ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਮੈਚ ਦਾ ਬਦਲਿਆ ਸਮਾਂ, ਵੱਡੀ ਵਜ੍ਹਾ ਆਈ ਸਾਹਮਣੇ

11/13/2019 1:45:25 PM

ਸਪੋਰਸਟ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22- 26 ਨਵੰਬਰ ਨੂੰ ਈਡਨ ਗਾਰਡਨ 'ਚ ਹੋਣ ਵਾਲੇ ਪਹਿਲੇ ਡੇ-ਨਾਈਟ ਟੈਸਟ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਦਰਅਸਲ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਮੰਗ ਕੀਤੀ ਸੀ ਕਿ ਡੇ-ਨਾਈਟ ਟੈਸਟ ਮੈਚ ਨੂੰ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਰਾਤ 'ਚ ਤ੍ਰੇਲ ਦਾ ਮੈਚ 'ਤੇ ਜ਼ਿਆਦਾ ਪ੍ਰਭਾਵ ਨਾ ਪਵੇ। ਬੀ. ਸੀ. ਸੀ. ਆਈ. ਨੇ ਕੈਬ ਦੀ ਇਹ ਬੇਨਤੀ ਨੂੰ ਮੰਨ ਲਈ ਹੈ ਅਤੇ ਮੈਚ ਨੂੰ ਇਕ ਘੰਟਾ ਪਹਿਲਾਂ ਮੈਚ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ।

ਹੁਣ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਮੁਕਾਬਲਾ
ਤੈਅ ਸਮੇਂ ਮੁਤਾਬਕ ਪਹਿਲਾਂ ਡੇ-ਨਾਈਟ ਟੈਸਟ ਦੁਪਹਿਰ 2 ਵਜੇ ਸ਼ੁਰੂ ਹੋਣਾ ਸੀ ਪਰ ਹੁਣ ਸਮੇਂ 'ਚ ਬਦਲਾਅ ਦੇ ਚੱਲਦੇ ਇਹ 1 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਰਾਤ 8 ਵਜੇ ਤੱਕ ਦਿਨ ਦੀ ਖੇਡ ਖਤਮ ਹੋ ਜਾਵੇਗੀ। ਕੈਬ ਨਾਲ ਜੁੜੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨਾਲ ਗਲਬਾਤ 'ਚ ਕਿਹਾ, ਤ੍ਰੇਲ ਨੂੰ ਧਿਆਨ 'ਚ ਰੱਖਦੇ ਹੋਏ ਬੀ. ਸੀ. ਸੀ. ਆਈ. ਨੇ ਸਮੇਂ ਦੀ ਤਬਦੀਲੀ 'ਤੇ ਮੋਹਰ ਲਗਾ ਦਿੱਤੀ ਹੈ। ਪਹਿਲਾ ਸੈਸ਼ਨ ਦੁਪਹਿਰ 3 ਵਜੇ ਖ਼ਤਮ ਹੋਵੇਗਾ। ਦੂਜਾ ਸੈਸ਼ਨ ਦੁਪਹਿਰ 3:40 ਵਜੇ ਤੋਂ ਸ਼ੁਰੂ ਹੋਵੇਗਾ ਜੋ ਕਿ ਸ਼ਾਮ 5:40 ਵਜੇ ਤੱਕ ਜਾਰੀ ਰਹੇਗਾ। ਆਖਰੀ ਸੈਸ਼ਨ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਖੇਡਿਆ ਜਾਵੇਗਾ।ਤ੍ਰੇਲ ਦੇ ਚੱਲਦੇ ਲਿਆ ਗਿਆ ਫੈਸਲਾ
ਇਸ ਤੋਂ ਪਹਿਲਾਂ ਈਡਨ ਗਾਰਡਨ ਦੇ ਪਿੱਚ ਕਿਊਰੇਟਰ ਸੁਜਾਨ ਮੁਖਰਜੀ ਨੇ ਕਿਹਾ ਸੀ ਕਿ ਮੈਚ 'ਚ ਤ੍ਰੇਲ ਦਾ ਅਸਰ ਤਕਰੀਬਨ 8 ਜਾਂ 8:30 ਵਜੇ ਸ਼ੁਰੂ ਹੋ ਜਾਂਦਾ ਹੈ। ਅਸੀਂ ਇਥੇ ਸੀਮਿਤ ਓਵਰਾਂ ਦੀ ਖੇਡ 'ਚ ਪਹਿਲਾਂ ਅਜਿਹਾ ਕਈ ਵਾਰ ਵੇਖਿਆ ਹੈ। ਮੈਚ ਅਤੇ ਪਿੱਚ ਦੀਆਂ ਤਿਆਰੀਆਂ ਨੂੰ ਲੈ ਕੇ ਸੁਜਾਨ ਦਾ ਕਹਿਣਾ ਹੈ ਕਿ ਅਸੀਂ ਤ੍ਰੇਲ ਨਾਲ ਨਜਿੱਠਣ ਦੀ ਵੀ ਪਹਿਲਾਂ ਹੀ ਤਿਆਰੀ ਕਰ ਲਈ ਸੀ। ਇਸ ਦੇ ਲਈ ਸਪ੍ਰੇਅ ਦੀ ਵਰਤੋਂ ਕੀਤੀ ਜਾਂਦੀ ਹੈ। ਕਿਊਰੇਟਰ ਕਹਿੰਦੇ ਹਨ ਕਿ ਅਸੀਂ ਇਸ ਮੈਚ ਲਈ ਉਸੇ ਤਰ੍ਹਾਂ ਦੀ ਹੀ ਪਿੱਚ ਬਣਾ ਰਹੇ ਹਾਂ ਜਿਵੇਂ ਦੀ ਦਿਨ ਦੇ ਮੈਚ ਲਈ ਬਣਾਉਂਦੇ ਹਾਂ।