6 ਨਵੇਂ ਖਿਡਾਰੀਆਂ ਨੂੰ ਭਾਰਤੀ ਹਾਕੀ ਟੀਮ ''ਚ ਕੀਤਾ ਗਿਆ ਸ਼ਾਮਲ

07/28/2017 2:09:35 PM

ਨਵੀਂ ਦਿੱਲੀ — ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ 'ਚ ਛੇ ਨਵੇਂ ਖਿਡਾਰੀਆਂ ਨੂੰ ਬੈਲਜ਼ੀਅਮ ਅਤੇ ਨਿਦਰਲੈਂਡ ਦੌਰੇ ਲਈ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਦਾ ਯੂਰਪ ਦੌਰਾ 9 ਅਗਸਤ ਨੂੰ ਬੂਮ 'ਚ ਬੈਲਜ਼ੀਅਮ ਖਿਲਾਫ ਮੈਚ ਨਾਲ ਸ਼ੁਰੂ ਹੋਵੇਗਾ। ਚਿੰਗਲੇਨਸਨਾ ਸਿੰਘ ਟੀਮ ਦਾ ਉਪ ਕਪਤਾਨ ਹੋਵੇਗਾ, ਜਦਕਿ ਵਿਸ਼ਵ ਲੀਗ ਸੈਮੀਫਾਈਨਲ ਖੇਡਣ ਵਾਲੇ ਕਈ ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।
ਛੇ ਨਵੇਂ ਖਿਡਾਰੀਆਂ 'ਚ ਗੋਲਕੀਪਰ ਸੂਰਜ ਕਰਕੇਰਾਹੂ, ਜੂਨੀਅਰ ਵਿਸ਼ਵ ਕੱਪ ਦੇ ਨਾਇਕ ਵਰੁਣ ਕੁਮਾਰ, ਦੀਪਸਨ ਟਿਰਕੀ, ਨਿਲਕਾਂਤਾ ਸ਼ਰਮਾ, ਗੁਰਜੰਤ ਸਿੰਘ ਅਤੇ ਅਰਮਾਨ ਕੁਰੈਸ਼ੀ ਸ਼ਾਮਲ ਹਨ। ਅਨੁਭਵੀ ਡ੍ਰੈਗਲਿਕਰ ਅਮਿਤ ਰੋਹਿਦਾਸ ਵੀ ਟੀਮ 'ਚ ਸ਼ਾਮਲ ਹਨ। ਮੁੱਖ ਕੋਚ ਰੋਲੇਂਟ ਓਲਟਮੇਂਸ ਨੇ ਕਿਹਾ ਕਿ ਅਸੀਂ ਇਸ ਦੌਰੇ 'ਤੇ ਨੌਜਵਾਨ ਖਿਡਾਰੀਆਂ ਨੂੰ ਅਜਮਾਵਾਂਗੇ ਤਾਂ ਜੋ ਨਵੇਂ ਓਲੰਪਿਕ ਸੈਸ਼ਨ 'ਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਅਨੁਭਵ ਦੇ ਸਕੀਏ। ਉਸ ਲਈ ਨਿਦਰਲੈਂਡ ਅਤੇ ਬੇਲਜ਼ੀਅਮ ਜਿਹੀਆਂ ਮਜ਼ਬੂਤ ਟੀਮਾਂ ਨਾਲ ਖੇਡਣਾ ਜ਼ਰੂਰੀ ਹੈ ਜਿਸ ਦੇ ਫਾਇਦੇ ਹੋਣਗੇ। ਭਾਰਤ ਦੇ ਯੂਰਪ ਦੌਰੇ 'ਤੇ 5 ਮੈਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਟੀਮ 5 ਅਗਸਤ ਤਕ ਬੰਗਲੌਰ ਸਥਿਤ ਸਾਈ ਸੈਂਟਰ ਨਾਲ ਅਭਿਆਸ ਕਰੇਗੀ।
ਟੀਮ ਇਸ ਪ੍ਰਕਾਰ ਹੈ
ਮਨਪ੍ਰੀਤ ਸਿੰਘ(ਕਪਤਾਨ),  ਆਕਾਸ਼ ਚਿਕਤੇ (ਗੋਲਕੀਪਰ), ਸੂਰਜ ਕਰਕੇਰਾ (ਡਿਫੈਂਡਰ), ਦੀਪਸਨ ਟਿਰਕੀ, ਕੋਥਾਜੀਤ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹਿਤਦਾਸ, ਵਰੁਣ ਕੁਮਾਰ ਮਿਡਫੀਲਡਰ, ਐਸ ਕੇ ਉਥੱਪਾ, ਹਰਜੀਤ ਸਿੰਘ, ਚਿੰਗਲੇਨਸਨਾ ਸਿੰਘ(ਉਪ ਕਪਤਾਨ), ਸੁਮਿਤ ਸ਼ਰਮਾ ਫਾਰਵਰਡ, ਮਨਦੀਪ ਸਿੰਘ, ਰਮਨਦੀਪ ਸਿੰਘ, ਲਲਿਤ,  ਗੁਰਜੰਤ ਸਿੰਘ, ਅਰਮਾਨ ਕੂਰੇਸ਼ੀ।