ਦਿੱਲੀ ਹਾਫ ਮੈਰਾਥਨ ’ਚ ਹਿੱਸਾ ਲੈਣਗੇ ਰਿਕਾਰਡ 40,633 ਮੁਕਾਬਲੇਬਾਜ਼

10/10/2019 1:56:20 AM

ਨਵੀਂ ਦਿੱਲੀ— ਰਾਜਧਾਨੀ ’ਚ 20 ਅਕਤੂਬਰ ਨੂੰ ਹੋਣ ਵਾਲੀ ਦੁਨੀਆ ਦੀ ਵੱਕਾਰੀ ਏਅਰਟੈੱਲ ਦਿੱਲੀ ਹਾਫ ਮੈਰਾਥਨ ਦੇ 15ਵੇਂ ਸੀਜ਼ਨ ’ਚ ਇਸ ਵਾਰ ਰਿਕਾਰਡ 40,633 ਮੁਕਾਬਲੇਬਾਜ਼ ਹਿੱਸਾ ਲੈਣਗੇ। ਦਿੱਲੀ ਹਾਫ ਮੈਰਾਥਨ ਦੇ ਪ੍ਰਮੋਟਰ ਪ੍ਰੋਕੈਮ ਇੰਟਰਨੈਸ਼ਨਲ ਨੇ ਇਕ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੱਤੀ। ਆਈ. ਏ. ਏ. ਐੱਫ. ਦੀ ਇਸ ਗੋਲਡ ਲੈਵਲ ਰੇਸ ’ਚ 2,75,000 ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਆਯੋਜਕਾਂ ਨੇ ਦੱਸਿਆ ਕਿ ਇਸ ਵਾਰ ਹਾਫ ਮੈਰਾਥਨ ’ਚ ਮੁਕਾਬਲੇਬਾਜ਼ਾਂ ਦੀ ਗਿਣਤੀ ’ਚ 11 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹਾਫ ਮੈਰਾਥਨ ’ਚ ਕੁਲ 13,115 ਦੌੜਾਕ ਹਿੱਸਾ ਲੈਣਗੇ। ਗ੍ਰੇਟ ਦਿੱਲੀ ਦੌੜ ’ਚ 16,962 ਮੁਕਾਬਲੇਬਾਜ਼ਾਂ ਦੀ ਹਿੱਸੇਦਾਰੀ ਰਹੇਗੀ। 10 ਕਿਲੋਮੀਟਰ ਦੌੜ ’ਚ 77 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਵਰਗ ’ਚ 8553 ਮੁਕਾਬਲੇਬਾਜ਼ ਹਿੱਸਾ ਲੈਣਗੇ। ਸੀਨੀਅਰ ਸਿਟੀਜ਼ਨਜ਼ ਦੀ ਦੌੜ ’ਚ 1430 ਮੁਕਾਬਲੇਬਾਜ਼ ਅਤੇ ਚੈਂਪੀਅਨਸ ਵਿਦ ਡਿਸਏਬਿਲਟੀ ’ਚ 573 ਮੁਕਾਬਲੇਬਾਜ਼ ਉਤਰਨਗੇ। ਇਸ ਵਾਰ ਦੀ ਮੈਰਾਥਨ ਦਿੱਲੀ ਹਾਫ ਮੈਰਾਥਨ ਦੇ ਇਤਿਹਾਸ ਦੇ ਸਾਰੇ ਰਿਕਾਰਡ ਤੋੜ ਦੇਵੇਗੀ।

Gurdeep Singh

This news is Content Editor Gurdeep Singh