ਰੈਸਲਰ ਚਾਰਲੈੱਟ ਫਲੇਅਰ ਨੂੰ ਸਾਬਕਾ ਪਤੀ ਨੇ ਭੇਜਿਆ 4.2 ਮਿਲਿਅਨ ਦਾ ਨੋਟਿਸ

10/23/2018 7:40:29 PM

ਜਲੰਧਰ : ਡਬਲਯੂ. ਡਬਲਯੂ. ਈ. ਸਟਾਰ ਚਾਰਲੈੱਟ ਫਲੇਅਰ ਜਲਦੀ ਹੀ ਨਵੇਂ ਮੁਸੀਬਤ 'ਚ ਫਸਦੀ ਦਿਸ ਰਹੀ ਹੈ। ਦਰਅਸਲ ਚਾਰਲੈੱਟ ਦੇ ਸਾਬਕਾ ਪਤੀ ਰਿਕੀ ਜਾਨਸਨ ਨੇ ਉਸ ਨੂੰ 4.2 ਮਿਲਿਅਨ ਡਾਲਰ ਬਤੌਰ ਜੁਰਮਾਨੇ ਲਈ ਨੋਟਿਸ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚਾਰਲੈੱਟ ਦੇ ਪਿਤਾ ਰਿਕਫਲੇਅਰ ਦੀ ਆਟੋਬਾਓਗ੍ਰਾਫੀ ਵਿਚ ਕੀਤੇ ਗਏ ਸਾਰੇ ਖੁਲ੍ਹਾਸੇ ਗਲਤ ਹਨ। 

ਦਰਅਸਲ ਰਿਕ ਫਲੇਅਰ ਦੀ ਕਿਤਾਬ 'ਸੈਕੇਂਡ ਨੇਚਰ' ਵਿਚ ਲਿਖਿਆ ਗਿਆ ਸੀ ਕਿ ਰਿਕੀ ਨਸ਼ੇ ਦਾ ਆਦੀ ਹੋ ਗਿਆ ਸੀ, ਇਸ ਕਾਰਨ ਉਸ ਨੂੰ ਨੌਕਰੀ ਗੁਆਉਣੀ ਪਈ ਸੀ, ਇਸ ਨੂੰ ਰਿਕੀ ਨੇ ਗਲਤ ਦੱਸਿਆ ਹੈ। ਰਿਕੀ ਨੇ ਚਾਰਲੈੱਟ ਤੇ ਰਿਕ ਤੋਂ ਇਲਾਵਾ ਕਿਤਾਬ ਦੇ ਲੇਖਕ ਬ੍ਰੇਨ ਸ਼ੀਲਡਸ ਅਤੇ ਡਬਲਯੂ. ਡਬਲਯੂ. ਈ. ਨੂੰ ਵੀ ਨੋਟਿਸ ਭੇਜਿਆ ਹੈ। 

ਰਿਕੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਚਾਰਲੈੱਟ ਜਿਸਦਾ ਅਸਲੀ ਨਾਂ ਐਸ਼ਲੇ ਐਲਿਜ਼ਾਬੇਥ ਫਲੇਅਰ ਹੈ, ਨੇ ਉਸ ਦੇ ਬਾਰੇ ਬੇਹੱਦ ਗਲਤ ਤੱਥ ਪੇਸ਼ ਕੀਤੇ ਹਨ। ਉਸ ਨੇ ਡਬਲਯੂ. ਡਬਲਯੂ. ਈ. ਪ੍ਰਮੋਸ਼ਨ ਨੂੰ ਵੀ ਇਸ ਦੇ ਲਈ ਨੋਟਿਸ ਭੇਜ ਕੇ ਕਿਹਾ ਕਿ ਕਿਤਾਬ ਬੇਚਣ ਲਈ ਉਹ ਤਰ੍ਹਾਂ-ਤਰ੍ਹਾਂ ਦੇ ਗਲਤ ਦੋਸ਼ ਲਗਾ ਰਹੇ ਹਨ,  ਉੱਥੇ ਹੀ ਡਬਲਯੂ. ਡਬਲਯੂ. ਈ. ਮੈਨੇਜਮੈਂਟ ਦਾ ਕਹਿਣਾ ਹੈ ਕਿ ਸਾਨੂੰ ਨੋਟਿਸ ਮਿਲ ਗਿਆ ਹੈ  ਕਿ ਅਸੀਂ ਦ੍ਰਿੜਤਾ ਨਾਲ ਆਪਣਾ ਪੱਖ ਰੱਖਾਂਗੇ।