2.7 ਕਰੋੜ ਟਵੀਟਜ਼ ਦੇ ਨਾਲ ਆਈ. ਪੀ. ਐੱਲ.-12 ਨੇ ਬਣਾਇਆ ਰਿਕਾਰਡ

05/14/2019 8:49:08 PM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦਾ 12ਵਾਂ ਸੈਸ਼ਨ 2.7 ਕਰੋੜ ਟਵੀਟਜ਼ ਦੇ ਨਾਲ ਆਈ. ਪੀ. ਐੱਲ. ਦੇ ਇਤਿਹਾਸ ਵਿਚ ਸਭ ਤੋਂ ਵੱਧ ਟਵੀਟ ਕੀਤੇ ਜਾਣ ਵਾਲਾ ਸੈਸ਼ਨ ਬਣ ਗਿਆ ਹੈ। ਆਈ. ਪੀ. ਐੱਲ.-12 ਨੂੰ ਬੇਸ਼ੱਕ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਆਪਣੇ ਨਾਂ ਕੀਤਾ ਹੋਵੇ ਪਰ ਟਵਿਟਰ 'ਤੇ ਸਭ ਤੋਂ ਵੱਧ ਟਵੀਟ ਕੀਤੇ ਜਾਣ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਰਹੀ। ਮੁੰਬਈ ਨੇ ਐਤਵਾਰ ਨੂੰ ਹੈਦਰਾਬਾਦ 'ਚ ਚੇਨਈ ਨੂੰ ਆਖਰੀ ਗੇਂਦ 'ਤੇ ਇਕ ਦੌੜ ਨਾਲ ਹਰਾ ਕੇ ਚੌਥੀ ਬਾਰ ਆਈ. ਪੀ. ਐੱਲ. ਦਾ ਚੌਥਾ ਖਿਤਾਬ ਆਪਣੇ ਨਾਂ ਕੀਤਾ। 60 ਮੈਚਾਂ ਵਾਲੇ ਇਸ ਰੋਮਾਂਚਕ ਟੂਰਨਾਮੈਂਟ 'ਚ ਦਰਸ਼ਕਾਂ ਦਾ ਸ਼ੋਰ ਕੇਵਲ ਸਟੇਡੀਅਮ ਤੱਕ ਸੀਮਿਤ ਨਹੀਂ ਰਿਹਾ ਬਲਕਿ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ 'ਚ ਰਿਹਾ ਹੈ। ਘਰੇਲੂ ਕ੍ਰਿਕਟਰਾਂ ਦੇ ਲਈ ਪਲੇਟਫਾਰਮ ਕਹੇ ਜਾਣ ਵਾਲੇ ਟੂਰਨਾਮੈਂਟ ਦਾ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਅਨੰਦ ਮਾਣਿਆ।  ਇਸ ਸਾਲ ਆਈ. ਪੀ. ਐੱਲ. ਨਾਲ  ਸਬੰਧਤ 2.7 ਕਰੋੜ ਟਵੀਟ ਕੀਤੇ ਗਏ ਹਨ, ਜਿਹੜੇ ਪਿਛਲੇ ਸਾਲ ਦੇ ਮੁਕਾਬਲੇ 44 ਫੀਸਦੀ ਵੱਧ ਹਨ। 
ਇਸ ਸੈਸ਼ਨ ਦਾ ਸਭ ਤੋਂ ਵੱਧ ਚਰਚਿਤ ਟਵੀਟ ਹਾਰਦਿਕ ਪੰਡਯਾ ਨੂੰ ਰਿਹਾ, ਜਿਸ ਵਿਚ ਉਸ ਨੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਫੋਟੋ ਪੋਸਟ ਕਰ ਕੇ ਲਿਖਿਆ, ''ਮੇਰੇ ਪ੍ਰੇਰਣਾਸਰੋਤ, ਮੇਰੇ ਦੋਸਤ, ਮੇਰੇ ਭਰਾ, ਮੇਰੇ ਆਦਰਸ਼ ਮਹਿੰਦਰ ਸਿੰਘ ਧੋਨੀ।'' ਹਾਰਦਿਕ ਦੀ ਇਸ ਫੋਟੋ ਨੂੰ ਗੋਲਡਨ ਟਵੀਟ ਦਾ ਨਾਂ ਦਿੱਤਾ ਗਿਆ। ਫੋਟੋ ਨੂੰ 16 ਹਜ਼ਾਰ ਲੋਕਾਂ ਨੇ ਰੀ-ਟਵੀਟ ਕੀਤਾ, ਜਦਕਿ 1 ਲੱਖ 40 ਹਜ਼ਾਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ। ਚੇਨਈ ਦੀ ਟੀਮ ਟਵੀਟ ਦੇ ਲਈ ਜਾਣੇ ਦੇ ਮਾਮਲੇ 'ਚ ਸਭ ਤੋਂ ਅੱਗੇ ਰਹੀ ਹੈ ਜਦਕਿ ਮੁੰਬਈ ਦੂਸਰੇ, ਕੋਲਕਾਤਾ ਤੀਸਰੇ, ਬੈਂਗਲੁਰੂ ਚੌਥੇ, ਹੈਦਰਾਬਾਦ ਪੰਜਵੇਂ , ਦਿੱਲੀ ਛੇਵੇਂ, ਰਾਜਸਥਾਨ ਸੱਤਵੇਂ ਤੇ ਪੰਜਾਬ ਅੱਠਵੇਂ ਸਥਾਨ 'ਤੇ ਰਹੀ।

Gurdeep Singh

This news is Content Editor Gurdeep Singh