਲ ਰਹੇ। ਸਾਰੇ ਫੈਂਸ ਦਾ ਸਮਰਥਨ ਤੇ ਪਿਆਰ ਦੇਣ ਦੇ ਲਈ ਸ਼ੁੱਕਰੀਆ।’

 
 
 
 
 
View this post on Instagram
 
 
 
 
 
 
 
 
 

As I get ready to have my 4th surgery in 16yrs of being a professional athlete I pray that this one will also be a success 🙏🙏🙏 thx for all the love an support my fans 🇹🇹🇹🇹🇹🇹 @tkriders good luck!! #Champion #LandOf Champions

A post shared by Dwayne Bravo (@djbravo47) on Sep 4, 2019 at 5:48am PDT

 

Gurdeep Singh

This news is Content Editor Gurdeep Singh