ਕ੍ਰਿਕਟਰ ਪਰਵਿੰਦਰ ਅਵਾਨਾ ''ਤੇ 5 ਲੋਕਾਂ ਨੇ ਕੀਤਾ ਹਮਲਾ

07/22/2017 4:18:49 AM

ਨੋਇਡਾ— ਦਿੱਲੀ ਦੇ ਕ੍ਰਿਕਟਰ ਪਰਵਿੰਦਰ ਅਵਾਨਾ 'ਤੇ ਸ਼ੁੱਕਰਵਾਰ ਇੱਥੇ 5 ਲੋਕਾਂ ਨੇ ਹਮਲਾ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਆਵਾਨ ਜਦੋਂ ਹਰਿਦੁਆਰ ਤੋਂ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਕਾਸਨਾ ਸਾਈਟ-4 ਸਥਿਤ ਬਰਫ ਫੈਕਟਰੀ ਨੇੜੇ ਉਸ 'ਤੇ ਹਮਲਾ ਕੀਤਾ। ਹਮਲਾਵਰ ਘਰਗੋਲਾ ਪਿੰਡ ਦੇ ਰਹਿਣ ਵਾਲੇ ਹਨ। ਅਵਾਨਾ ਨੇ 2012 'ਚ ਇੰਗਲੈਂਡ ਦੇ ਖਿਲਾਫ 20 ਸੀਰੀਜ਼ 'ਚ ਭਾਰਤ ਲਈ 2 ਮੈਚ ਖੇਡੇ ਸਨ।