ਅਭੈ ਨੇ ਟੋਰੰਟੋ ''ਚ ਗੁਡਫੇਲੋ ਕਲਾਸਿਕ ਸਕੁਐਸ਼ ਦਾ ਖਿਤਾਬ ਜਿੱਤਿਆ

02/25/2024 3:53:26 PM

ਨਵੀਂ ਦਿੱਲੀ, (ਭਾਸ਼ਾ) ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਭੈ ਸਿੰਘ ਨੇ ਟੋਰੰਟੋ 'ਚ ਗੁੱਡਫੇਲੋ ਕਲਾਸਿਕ ਸਕੁਐਸ਼ ਟੂਰਨਾਮੈਂਟ ਦੇ ਫਾਈਨਲ 'ਚ ਇਲੀਅਟ ਮੌਰੀਸ ਡੇਵਰੇਡ ਨੂੰ 3-0 ਨਾਲ ਹਰਾ ਕੇ ਆਪਣਾ ਅੱਠਵਾਂ ਪੀ. ਐੱਸ. ਏ. ਖਿਤਾਬ ਜਿੱਤਿਆ। ਇਸ ਚੈਲੰਜਰ ਸਕੁਐਸ਼ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਨੌ ਹਜ਼ਾਰ ਡਾਲਰ ਸੀ। ਆਪਣੇ ਕਰੀਅਰ ਦਾ 12ਵਾਂ ਫਾਈਨਲ ਖੇਡ ਰਹੇ ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਅਭੈ ਨੇ ਡੇਵਰੇਡ ਨੂੰ 40 ਮਿੰਟਾਂ ਵਿੱਚ 11-7, 11-9, 11-9 ਨਾਲ ਹਰਾਇਆ।

ਇਹ ਵੀ ਪੜ੍ਹੋ : IPL ਤੋਂ ਇਕ ਮਹੀਨੇ ਪਹਿਲਾਂ ਸਵਾਈ ਮਾਨ ਸਿੰਘ ਸਟੇਡੀਅਮ ਤੇ RCA ਦਾ ਦਫਤਰ ਸੀਲ

ਵਿਸ਼ਵ ਦੇ 66ਵੇਂ ਨੰਬਰ ਦੇ ਖਿਡਾਰੀ ਅਭੈ ਦਾ ਇਹ ਸਾਲ ਦਾ ਦੂਜਾ ਚੈਲੇਂਜਰ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਮਹੀਨੇ ਮੁੰਬਈ 'ਚ JSW ਵਿਲਿੰਗਡਨ ਖਿਤਾਬ ਜਿੱਤਿਆ ਸੀ। ਪਿਛਲੇ ਸਾਲ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਟੀਮ ਸੋਨ ਅਤੇ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਅਭੈ ਹੁਣ ਮਾਰਚ ਵਿੱਚ ਕੈਨੇਡਾ ਪੁਰਸ਼ ਓਪਨ ਵਿੱਚ ਹਿੱਸਾ ਲੈਣਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh