ਓਸਾਕਾ ਬਾਸਕਟਬਾਲ ਕਲੱਬ ਦੇ 4 ਖਿਡਾਰੀ ਕੋਰੋਨਾ ਨਾਲ ਇਨਫੈਕਟਡ

04/10/2020 5:56:40 PM

ਟੋਕੀਓ : ਜਾਪਾਨ ਦੀ ਬੀ-ਡਿਵੀਜ਼ਨ ਲੀਗ ਇਕ ਓਸਾਕਾ ਏਵੇਸਾ ਬਾਸਕਟਬਾਲ ਕਲੱਬ ਦੇ 4 ਹੋਰ ਖਿਡਾਰੀ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ। ਟੀਮ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਓਸਾਕਾ ਕਲੱਬ ਦੇ ਕੁਲ 11 ਖਿਡਾਰੀ ਹੁਣ ਤਕ ਕੋਰੋਨਾ ਨਾਲ ਇਨਫੈਕਟਡ ਹੋ ਚੁੱਕੇ ਹਨ। ਬੀਤੇ ਦਿਨ 2 ਅਪ੍ਰੈਲ ਨੂੰ ਕਲੱਬ ਦਾ ਪਹਿਲਾ ਖਿਡਾਰੀ ਕੋਰੋਨਾ ਨਾਲ ਇਨਫੈਕਟਡ ਹੋਇਆ ਸੀ। ਇਸ ਖਿਡਾਰੀ ਵਿਚ 28 ਮਾਰਚ ਨੂੰ ਕੋਰੋਨਾ ਦੇ ਲੱਛਣ ਦਿਸੇ ਸੀ। ਇਹ ਖਿਡਾਰੀ 5 ਹੋਰ ਖਿਡਾਰੀਆਂ ਦੇ ਨਾਲ 24 ਮਾਰਚ ਨੂੰ ਕਲੱਬ ਤੋਂ ਬਾਹਰ ਗਿਆ ਸੀ। ਇਸ ਖਿਡਾਰੀ ਦੇ ਨਾਲ ਗਏ 5 ਖਿਡਾਰੀ ਵੀ ਕੋਰੋਨਾ ਨਾਲ ਇਨਫੈਕਟਡ ਹੋਏ ਹਨ। ਓਸਾਕਾ ਜਾਪਾਨ ਦਾ ਪਹਿਲਾ ਅਜਿਹਾ ਕਲੱਬ ਹੈ ਜਿਸ ਦੇ ਸਭ ਤੋਂ ਜ਼ਿਆਦਾ ਖਿਡਾਰੀ ਕੋਰੋਨਾ ਨਾਲ ਇਨਫੈਕਟਡ ਹੋਏ ਹਨ। ਹਾਲਾਂਕਿ ਕਲੱਬ ਨੇ ਕਿਸੇ ਵੀ ਖਿਡਾਰੀ ਦੇ ਨਾਂ ਨਹੀਂ ਦੱਸੇ ਹਨ।

ਸੂਮੋ ਪਹਿਲਵਾਨ ਵੀ ਆਇਆ ਲਪੇਟ ’ਚ
ਇਸ ਤੋਂ ਇਲਾਵਾ ਜਾਪਾਨ ਜਾਪਾਨ ਦੇ ਸੂਮੋ ਸੰਘ ਨੇ ਵੀ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਦਾ ਇਕ ਪਹਿਲਵਾਨ ਕੋਰੋਨਾ ਨਾਲ ਇਨਫੈਕਟਡ ਪਾਇਆ ਗਿਆ ਹੈ। ਜਾਪਾਨ ਵਿਚ ਸੂਮੋ ਦੀ ਪ੍ਰਤੀਯੋਗਿਤਾਵਾਂ ਕਾਫੀ ਪ੍ਰਸਿੱਧ ਹੈ ਪਰ ਕੋਵਿਡ-19 ਕਾਰਨ ਉਸ ਨੂੰ ਆਪਣਾ ਇਕ ਟੂਰਨਾਮੈਂਟ ਬੰਦ ਸਟੇਡੀਅਮ ਵਿਚ ਆਯੋਜਿਤ ਕਰਨਾ ਪਿਆ ਜਦਕਿ ਹੋਰ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ। ਸੰਘ ਨੇ ਕਿਹਾ ਕਿ ਉਸ ਦੇ ਇਕ ਪਹਿਲਵਾਨ ਨੂੰ ਪਿਛਲੇ ਹਫਤਾ ਬੁਖਾਰ ਸੀ ਅਤੇ ਉਸ ਨੂੰ ਕੋਰੋਨਾ ਨਾਲ ਇਨਫੈਕਟਡ ਪਾਇਆ ਗਿਆ। ਇਸ ਪਹਿਲਵਾਨ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ। 

Ranjit

This news is Content Editor Ranjit