LPU ''ਚ ਸ਼ੁਰੂ ਹੋਈ ਕੇਂਦਰੀ ਵਿਦਿਆਲਿਆ ਸੰਗਠਨ ਦੀ 50ਵੀਂ ਰਾਸ਼ਟਰੀ ਸਪੋਰਟਸ ਮੀਟ

05/25/2019 6:52:13 PM

ਜਲੰਧਰ, 24 ਮਈ (ਜ. ਬ.) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਵਿਚ ਕੇਂਦਰੀ ਵਿਦਿਆਲਿਆ ਸੰਗਠਨ ਦੀ 50ਵੀਂ ਰਾਸ਼ਟਰੀ ਸਪੋਰਟਸ ਮੀਟ ਸ਼ੁਰੂ ਹੋਈ। ਜਿਸ ਵਿਚ 22 ਖੇਤਰੀ ਟੀਮਾਂ ਹਿੱਸਾ ਲੈ ਰਹੀਆਂ ਹਨ। ਅੰਡਰ-14 ਤੇ ਅੰਡਰ-17 ਲੜਕਿਆਂ ਦੇ ਵਰਗ ਵਿਚ ਹੈਂਡਬਾਲ ਤੇ ਹਾਕੀ ਦੇ ਮੁਕਾਬਲਿਆਂ ਵਿਚ ਲਗਭਗ 800 ਵਿਦਿਆਰਥੀ ਹਿੱਸਾ ਲੈ ਰਹੇ ਹਨ। 25 ਮਈ ਤੋਂ 29 ਮਈ ਤੱਕ ਚੱਲਣ ਵਾਲੀ ਇਸ ਮੀਟ ਦੇ ਮੁੱਖ ਮਹਿਮਾਨ ਡਾ. ਸ਼ਸ਼ੀਕਾਂਤ, ਜੁਆਈਂਟ ਕਮਿਸ਼ਨਰ (ਪ੍ਰਸੋਨਲ), ਕੇ. ਵੀ. ਐੱਸ. (ਹੈਡਕੁਆਰਟਰ) ਨੇ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਉਨ੍ਹਾਂ ਦਾ ਟੀਚਾ ਖਿਡਾਰੀਆਂ ਨੂੰ ਅੱਗੇ ਲਿਜਾਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ। ਇਸ ਮੌਕੇ ਰਣਬੀਰ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਿਸੀਪਲ ਸੋਮ ਦੱਤ, ਸ਼ਾਮ ਚਾਵਲਾ, ਦੀਪਿਕਾ ਸੰਧੂ, ਮੀਨਾਕਸ਼ੀ ਜੈਨ, ਕਰਮਬੀਰ ਸਿੰਘ, ਹਰਜੀਤ ਕੌਰ, ਸਤਨਾਮ ਸਿੰਘ, ਐੱਸ. ਸੰਘਾ, ਰਾਕੇਸ਼ ਕੁਮਾਰ, ਅਨਿਲ ਧੀਮਾਨ, ਅਨੁਜ ਕੁਮਾਰ, ਵਿਸ਼ਾਲ ਗੁਪਤਾ, ਰਣਧੀਰ ਸਿੰਘ, ਕੇ. ਐੱਸ. ਸੰਘਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।