1st Test Match Day 2 Stumps : ਬੰਗਲਾਦੇਸ਼ ਦਾ ਸਕੋਰ 133/8, ਭਾਰਤ ਤੋਂ 271 ਦੌੜਾਂ ਪਿੱਛੇ

12/15/2022 4:36:45 PM

ਚਟਗਾਂਓ (ਬੰਗਲਾਦੇਸ਼) :  ਭਾਰਤ ਤੇ ਬੰਗਲਾਦੇਸ਼ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਖੇਡ ਖ਼ਤਮ ਹੋਣ ਦੌਰਾਨ ਬੰਗਲਾਦੇਸ ਨੇ 8 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਅਜੇ ਵੀ ਭਾਰਤ ਤੋਂ 271 ਦੌੜਾਂ ਪਿੱਛੇ ਹੈ। ਸਟੰਪਸ ਹੋਣ ਤਕ ਕ੍ਰੀਜ਼ 'ਤੇ ਮੇਹਿਦੀ ਹਸਨ ਮਿਰਾਜ ਤੇ ਅਬਾਦਤ ਹੁਸੈਨ ਮੌਜੂਦ ਸਨ।

ਦੂਜੇ ਦਿਨ ਦੀ ਖੇਡ ਦੌਰਾਨ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ 404 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਆਪਣੀ ਪਹਿਲੀ ਪਾਰੀ ਖੇਡਣ ਆਈ ਬੰਗਲਾਦੇਸ਼ੀ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਉਸ ਦਾ ਕੋਈ ਸਲਾਮੀ ਬੱਲੇਬਾਜ਼ ਕ੍ਰੀਜ਼ 'ਤੇ ਟਿੱਕ ਨਹੀਂ ਸਕਿਆ। ਉਸ ਦੇ ਬੱਲੇਬਾਜ਼ ਛੇਤੀ-ਛੇਤੀ ਆਊਟ ਹੁੰਦੇ ਗਏ। ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਨਜਮੁਲ ਹੁਸੈਨ 0 ਦੇ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਯਾਸਿਰ ਅਲੀ 4 ਦੌੜਾਂ, ਲਿਟਨ ਦਾਸ 24 ਦੌੜਾਂ, ਜ਼ਾਕਿਰ ਹਸਨ 20 ਦੌੜਾਂ ਤੇ ਸ਼ਾਕਿਬ ਅਲ ਹਸਨ 3 ਦੌੜਾਂ ਬਣਾ ਆਊਟ ਹੋਏ। ਖ਼ਬਰ ਲਿਖੇ ਜਾਣ ਸਮੇਂ ਤਕ ਬੰਗਲਾਦੇਸ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 84 ਦੌੜਾਂ ਬਣਾ ਲਈਆਂ ਸਨ ਤੇ ਉਹ ਭਾਰਤ ਤੋਂ 319 ਦੌੜਾਂ ਪਿੱਛੇ ਹੈ। ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 3, ਉਮੇਸ਼ ਯਾਦਵ ਨੇ 1 ਤੇ ਕੁਲਦੀਪ ਯਾਦਵ ਨੇ 4 ਵਿਕਟ ਲਏ।

ਇਹ ਵੀ ਪੜ੍ਹੋ : FIFA WC 2022 : ਫਰਾਂਸ ਫਾਈਨਲ 'ਚ, ਮੋਰੱਕੋ ਨੂੰ 2-0 ਨਾਲ ਹਰਾਇਆ

ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਪਹਿਲੀ ਪਾਰੀ 'ਚ 404 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਦੂਜੇ ਦਿਨ 6 ਵਿਕਟਾਂ ’ਤੇ 278 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਭਾਰਤ ਦੀ ਪਹਿਲੀ ਪਾਰੀ 'ਚ ਚੇਤੇਸ਼ਵਰ ਪੁਜਾਰਾ ਨੇ 90, ਸ਼੍ਰੇਅਸ ਅਈਅਰ ਨੇ 86, ਰਿਸ਼ਭ ਪੰਤ ਨੇ 46, ਰਵੀਚੰਦਰਨ ਨੇ 58 ਤੇ ਕੁਲਦੀਪ ਯਾਦਵ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਵਲੋਂ ਇਬਾਦਤ ਹੁਸੈਨ ਨੇ 1, ਖਲੀਲ ਅਹਿਮਦ ਨੇ 1, ਤਾਜੁਲ ਇਸਲਾਮ ਨੇ 4, ਮੇਹਿਦੀ ਹਸਨ ਨੇ 4 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ :

ਬੰਗਲਾਦੇਸ਼ : ਜ਼ਾਕਿਰ ਹਸਨ, ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ, ਯਾਸਿਰ ਅਲੀ, ਨੂਰੁਲ ਹਸਨ (ਵਿਕਟਕੀਪਰ), ਮੇਹਦੀ ਹਸਨ ਮਿਰਾਜ, ਤੈਜੁਲ ਇਸਲਾਮ, ਖਾਲਿਦ ਅਹਿਮਦ, ਇਬਾਦਤ ਹੁਸੈਨ

ਭਾਰਤ : ਸ਼ੁਭਮਨ ਗਿੱਲ, ਕੇਐਲ ਰਾਹੁਲ (ਕਪਤਾਨ), ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਉਮੇਸ਼ ਯਾਦਵ, ਮੁਹੰਮਦ ਸਿਰਾਜ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh