ਸਾਈ ਨੇ ਬਜਰੰਗ ਨੂੰ ਵਿਸ਼ਵ ਚੈਂਪੀਅਨਸ਼ਿਪ ਲਈ ਟ੍ਰਾਇਲ ਦੇਣ ਤੋਂ ਛੋਟ ਲਈ ਰੱਖੀ ਸ਼ਰਤ

08/22/2023 5:27:01 PM

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਖੇਡ ਅਥਾਰਿਟੀ (ਸਾਈ) ਚਾਹੁੰਦਾ ਹੈ ਕਿ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਵਿਚ ਸ਼ਾਮਿਲ ਹੋਵੇ। ਜੇਕਰ ਉਹ ਪਟਿਆਲਾ ਵਿਚ ਇਸ ਹਫਤੇ ਹੋਣ ਵਾਲੇ ਟ੍ਰਾਇਲ ਤੋਂ ਛੋਟ ਚਾਹੁੰਦਾ ਹੈ ਤਾਂ ਫਿਟਨੈੱਸ ਪ੍ਰਮਾਣ-ਪੱਤਰ ਪ੍ਰਦਾਨ ਕਰੇ। ਬਜਰੰਗ 25 ਅਤੇ 26 ਅਗਸਤ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਟ੍ਰਾਇਲ ਵਿਚ ਹਿੱਸਾ ਨਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਉਹ 23 ਸਤੰਬਰ ਤੋਂ ਹਾਂਗਝੋਉ ’ਚ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀਆਂ ਤਿਆਰੀ ਲਈ ਵਿਦੇਸ਼ ਵਿਚ ਅਭਿਆਸ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਮਹਿਲਾ WC ਜੇਤੂ ਦੇ ਬੁੱਲ੍ਹਾਂ ਨੂੰ ਚੁੰਮਣ 'ਤੇ ਵਿਵਾਦ, ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੇ ਮੁਖੀ ਦਾ ਸ਼ਰਮਨਾਕ ਕਾਰਾ

ਬਜਰੰਗ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੇ ਆਊਟਗੋਇੰਗ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਣ ਸਿੰਘ ਖਿਲਾਫ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ 6 ਪਹਿਲਵਾਨਾਂ ਵਿਚ ਸ਼ਾਮਿਲ ਸੀ। ਉਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਦੀਪਕ ਪੂਨੀਆ (86 ਕਿ. ਗ੍ਰਾ.) ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਮੁਕਾਬਲੇਬਾਜ਼ੀ ਕਰਨ ਦਾ ਚਾਹਵਾਨ ਨਹੀਂ ਹੈ। ਦੀਪਕ ਵੀ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਲੰਮੇ ਸਮੇਂ ਤੱਕ ਵਿਦੇਸ਼ ਵਿਚ ਅਭਿਆਸ ਕਰਨਾ ਚਾਹੁੰਦਾ ਹੈ। ਬਜਰੰਗ ਨੇ ਕਿਰਗਿਸਤਾਨ ਦੇ ਇਸਸਿਕ-ਕੁਲ (21 ਅਗਸਤ-28 ਸਤੰਬਰ) ਵਿਚ ਟ੍ਰੇਨਿੰਗ ਦਾ ਪ੍ਰਸਤਾਵ ਭੇਜਿਆ ਹੈ ਤਾਂ ਉੱਥੇ ਹੀ ਦੀਪਕ ਏਸ਼ੀਆਈ ਖੇਡਾਂ ਤੋਂ ਪਹਿਲਾਂ 5 ਹਫਤੇ (23 ਅਗਸਤ ਤੋਂ 28 ਸਤੰਬਰ) ਤੱਕ ਰੂਸ ਵਿਚ ਟ੍ਰੇਨਿੰਗ ਲੈਣੀ ਚਾਹੁੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh