ਓਲੰਪਿਕ ਤਮਗਾ ਜਿੱਤਣ ਲਈ ਅਲਗ ਪੱਧਰ ਦੀ ਮਾਨਸਿਕ ਸਥਿਰਤਾ ਚਾਹੀਦੀ ਹੈ : ਅਭਿਸ਼ੇਕ

09/08/2019 4:32:13 PM

ਨਵੀਂ ਦਿੱਲੀ— ਪਿਛਲੇ ਹਫਤੇ ਵਿਸ਼ਵ ਕੱਪ ’ਚ ਦੂਜਾ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਨੇ ਕਿਹਾ ਕਿ ਓਲੰਪਿਕ ਤਮਗਾ ਜਿੱਤਣ ਲਈ ਅਲਗ ਤਰ੍ਹਾਂ ਦੀ ਮਾਨਸਿਕ ਸਥਿਰਤਾ ਦੀ ਜ਼ਰੂਰਤ ਹੁੰਦੀ ਹੈ। ਹਰਿਆਣਾ ਦੇ 30 ਸਾਲ ਦੇ ਇਸ ਨਿਸ਼ਾਨੇਬਾਜ਼ ਨੇ ਇਸ ਸਾਲ ਅਪ੍ਰੈਲ ’ਚ ਬੀਜਿੰਗ ਵਿਸ਼ਵ ਕੱਪ ’ਚ 10 ਮੀਟਰ ਏਅਰ ਪਿਸਟਲ ’ਚ ਸੋਨ ਤਮਗਾ ਜਿੱਤ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ। ਉਨ੍ਹਾਂ ਨੇ ਪਿਛਲੇ ਹਫਤੇ ਰੀਓ ’ਚ ਵਿਸ਼ਵ ਕੱਪ ’ਚ ਦੂਜਾ ਪੀਲਾ ਤਮਗਾ ਜਿੱਤਿਆ। ਉਨ੍ਹਾਂ ਨੇ ਦਸ ਮੀਟਰ ਏਅਰ ਪਿਸਟਲ ਮਿਕਸਡ ਵਰਗ ’ਚ ਯਸ਼ਸਵਿਨੀ ਸਿੰਘ ਦੇਸਵਾਲ ਦੇ ਨਾਲ ਚਾਂਦੀ ਤਮਗਾ ਜਿੱਤਿਆ ਸੀ।

ਅਭਿਸ਼ੇਕ ਨੇ ਕਿਹਾ, ‘‘ਨਿਸ਼ਾਨੇਬਾਜ਼ੀ ਸਰੀਰਕ ਨਾਲੋਂ ਜ਼ਿਆਦਾ ਮਾਨਸਿਕ ਖੇਡ ਹੈ। ਓਲੰਪਿਕ ’ਚ ਸਾਨੂੰ ਵੱਖੋ-ਵੱਖ ਤਰ੍ਹਾਂ ਦੀ ਮਾਨਸਿਕ ਸਥਿਰਤਾ ਅਤੇ ਆਤਮਵਿਸ਼ਵਾਸ ਦੀ ਜ਼ਰੂਰਤ ਹੋਵੇਗੀ। ਮੈਂ ਇਸ ਲਈ ਮਾਨਸਿਕ ਕਸਰਤ, ਯੋਗ ਅਤੇ ਧਿਆਨ ਕਰ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਨੂੰ ਪੂਰੀ ਤਿਆਰੀ ’ਤੇ ਕੰਮ ਕਰਨਾ ਹੈ ਪਰ ਮੇਰਾ ਫੋਕਸ ਮਾਨਸਿਕ ਸ਼ਾਂਤੀ ’ਤੇ ਹੋਵੇਗਾ। ਫਾਈਨਲ ’ਚ ਜਦੋਂ ਤੁਸੀਂ ਨਿਸ਼ਾਨਾ ਵਿੰਨ੍ਹਦੇ ਹੋ ਅਤੇ ਪਿੱਛਿਓਂ ਸ਼ੋਰ ਹੁੰਦਾ ਹੈ ਤਾਂ ਫੋਕਸ ਹੱਟ ਜਾਂਦਾ ਹੈ। ਅਜਿਹੇ ’ਚ 9 ਜਾਂ ਅੱਠ ਦੇ ਸਕੋਰ ਆਉਣ ਲਗਦੇ ਹਨ। ਇਸੇ ’ਤੇ ਫੋਕਸ ਕਰਨਾ ਹੈ।’’ ਭਾਰਤ ਕੋਲ ਇਸ ਸਮੇਂ ਨਿਸ਼ਾਨੇਬਾਜ਼ੀ ’ਚ ਕਾਫੀ ਯੁਵਾ ਟੀਮ ਹੈ ਅਤੇ ਅਭਿਸ਼ੇਕ ਨੇ ਕਿਹਾ ਕਿ ਆਪਸ ’ਚ ਸਵਸਥ ਮੁਕਾਬਲੇਬਾਜ਼ੀ ਨਾਲ ਨਿਸ਼ਾਨੇਬਾਜ਼ੀ ਨੂੰ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਚੰਗਾ ਮੌਕਾ ਹੈ ਕਿਉਂਕਿ ਭਾਰਤ ’ਚ ਹੀ ਇੰਨੀ ਸਵਸਥ ਮੁਕਾਬਲੇਬਾਜ਼ੀ ਹੈ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ।’’ ਉਨ੍ਹਾਂ ਕਿਹਾ, ‘‘ਏਸ਼ੀਆਈ ਖੇਡਾਂ ਤੋਂ ਹੀ ਮੈਂ ਅਤੇ ਸੌਰਭ ਹਰ ਅਭਿਆਸ ਕੈਂਪ ’ਚ ਇਕ ਕਮਰੇ ’ਚ ਰਹਿੰਦੇ ਹਾਂ। ਹਰ ਪ੍ਰਤੀਯੋਗਿਤਾ ’ਚ ਵੀ ਅਤੇ ਆਪਣੇ ਤਜਰਬੇ ਇਕ ਦੂਜੇ ਨਾਲ ਵੰਡਦੇ ਹਾਂ ਜਿਸ ਨਾਲ ਪ੍ਰਦਰਸ਼ਨ ’ਚ ਨਿਖਾਰ ਆਉਂਦਾ ਹੈ। ਚੀਨ ’ਚ 17 ਤੋਂ 23 ਨਵੰਬਰ ਤਕ ਹੋਣ ਵਾਲੇ ਵਿਸ਼ਵ ਕੱਪ ਫਾਈਨਲਸ ਲਈ ਰਿਕਾਰਡ 14 ਭਾਰਤੀ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਨੇ ਕੋਟਾ ਹਾਸਲ ਕਰ ਲਿਆ ਹੈ। ਅਭਿਸ਼ੇਕ ਨੇ ਕਿਹਾ, ‘‘ਵਿਸ਼ਵ ਕੱਪ ਫਾਈਨਲਸ ਦੋ ਸਾਲ ’ਚ ਹੁੰਦਾ ਹੈ। ਇਸ ਵਾਰ ਸਾਡੇ ਕੋਲ ਵੱਡੀ ਟੀਮ ਹੈ ਅਤੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।’’

Tarsem Singh

This news is Content Editor Tarsem Singh