70 ਸਾਲ ਪਹਿਲਾਂ ਅੱਜ ਹੀ ਭਾਰਤ ਨੇ ਜਿੱਤਿਆ ਸੀ ਪਹਿਲਾ ਓਲੰਪਿਕ ਸੋਨਾ

08/12/2018 4:34:17 PM

ਨਵੀਂ ਦਿੱਲੀ : ਇਹ ਤਾਰੀਖ ਹਿੰਦੁਸਤਾਨ ਖੇਡ ਪ੍ਰੇਮੀਆਂ ਲਈ ਬੇਹੱਦ ਖਾਸ ਹੈ। ਕਿਉਂਕਿ ਅੱਜ ਦੇ ਹੀ ਦਿਨ ਆਜਾਦੀ ਦੇ ਬਾਅਦ ਭਾਰਤ ਨੇ ਹਾਕੀ 'ਚ ਪਹਿਲਾ ਸੋਨ ਤਮਗਾ ਜਿੱਤਿਆ ਸੀ। 1947 ਤੋਂ ਪਹਿਲਾਂ ਟੀਮ ਇੰਡੀਆ ਓਲੰਪਿਕ 'ਚ ਬ੍ਰਿਟਿਸ਼ ਇੰਡੀਆ ਦਾ ਨਾਂ ਨਾਲ ਖੇਡਦੀ ਸੀ ਪਰ ਆਜਾਦੀ ਦੇ ਬਾਅਦ ਭਾਰਤ ਨੇ ਆਪਣੇ ਨਾਂ ਨਾਲ ਹਾਕੀ 'ਚ ਪਹਿਲਾ ਸੋਨ ਤਮਗਾ ਜਿੱਤਿਆ ਸੀ। ਇਹ ਤਮਗਾ ਹੋਰ ਵੀ ਖਾਸ ਇਸ ਲਈ ਹੈ ਕਿਉਂਕਿ ਇਸ ਓਲੰਪਿਕ 'ਚ ਭਾਰਤ ਦੇ ਕੋਲ ਧਿਆਨਚੰਦ ਵਰਗਾ ਹਾਕੀ ਦਾ ਜਾਦੂਗਰ ਨਹੀਂ ਸੀ।

ਟੀਮ ਇੰਡੀਆ ਦੀ ਹਾਕੀ ਨੇ 1948 'ਚ ਹੋਏ ਲੰਡਨ ਓਲੰਪਿਕ 'ਚ ਆਪਣੇ ਪੰਜ ਮੈਚ ਜਿੱਤੇ ਸੀ। ਭਾਰਤੀ ਹਾਕੀ ਟੀਮ ਨੇ ਇਸ ਓਲੰਪਿਕ 'ਚ 25 ਗੋਲ ਕੀਤੇ ਸੀ। ਜਦਕਿ ਟੀਮ ਇੰਡੀਆ ਖਿਲਾਫ ਸਿਰਫ 2 ਹੀ ਗੋਲ ਹੋਏ ਸੀ। ਅਰਜਨਟੀਨਾ ਅਤੇ ਹਾਲੈਂਡ ਨੇ ਭਾਰਤ ਖਿਲਾਫ 1-1 ਗੋਲ ਕੀਤਾ ਸੀ। ਲੰਡਨ ਓਲੰਪਿਕ 'ਚ ਗੋਲਡ ਹਾਸਲ ਕਰਨ ਵਾਲੀ ਇੰਡੀਆ ਨੂੰ ਸਿਰਫ ਸੈਮੀਫਾਈਨਲ 'ਚ ਹਾਲੈਂਡ ਨੇ ਟੱਕਰ ਦਿੱਤੀ ਸੀ। ਇੰਡੀਆ ਨੇ ਗਰੁਪ ਮੈਚ 'ਚ ਆਸਟਰੇਲੀਆ ਨੂੰ 8-0 ਅਤੇ ਅਰਜਨਟੀਨਾ ਨੂੰ 9-1 ਨਾਲ ਹਰਾਇਆ ਸੀ। ਉਥੇ ਹੀ ਫਾਈਨਲ 'ਚ ਭਾਰਤ ਨੇ ਬ੍ਰਿਟੇਨ ਨੂੰ ਇਕ ਪਾਸੜ ਮੈਚ 'ਚ 4-0 ਨਾਲ ਮਾਤ ਦਿੱਤੀ ਸੀ।

ਭਾਰਤੀ ਟੀਮ ਦੇ ਇਸ ਸੁਨਿਹਰੀ ਸਫਰ 'ਚ ਬਲਬੀਰ ਸਿੰਘ ਨੇ 8 ਅਤੇ ਪੈਟ੍ਰਿਕ ਜੇਨਸਨ ਨੇ 7 ਗੋਲ ਕੀਤੇ ਸੀ। ਬਲਬੀਰ ਸਿੰਘ ਦਾ ਇਹ ਪਹਿਲਾ ਓਲੰਪਿਕ ਸੀ, ਜਿਸ 'ਚ ਉਸ ਨੂੰ ਸੋਨ ਤਮਗਾ ਮਿਲਿਆ ਸੀ। ਆਪਣੇ ਕਰੀਅਰ 'ਚ ਉਨ੍ਹਾਂ ਨੇ 3 ਓਲੰਪਿਕ ਖੇਡੇ ਅਤੇ ਉਹ ਹਰ ਵਾਰ ਸੋਨਾ ਜਿੱਤ ਕੇ ਹੀ ਪਰਤੇ।