41ਵਾਂ ਬਾਰਬੇਰਾ ਇੰਟਰਨੈਸ਼ਨਲ : ਹਿਮਾਂਸ਼ੂ ਸ਼ਰਮਾ ਨੇ ਦਰਜ ਕੀਤੀ ਆਸਾਨ ਜਿੱਤ

07/07/2018 12:24:52 AM

ਬਾਰਸੀਲੋਨਾ— 41ਵੇਂ ਬਾਰਬੇਰਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਸਾਬਕਾ ਜੇਤੂ ਭਾਰਤੀ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੇ ਆਪਣੀ  22ਵੀਂ ਸੀਡਿੰਗ ਤੋਂ ਬਾਅਦ ਵੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਆਪਣੇ ਪਹਿਲੇ ਦੋਵੇਂ ਮੈਚ ਅਸਾਨੀ ਨਾਲ ਜਿੱਤ ਕੇ ਖਿਤਾਬ ਬਚਾਉਣ ਦੇ ਆਪਣੇ ਇਰਾਦੇ ਸਾਫ ਕਰ ਦਿੱਤੇ ਹਨ। ਉਸ ਨੇ ਬ੍ਰਾਜ਼ੀਲ ਦੀ ਚਾਂਗ ਸੁਜਾਨਾ ਤੇ ਭਾਰਤ ਦੇ ਆਦਿੱਤਿਆ ਸਾਮੰਤ ਨੂੰ ਹਰਾਉਂਦਿਆਂ 2 ਅੰਕ ਬਣਾਏ।
32ਵਾਂ ਦਰਜਾ ਪ੍ਰਾਪਤ ਭਾਰਤ ਦੇ ਨੀਲੇਸ਼ ਸਹਾ ਨੇ 5ਵੀਂ ਸੀਡ ਗ੍ਰੈਂਡ ਮਾਸਟਰ ਚਿਲੀ ਦੇ ਐੱਸ. ਵੀ. ਰੋਡ੍ਰਿਗੋ ਨੂੰ ਹਰਾ ਕੇ ਉਲਟਫੇਰ ਕੀਤਾ ਤੇ 61ਵਾਂ ਦਰਜਾ ਗੌਰਵ ਕੁਮਾਰ ਨੇ 17ਵਾਂ ਦਰਜਾ ਫਿਲਪੀਨਸ ਦੇ ਇੰਟਰਨੈਸ਼ਨਲ ਮਾਸਟਰ ਜਾਨ ਮਾਰਵਿਨ ਨੂੰ ਹਰਾਇਆ।
ਹੋਰਨਾਂ ਭਾਰਤੀ ਖਿਡਾਰੀਆਂ ਵਿਚ ਨੁਬੇਰ ਸ਼ਾਹ, ਰਘੁਨੰਦਨ ਸ਼੍ਰੀਹਰੀ, ਇਨਯਾਨ ਪੀ. ਵੀ 2 ਅੰਕਾਂ 'ਤੇ ਖੇਡ ਰਿਹਾ ਹੈ ਤੇ ਟਾਪ ਸੀਡ ਅਜਰਬੇਜਾਨ ਦੇ ਗਾਦਿਰ ਗੁਸੀਮੋਵ, ਕਿਊਬਾ ਦਾ ਓਲਿਵਾ ਕੇਵਲ ਤੇ ਇਸ਼ਾਨ ਰੋਨਾਲਡੋ ਮੇਜ਼ਬਾਨ ਸਪੇਨ ਦੇ ਅਲਸਿਨਾ ਡੇਨੀਅਲ ਤੇ ਫਿਲਪੀਨਸਨ ਦੀ ਫਰਿਆਨਾ ਜੇਨੇਲੇ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।