60 ਗੇਂਦਾਂ, 129 ਦੌੜਾਂ... ਸਾਲਾਂ ਤਕ ਯਾਦ ਰਹੇਗੀ ਸ਼ੁਭਮਨ ਦੀ ਇਹ ਪਾਰੀ, ਸਾਬਕਾ ਕ੍ਰਿਕਟਰਾਂ ਨੇ ਕੀਤੀ ਸ਼ਲਾਘਾ

05/27/2023 5:26:19 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ਦੇ ਦੂਜੇ ਕੁਆਲੀਫਾਇਰ 'ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਸ਼ੁਭਮਨ ਗਿੱਲ ਦੀ 60 ਗੇਂਦਾਂ 'ਤੇ 129 ਦੌੜਾਂ ਦੀ ਪਾਰੀ ਦੀ ਸਾਬਕਾ ਕ੍ਰਿਕਟਰਾਂ ਨੇ ਰੱਜ ਕੇ ਸ਼ਲਾਘਾ ਕੀਤੀ ਹੈ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਇਹ ਪਾਰੀ ਗਿੱਲ ਦੀ ਟੀ-20 ਫਾਰਮੈਟ 'ਚ ਕਲੀਨ ਸ਼ਾਟ ਖੇਡਣ ਦੀ ਕਾਬਲੀਅਤ ਕਾਰਨ ਬਣੀ ਹੈ ਜੋ ਕਿ ਯਾਦਗਾਰ ਰਹੇਗੀ। 

ਗਾਵਸਕਰ ਨੇ ਸਟਾਰ ਸਪੋਰਟਸ ਨੂੰ ਕਿਹਾ, ''ਗਿੱਲ ਦੀ ਇਹ ਪਾਰੀ ਸਾਲਾਂ ਤੱਕ ਯਾਦ ਰਹੇਗੀ। ਇਸ 'ਚ ਉਸ ਨੇ ਮੁੰਬਈ ਦੇ ਮੁੱਖ ਗੇਂਦਬਾਜ਼ਾਂ 'ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਇਲਾਵਾ ਇਸ ਪਾਰੀ ਨੂੰ ਇਸ ਲਈ ਵੀ ਯਾਦ ਰੱਖਿਆ ਜਾਵੇਗਾ ਕਿਉਂਕਿ ਉਸ ਨੇ ਟੀ-20 ਫਾਰਮੈਟ 'ਚ ਰਵਾਇਤੀ ਕ੍ਰਿਕਟ ਸ਼ਾਟ ਖੇਡੇ ਸਨ।

ਇਹ ਵੀ ਪੜ੍ਹੋ : IPL 2023: ਮੁੰਬਈ ਨੂੰ ਹਰਾ ਕੇ ਫ਼ਾਈਨਲ 'ਚ ਪਹੁੰਚੀ ਗੁਜਰਾਤ, ਟਰਾਫ਼ੀ ਲਈ ਚੇਨਈ ਨਾਲ ਹੋਵੇਗੀ ਭਿੜੰਤ

ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਕਿਹਾ, "ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਜੇਕਰ ਤੁਹਾਡੇ ਕੋਲ ਬੇਸਿਕਸ ਸਹੀ ਹੈ, ਤੁਹਾਡੀ ਸੋਚ ਸਾਫ਼ ਹੈ, ਤਾਂ ਦੌੜਾਂ ਆਪਣੇ ਆਪ ਆ ਜਾਣਗੀਆਂ।" ਵਿਰਾਟ ਕੋਹਲੀ ਅਤੇ ਗਿੱਲ ਨੇ ਸਾਬਤ ਕਰ ਦਿੱਤਾ ਹੈ ਕਿ ਦੌੜਾਂ ਬਣਾਉਣ ਲਈ ਸਿਮਟਣ ਦੀ ਲੋੜ ਨਹੀਂ ਹੈ। ਇਹ ਸਪਸ਼ਟ ਸੋਚਣ ਅਤੇ ਮੂਲ ਗੱਲਾਂ ਨੂੰ ਸਹੀ ਕਰਨ ਤੋਂ ਹੁੰਦਾ ਹੈ।

ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਨੇ ਕਿਹਾ, ''ਜਦੋਂ ਤੁਸੀਂ ਸਾਲਾਂ ਬਾਅਦ ਪਿੱਛੇ ਮੁੜ ਕੇ ਦੇਖੋਗੇ ਤਾਂ ਇਸ ਪਾਰੀ ਨੂੰ ਯਾਦ ਕੀਤਾ ਜਾਵੇਗਾ। ਆਈ. ਪੀ. ਐਲ. ਕੁਆਲੀਫਾਇਰ ਮੈਚਾਂ ਦੇ ਇਤਿਹਾਸ ਵਿੱਚ ਇਹ ਪਾਰੀ ਯਾਦਗਾਰ ਬਣ ਗਈ ਹੈ। ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ, ਇੰਨੇ ਵੱਡੇ ਮੈਚ 'ਚ ਬਾਡੀ ਲੈਂਗਵੇਜ ਬਹੁਤ ਮਹੱਤਵਪੂਰਨ ਹੁੰਦੀ ਹੈ। ਉਹ ਬਹੁਤ ਆਰਾਮ ਨਾਲ ਖੇਡਿਆ। ਉਸਦਾ ਆਤਮਵਿਸ਼ਵਾਸ ਹੈਰਾਨੀਜਨਕ ਸੀ। ਪਿਛਲੇ ਸਾਲ ਅਸੀਂ ਜੋਸ ਬਟਲਰ ਨੂੰ ਦੇਖਿਆ, ਇਸ ਸਾਲ ਅਸੀਂ ਵਿਰਾਟ ਕੋਹਲੀ ਨੂੰ ਵੀ ਦੇਖਿਆ। ਵੱਡੇ ਮੈਚਾਂ 'ਚ ਉਹ ਵਿਰਾਟ, ਰੋਹਿਤ ਅਤੇ ਧੋਨੀ ਵਾਂਗ ਖੇਡੇਗਾ।

ਇਹ ਵੀ ਪੜ੍ਹੋ : ਭਾਰਤ ਨੇ WTC ਫਾਈਨਲ ਲਈ ਤਿਆਰੀਆਂ ਕੀਤੀਆਂ ਸ਼ੁਰੂ

ਦੱਖਣੀ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੇ ਕਿਹਾ, “ਰਨ ਰੇਟ ਅਤੇ ਨਿਰੰਤਰਤਾ ਨੂੰ ਤੇਜ਼ ਕਰਨ ਦੀ ਉਸਦੀ ਸਮਰੱਥਾ ਸ਼ਾਨਦਾਰ ਹੈ। ਉਸ ਨੇ ਜ਼ਿਆਦਾਤਰ ਮੈਚ ਅਹਿਮਦਾਬਾਦ ਵਰਗੇ ਵੱਡੇ ਮੈਦਾਨ 'ਤੇ ਖੇਡੇ ਹਨ। ਸ਼ਾਨਦਾਰ ਪ੍ਰਦਰਸ਼ਨ।'' ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ, ''ਵਾਹ ਕੀ ਖਿਡਾਰੀ ਹੈ। ਚਾਰ ਮੈਚਾਂ ਵਿੱਚ ਤੀਜਾ ਸੈਂਕੜਾ ਅਤੇ ਕੁਝ ਗ਼ਜ਼ਬ ਦੇ ਸਟ੍ਰੋਕ। ਸ਼ਾਨਦਾਰ ਨਿਰੰਤਰਤਾ ਅਤੇ ਦੌੜਾਂ ਦੀ ਭੁੱਖ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh