50 ਸਾਲ ਬਾਅਦ ਮੈਕਸੀਕੋ ਦੇ ਡ੍ਰਾਈਵਰ ਸਰਜੀਓ ਪੇਰੇਜ਼ ਨੇ ਜਿੱਤੀ ਫਾਰਮੂਲਾ-1 ਰੇਸ

12/08/2020 3:28:26 AM

ਨਵੀਂ ਦਿੱਲੀ (ਵੈੱਬ ਡੈਸਕ)– ਸਾਖਿਰ ਗ੍ਰੈਂਡ ਪ੍ਰਿਕਸ ਵਿਚ ਐਤਵਾਰ ਦੇਰ ਰਾਤ ਮਰਸੀਡੀਜ਼ ਮੈਨੇਜਮੈਂਟ ਨੂੰ ਵੱਡੀ ਲਾਪ੍ਰਵਾਹੀ ਵਰਤਣ ਦੇ ਕਾਰਣ 20 ਹਜ਼ਾਰ ਯੂਰੋ ਦਾ ਜੁਰਮਾਨਾ ਸਹਿਣਾ ਪਿਆ। ਬਹਿਰੀਨ ਇੰਟਰਨੈਸ਼ਨਲ ਸਰਕਟ ਦੀ ਆਊਟਰ ਲੇਅਰ ਵਿਚ ਪਹਿਲੀ ਵਾਰ ਹੋ ਰਹੀ ਰੇਸ ਦੌਰਾਨ ਮਰਸੀਡੀਜ਼ ਦੇ ਦੋਵੇਂ ਡਰਾਈਵਰ ਵਾਲਟੇਰੀ ਬੋਟਾਸ ਤੇ ਜਾਰਜ ਰਸੇਲ ਗ੍ਰਿਡ ਵਿਚ ਪਹਿਲੇ ਤੇ ਦੂਜੇ ਨੰਬਰ 'ਤੇ ਸਨ ਪਰ ਫਾਈਨਲ ਰੇਸ ਵਿਚ ਰੇਡੀਓ ਕਮਿਊਨੀਕੇਸ਼ਨ ਦੀ ਗਲਤੀ ਦੇ ਕਾਰਣ ਰਸੇਲ ਦੀ ਕਾਰ ਨੂੰ ਗਲਤ ਟਾਇਰ ਲੱਗ ਗਿਆ। ਇਸ ਨਾਲ ਮਰਸੀਡੀਜ਼ ਦਾ ਇਕ ਹੋਰ ਡਰਾਈਵਰ ਬੋਟਾਸ ਵੀ ਪ੍ਰਭਾਵਿਤ ਹੋ ਗਿਆ । ਕਿਉਂਕਿ ਜਿਹੜਾ ਟਾਇਰ ਰਸੇਲ ਦੀ ਕਾਰ ਨੂੰ ਲਾਇਆ ਗਿਆ ਸੀ, ਉਹ ਬੋਟਾਸ ਦੀ ਕਾਰ ਨੂੰ ਲੱਗਣਾ ਸੀ। ਬੋਟਾਸ ਨੂੰ ਟਾਇਰ ਚੈੱਕ ਕਰਵਾਉਣ ਲਈ ਇਕ ਵਾਰ ਫਿਰ ਪਿਟ ਸਟਾਪ 'ਤੇ ਰੁਕਣਾ ਪਿਆ, ਜਿਸ ਦੇ ਕਾਰਣ ਉਹ ਕੁਆਲੀਫਾਇੰਗ ਰੇਸ ਵਿਚ ਪਹਿਲਾ ਸਥਾਨ ਹਾਸਲ ਕਰਨ ਦੇ ਬਾਵਜੂਦ ਫਾਈਨਲ ਰੇਸ ਵਿਚ ਪਿਛੜ ਗਿਆ। ਰਸੇਲ ਦੀ ਕਾਰ ਦੇ ਪੰਕਚਰ ਟਾਇਰ ਦੇ ਕਾਰਣ ਵੀ ਮਰਸੀਡੀਜ਼ ਨੂੰ ਨੁਕਸਾਨ ਚੁੱਕਣਾ ਪਿਆ।


ਫਿਲਹਾਲ, ਸਾਖਿਰ ਗ੍ਰੈਂਡ ਪ੍ਰਿਕਸ ਵਿਚ ਸਰਜੀਓ ਪੇਰੇਜ਼ ਪਹਿਲੀ ਵਾਰ ਰੇਸ ਜਿੱਤਣ ਵਿਚ ਸਫਲ ਹੋਇਆ। ਪੇਰੇਜ਼ ਪ੍ਰੈਕਟਿਸ-1 ਦੌਰਾਨ 11ਵੀਂ ਪੋਜੀਸ਼ਨ 'ਤੇ ਸੀ। ਕੁਆਲੀਫਾਇੰਗ ਵਿਚ 5ਵੇਂ ਸਥਾਨ ਤੋਂ ਸ਼ੁਰੂਆਤ ਕਰਕੇ ਉਹ ਨੰਬਰ-1 'ਤੇ ਕਬਜ਼ਾ ਕਰਨ ਵਿਚ ਸਫਲ ਰਿਹਾ। ਸਰਜੀਓ ਮੈਕਸੀਕੋ ਵਲੋਂ 50 ਸਾਲ ਬਾਅਦ ਫਾਰਮੂਲਾ-1 ਰੇਸ ਜਿੱਤਣ ਵਾਲਾ ਡਰਾਈਵਰ ਬਣਿਆ । ਇਸ ਤੋਂ ਪਹਿਲਾਂ 1970 ਵਿਚ ਪੈਡੋ ਰੋਡ੍ਰਿਗੇਜ਼ ਨੇ ਰੇਸ ਜਿੱਤੀ ਸੀ।


ਮੈਂ ਸਪੀਚਲੈੱਸ ਹਾਂ
ਮੈਂ ਸਪੀਚਲੈੱਸ ਹਾਂ। ਮੈਨੂੰ ਉਮੀਦ ਹੈ ਕਿ ਮੈਂ ਸੁਪਨਾ ਨਹੀਂ ਦੇਖ ਰਿਹਾ। ਇਸਦੇ ਲਈ 10 ਸਾਲ ਲੱਗ ਗਏ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਹਾਂ। ਮੈਨੂੰ ਭਰੋਸਾ ਨਹੀਂ ਹੋ ਰਿਹਾ ਕਿ ਮੈਂ ਜਿੱਤ ਗਿਆ ਹਾਂ। ਮੈਂ ਇਸ ਪਲ ਦਾ ਸੁਪਨਾ ਦੇਖਿਆ ਕਰਦਾ ਸੀ। ਮੈਕਸੀਕੋ ਲਈ ਐੱਫ-1 ਰੇਸ ਵਿਚ ਜਿੱਤ ਕਾਫੀ ਅਹਿਮ ਹੈ, ਇਸ ਲਈ ਮੈਂ ਪੋਡੀਅਮ 'ਤੇ ਮੈਕਸੀਕੋ ਦੇ ਫਲੈਗ ਦੇ ਨਾਲ ਖੜ੍ਹਾ ਹੋਣ ਦੇ ਪਲ ਨੂੰ ਕਦੇ ਨਹੀਂ ਭੁੱਲ ਸਕਾਂਗਾ।


0.026 ਸੈਕੰਡ ਨਾਲ ਤੈਅ ਹੋਈ ਪੋਲ ਪੁਜੀਸ਼ਨ
ਪੋਲ ਪੁਜੀਸ਼ਨ ਹਾਸਲ ਕਰਨ ਲਈ ਕੁਆਲੀਫਾਇੰਗ ਰੇਸ ਵਿਚ ਬੋਟਾਸ ਨੇ 53.377, ਜਾਰਜ ਰਸੇਲ ਨੇ 53.403 ਤੇ ਮੈਕਸ ਵੇਰਸਟੈਪੇਨ 53.433 ਦਾ ਸਮਾਂ ਕੱਢਿਆ। ਰਸੇਲ ਜਿਹੜਾ ਕਿ ਲੂਈਸ ਹੈਮਿਲਟਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਰੇਸ ਵਿਚ ਹਿੱਸਾ ਲੈ ਰਿਹਾ ਸੀ, ਦੂਜੇ ਨੰਬਰ 'ਤੇ ਆ ਕੇ ਵੀ ਖੁਸ਼ ਦਿਸਿਆ।
ਇਹ ਸੀ ਗਲਤੀ : ਮਰਸੀਡੀਜ਼ ਨੇ ਇਕੱਠੇ ਦੋਵੇਂ ਡਰਾਈਵਰਾਂ ਬੋਟਾਸ ਤੇ ਰਸੇਲ ਨੂੰ ਪਿਚ ਸਟਾਪ 'ਤੇ ਬੁਲਾ ਲਿਆ। ਪਿਟ ਸਟਾਪ 'ਤੇ ਬੋਟਾਸ ਦੀ ਕਾਰ 'ਤੇ ਲੱਗਣ ਵਾਲਾ ਟਾਇਰ ਰਸੇਲ ਦੀ ਕਾਰ 'ਤੇ ਲਾ ਦਿੱਤਾ ਗਿਆ। ਬੋਟਾਸ ਦੀ ਕਾਰ ਦੇ ਟਾਇਰ ਚੈੱਕ ਕਰਨ ਲਈ ਉਸ ਨੂੰ ਦੁਬਾਰਾ ਰੋਕਿਆ ਗਿਆ। ਇਸ ਨਾਲ ਉਹ ਵੀ ਰੇਸ ਵਿਚ ਪਿਛੜ ਗਿਆ।
ਕਿਉਂ ਚੁਭੇਗੀ ਮਰਸੀਡੀਜ਼ ਨੂੰ ਇਹ ਗਲਤੀ
1. ਗਲਤ ਟਾਇਰ ਲਾਉਣ ਦੀ ਜਾਣਕਾਰੀ ਇਕ ਲੈਪ ਤੋਂ ਬਾਅਦ ਲੱਗੀ। ਰਸੇਲ ਨੂੰ ਦੁਬਾਰਾ ਰੋਕਿਆ ਗਿਆ। ਇਸ ਨਾਲ ਉਹ ਰੇਸ ਵਿਚ ਪਿਛੜ ਗਿਆ।
2. ਰੇਡੀਓ ਕਮਿਊਨੀਕੇਸ਼ਨ ਟੈਕਨਾਲੋਜੀ 'ਤੇ ਵੀ ਸਵਾਲ ਉਠੇਗਾ ਕਿ ਕੀ ਰਸੈਲ ਦੇ ਪਿਟ ਸਟਾਪ 'ਤੇ ਖੜ੍ਹੇ ਕਰਮਚਾਰੀਆਂ ਨੇ ਮੈਸੇਜ ਨਹੀਂ ਸੁਣਿਆ ਸੀ।
3. ਰਸੇਲ ਤੇ ਬੋਟਾਸ ਦੀਆਂ ਕਾਰਾਂ ਇਕੱਠੇ ਪਿੱਟ ਸਟਾਪ 'ਤੇ ਬੁਲਾ ਲਈਆਂ ਗਈਆਂ। ਅਫਰਾ-ਤਫਰੀ ਵਿਚ ਕਰਮਚਾਰੀਆਂ ਤੋਂ ਵੱਡੀ ਗਲਤੀ ਹੋਈ।
4. ਐੱਫ-1 ਰੇਸ ਵਿਚ ਮਰਸੀਡੀਜ਼ ਵੱਡਾ ਨਾਂ ਹੈ। ਜ਼ਿਆਦਾਤਰ ਇਨ੍ਹਾਂ ਦੇ ਡਰਾਈਵਰ ਹੀ ਰੇਸ ਜਿੱਤਦੇ ਹਨ। ਗਲਤੀ ਮੁੱਢਲੇ ਪੱਧਰ 'ਤੇ ਹੋਈ ਹੈ।
5. ਬੋਟਾਸ ਦੇ 8ਵੇਂ ਨੰਬਰ 'ਤੇ ਆਉਣ 'ਤੇ ਮਰਸੀਡੀਜ਼ ਮੈਨੇਜਮੈਂਟ ਨੂੰ ਆਗਾਮੀ ਆਬੂਧਾਬੀ ਰੇਸ ਵਿਚ ਮੁਸ਼ਕਿਲ ਹੋ ਸਕਦੀ ਹੈ।
ਨੋਟ- 50 ਸਾਲ ਬਾਅਦ ਮੈਕਸੀਕੋ ਦੇ ਡ੍ਰਾਈਵਰ ਸਰਜੀਓ ਪੇਰੇਜ਼ ਨੇ ਜਿੱਤੀ ਫਾਰਮੂਲਾ-1 ਰੇਸ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh