99 ਸਾਲ ਦੇ ਤੈਰਾਕ ਨੇ ਤੋੜਿਆ ਪੁਰਾਣਾ ਵਿਸ਼ਵ ਰਿਕਾਰਡ

03/04/2018 10:40:15 PM

ਸਿਡਨੀ— ਵੱਧ ਦੀ ਉਮਰ ਨੂੰ ਲੈ ਕੇ ਲੋਕ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦੇ ਪਰ ਆਸਟਰੇਲੀਆ ਦੇ ਜਾਰਜ ਕੋਰੋਂਸ ਵੱਧਦੀ ਉਮਰ 'ਚ ਤੈਰਾਕੀ ਕਰਦੇ ਹਨ। ਹਿਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਉਮਰ 99 ਸਾਲ ਹੈ ਤੇ ਉਸ ਉਮਰ 'ਚ ਉਨ੍ਹਾਂ ਨੇ ਤੈਰਾਕੀ 'ਚ ਵਿਸ਼ਵ ਰਿਕਾਰਡ ਤੋੜਿਆ। ਕਵੀਂਸਲੈਂਡ 'ਚ ਆਧਿਕਾਰਿਕ ਰੂਪ ਤੋਂ ਮਾਸਟਰਸ ਤੈਰਾਕੀ ਮੁਕਾਬਲਾ ਆਯੋਜਿਤ ਕੀਤਾ। ਇੱਥੇ 100 ਤੋਂ 104 ਸਾਲ ਵਰਗ 'ਚ 50 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲੇ 'ਚ ਜਾਰਜ ਨੇ ਹਿੱਸਾ ਲੈਦਿਆ ਹੋਇਆ 56.12 ਸੈਂਕਿੰਡ ਸਮੇਂ 'ਚ ਪਹਿਲਾਂ ਸਥਾਨ ਹਾਸਲ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਪਿਛਲੇ ਰਿਕਾਰਡ ਨੂੰ 35 ਸੈਂਕਿੰਡ ਦੇ ਅੰਤਰ ਨੂੰ ਤੋੜ ਦਿੱਤਾ। ਪਿਛਲਾ ਰਿਕਾਰਡ 2014 'ਚ ਬ੍ਰਿਟਿਸ਼ ਤੈਰਾਕ ਜਾਨ ਹੈਰਿਸਨ ਦੇ ਨਾਂ ਸੀ।
ਹੁਣ ਆਸਟਰੇਲੀਆ ਤੈਰਾਕੀ ਸੰਗਠਨ ਨੂੰ ਕੌਮਾਂਤਰੀ ਤੈਰਾਕੀ ਸੰਗਠਨ ਤੋਂ ਆਧਿਕਾਰਿਕ ਮਾਨਤਾ ਮਿਲਣ ਦਾ ਇੰਤਜ਼ਾਰ ਹੈ। ਜਾਜ ਅਪ੍ਰੈਲ 'ਚ 100 ਸਾਲ ਦੇ ਹੋ ਜਾਣਗੇ ਤੇ ਉਮੀਦ ਹੈ ਕਿ ਉਸਦੇ ਰਿਕਾਰਡ ਦੀ ਅਧਿਕਾਰਿਕ ਮਾਨਤਾ ਨੂੰ ਲੈ ਕੇ ਕੋਈ ਮੁਸ਼ਕਲ ਨਹੀਂ ਹੋਵੇਗੀ।