ਪੇਂਡੂ ਖੇਡ ਮਹਾਉਤਸਵ ''ਚ ਹਿੱਸਾ ਲੈਣਗੇ 12,000 ਖਿਡਾਰੀ

08/26/2017 10:49:33 PM

ਨਵੀਂ ਦਿੱਲੀ— ਪੇਂਡੂ ਖੇਡ ਮਹਾਉਤਸਵ ਦਾ ਆਯੋਜਨ ਰਾਜਧਾਨੀ ਦਿੱਲੀ 'ਚ 28 ਅਗਸਤ ਤੋਂ 3 ਸਤੰਬਰ ਤਕ ਕੀਤਾ ਜਾਵੇਗਾ, ਜਿਸ 'ਚ ਲੱਗਭਗ 12 ਹਜ਼ਾਰ ਮੁਕਾਬਲੇਬਾਜ਼ ਹਿੱਸਾ ਲੈਣਗੇ। ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਡ ਮਹਾਉਤਸਵ 'ਚ ਐਥਲੈਟਿਕਸ, ਵਾਲੀਬਾਲ, ਕੁਸ਼ਤੀ, ਕਬੱਡੀ, ਖੋ-ਖੋ ਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਮਹਿਲਾਵਾਂ ਲਈ ਮਟਕਾ ਦੌੜ ਰੱਖੀ ਗਈ ਹੈ, ਜਦਕਿ ਬਜ਼ੁਰਗਾਂ ਲਈ ਪਗੜੀ ਦੌੜ ਦਾ ਆਯੋਜਨ ਕੀਤਾ ਗਿਆ ਹੈ। ਬਜ਼ੁਰਗ 100 ਮੀਟਰ ਤਕ ਦੌੜਨਗੇ ਤੇ ਫਿਰ ਕੁਰਸੀ 'ਤੇ ਬੈਠ ਕੇ ਪਗੜੀ ਬੰਨ੍ਹਣਗੇ।