ਫਲੇਮਿੰਗੋ ਦੇ 3 ਖਿਡਾਰੀ ਕੋਰੋਨਾ ਪਾਜ਼ੇਟਿਵ

05/07/2020 4:16:44 PM

ਰਿਓ ਡੀ ਜਨੇਰੀਓ : ਫਲੈਮਿੰਗੋ ਕਲੱਬ ਦੇ ਖਿਡਾਰੀ ਕੋਰੋਨਾ ਪਾਜ਼ੇਟਿਵ ਨਿਕਲੇ ਹਨ, ਜਿਸ ਦੇ ਕਾਰਨ ਬ੍ਰਾਜ਼ੀਲ ਵਿਚ ਫੁੱਟਬਾਲ ਦੋਬਾਰਾ ਸ਼ੁਰੂ ਕਰਨ ਨੂੰ ਲੈਕੇ ਸ਼ਸ਼ੋਪੰਜ ਪੈਦਾ ਹੋ ਗਈ ਹੈ। ਇਕ ਸਮਾਚਾਰ ਏਜੰਸੀ ਮੁਤਾਬਕ, ''ਕਲੱਬ ਨੇ ਬਿਆਨ ਜਾਰੀ ਕਰ ਦੱਸਿਆ ਕਿ ਉਸ ਨੇ ਕੁਲ 293 ਲੋਕਾਂ ਦਾ ਟੈਸਟ ਕੀਤਾ ਸੀ, ਜਿਸ ਵਿਚੋਂ 38 ਲੋਕਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸਾਰਿਆਂ ਵਿਚ ਕਿਸੇ ਤਰ੍ਹਾਂ ਦੇ ਲੱਛਣ ਨਹੀਂ ਪਾਏ ਗਏ ਸੀ। ਜਿਨ੍ਹਾਂ ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ ਉਨ੍ਹਾਂ ਦੇ ਨਾਂ ਨਹੀਂ ਦੱਸੇ ਗਏ ਹਨ। ਬਾਕੀ ਹੋਰ ਲੋਕਾਂ ਵਿਚ ਜਿਨ੍ਹਾਂ ਦੇ ਟੈਸਟ ਪਾਜ਼ੇਟਿਵ ਆਏ ਹਨ ਉਨ੍ਹਾਂ ਵਿਚੋਂ 6 ਸਪੋਰਟਿੰਗ ਸਟਾਫ, ਕੰਪਨੀ ਦੇ ਹੋਰ ਕਰਮਚਾਰੀ ਅਤੇ ਖਿਡਾਰੀਆਂ ਤੋਂ ਇਲਾਵਾ ਕਰਚਾਰੀਆਂ ਦੇ 25 ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

ਬ੍ਰਾਜ਼ੀਲ ਦੇ ਸਿਰੀ ਏ ਦੇ ਮੌਜੂਦਾ ਚੈਂਪੀਅਨ ਕਲੱਬ ਨੇ ਕਿਹਾ ਕਿ ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ ਉਨ੍ਹਾਂ ਨੂੰ ਅਗਲੇ ਟੈਸਟ ਤਕ ਕੁਆਰੰਟਾਈਨ ਰਹਿਣ ਲਈ ਕਿਹਾ ਗਿਆ ਹੈ। ਕਲੱਬ ਨੇ ਬਿਆਨ ਵਿਚ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਪੂਰੀ ਸੁਰੱਖਿਆ ਅਤੇ ਜ਼ਿੰਮੇਵਾਰੀ ਦੇ ਨਾਲ ਘੱਟੋਂ ਘੱਟ ਸਮੇਂ ਵਿਚ ਦੇਸ਼ ਵਿਚ ਫੁੱਟਬਾਲ ਗਤੀਵਿਧੀਆਂ ਨੂੰ ਚਾਲੂ ਕਰ ਸਕਣ। ਮਾਰਚ ਦੇ ਮੱਧ ਤੋਂ ਕੋਵਿਡ-19 ਕਾਰਨ ਬ੍ਰਾਜ਼ੀਲ ਫੁੱਟਬਾਲ ਮੁਅੱਤਲ ਹੈ।

Ranjit

This news is Content Editor Ranjit