ਨਵੰਬਰ ''ਚ ਫਿਰ ਕਪਤਾਨ ਬਣਨਗੇ ਏ.ਬੀ.ਡੀਵਿਲੀਅਰਸ

10/16/2018 10:32:47 AM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ.ਡੀਵਿਲੀਅਰਸ ਨੂੰ ਦੱਖਣੀ ਅਫਰੀਕਾ ਦੇ ਨਵੇਂ ਐੱਮਜਾਂਸੀ ਸੁਪਰ ਲੀਗ  ਟੀ-20 ਟੂਰਨਾਮੈਂਟ 'ਚ 12 ਟਾਪ ਖਿਡਾਰੀਆਂ 'ਚ ਸ਼ਾਮਿਲ ਕੀਤਾ ਗਿਆ ਹੈ. ਦੱਖਣੀ ਅਫਰੀਕਾ ਦੇ ਛੈ ਵਿਦੇਸ਼ੀ ਖਿਡਾਰੀਆਂ ਨੂੰ ਮਾਰਕੀ ਖਿਡਾਰੀ ਚੁਣਿਆ ਗਿਆ।

 

ਇੰਗਲੈਂਡ ਦੇ ਵਨ ਡੇ ਕਪਤਾਨ ਆਇਨ ਮਾਰਗਨ, ਜੇਸਨ ਰਾਏ ਅਤੇ ਡੇਵਿਡ ਮਲਾਨ, ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਡਵੇਨ ਬ੍ਰਾਵੋ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਪ੍ਰਮੁੱਖ ਵਿਦੇਸ਼ੀ ਖਿਡਾਰੀਆਂ 'ਚ ਸ਼ਾਮਿਲ ਹੈ, ਜੋਹਾਨਿਸਬਰਗ 'ਚ ਬੁੱਧਵਾਰ ਨੂੰ ਹੋਣ ਵਾਲੇ ਡ੍ਰਾਫਟ 'ਚ ਛੈ ਟੀਮਾਂ 'ਚ ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਦੀ ਹੋੜ ਰਹੇਗੀ।
 

ਇਸ ਸਾਲ ਦੀ ਸ਼ੁਰੂਆਤ 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਡੀਵਿਲੀਅਰਸ ਟੀਸ਼ਵਾਨੇ ਸਪਾਰਟਨਸ ਦੀ ਅਗਵਾਈ ਕਰਣਗੇ। ਰਾਸ਼ਟਰੀ ਕਪਤਾਨ ਫਾਫ ਡੂ ਪਲੇਸਿਸ ਪਾਰਲ ਰਾਕਸ ਟੀਮ 'ਚ, ਹਾਸ਼ਿਮ ਅਮਲਾ ਡਰਬਨ ਹੀਟ, ਜੇ.ਪੀ. ਡੂਮਿਨੀ ਕੈਪਟਾਊਨ, ਬਿਲਟ੍ਰਜ, ਕਾਗਿਸੋ ਰਬਾਡਾ ਜੋਜੀ ਸਟਾਰਸ ਅਤੇ ਇਮਰਾਨ ਤਾਹਿਰ ਨੇਲਸਨ ਮੰਡੇਲਾ ਬੇ ਜੁਆਇੰਟਸ ਟੀਮ 'ਚ ਹੋਣਗੇ, ਇਹ ਲੀਗ 15 ਨਵੰਬਰ ਤੋਂ 16 ਦਸੰਬਰ ਵਿਚਕਾਰ ਖੇਡੀ ਜਾਵੇਗੀ।