ਸ਼ਿਵ ਥਾਪਾ ਤੇ 6 ਹੋਰ ਓਲੰਪਿਕ ਟਰੇਨਿੰਗ ਪ੍ਰਤੀਯੋਗਿਤਾ ਦੇ ਸੈਮੀਫਾਈਨਲ ''ਚ

10/29/2019 7:19:20 PM

ਟੋਕੀਓ— ਭਾਰਤ ਦੇ ਸਟਾਰ ਮੁੱਕੇਬਾਜ਼ ਤੇ ਚਾਰ ਵਾਰ ਦੇ ਏਸ਼ੀਆਈ ਚੈਂਪੀਅਨ ਸ਼ਿਵ ਥਾਪਾ (63 ਕਿ. ਗ੍ਰਾ.) ਨੇ ਮੰਗਲਵਾਰ ਨੂੰ ਕੁਆਰਟਰ ਫਾਈਨਲ ਮੁਕਾਬਲੇ ਵਿਚ ਜਿੱਤ ਦਰਜ ਕਰਕੇ ਓਲੰਪਿਕ ਟ੍ਰੇਨਿੰਗ ਪ੍ਰਤੀਯੋਗਿਤਾ ਵਿਚ ਆਪਣਾ ਤਮਗਾ ਪੱਕਾ ਕੀਤਾ ਜਦਕਿ 6 ਹੋਰਨਾਂ ਭਾਰਤੀਆਂ ਨੇ ਰਿੰਗ ਵਿਚ ਉਤਰੇ ਬਿਨਾਂ ਹੀ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।

ਥਾਪਾ ਨੇ ਸਥਾਨਕ ਮੁੱਕੇਬਾਜ਼ ਯੁਕੀ ਹਿਰਾਕਾਵਾ ਨੂੰ 5-0 ਨਾਲ ਹਰਾਇਆ। ਅਸਾਨ ਦੇ ਇਸ ਮੁੱਕੇਬਾਜ਼ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਪਾਣਾ ਤੀਜਾ ਰਾਸ਼ਟਰੀ ਖਿਤਾਬ ਜਿੱਤਿਆ ਸੀ। ਸੈਮੀਫਾਈਨਲ ਵਿਚ ਬੁੱਧਵਾਰ ਨੂੰ ਉਸਦਾ ਸਾਹਮਣਾ ਜਾਪਾਨ ਦੇ ਹੀ ਦੇਸੂਕੇ ਨਾਰਿਮਾਤਸੂ ਨਾਲ ਹੋਵੇਗਾ। ਨਿਕਹਤ ਜਰੀਨ (51 ਕਿ. ਗ੍ਰਾ.) ਸਮੇਤ 6 ਭਾਰਤੀਆਂ ਦਾ ਰਿੰਗ ਵਿਚ ਉਤਰੇ ਬਿਨਾਂ ਹੀ ਤਮਗਾ ਪੱਕਾ ਹੋ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਬਾਈ ਮਿਲੀ। ਜਰੀਨ ਦੇ ਇਲਾਵਾ ਸੁਮਿਤ ਸਾਂਗਵਾਨ (91 ਕਿ. ਗ੍ਰਾ.), ਆਸ਼ੀਸ਼ (69 ਕਿ. ਗ੍ਰਾ.), ਵਨਾਲਿਮਪੂਇਯਾ (75 ਕਿ. ਗ੍ਰਾ.), ਸਿਮਰਨਜੀਤ ਕੌਰ (60 ਕਿ. ਗ੍ਰਾ.) ਤੇ ਪੂਜਾ ਰਾਣੀ (75 ਕਿ.ਗ੍ਰਾ.) ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।