1.10 ਕਰੋੜ ਰੁਪਏ ਦੀ ਘੜੀ, ਸਨੀਕਰਸ ''ਚ ਦਿਖੇ ਹਾਰਦਿਕ ਪੰਡਯਾ

01/23/2020 9:17:37 PM

ਜਲੰਧਰ— ਭਾਰਤ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਆਪਣੇ ਲਗਜ਼ਰੀ ਲਾਈਫ ਸਟਾਈਲ ਦੇ ਲਈ ਵੀ ਜਾਣੇ ਜਾਂਦੇ ਹਨ। ਉਸ ਨੂੰ ਮਹਿੰਗੀਆਂ ਚੀਜ਼ਾਂ ਦਾ ਵੀ ਸ਼ੌਕ ਹੈ। ਹਾਲ ਹੀ 'ਚ ਪੰਡਯਾ ਮੁੰਬਈ ਦੇ ਏਅਰ ਪੋਰਟ 'ਤੇ ਦਿਖਾਈ ਦਿੱਤੇ, ਜਿੱਥੇ ਉਸਦੇ ਹੱਥ 'ਚ ਪਾਈ ਹੋਈ ਘੜੀ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਹੀ। ਦੱਸਿਆ ਜਾ ਰਿਹਾ ਹੈ ਕਿ ਪੰਡਯਾ ਨੇ ਪਟੇਲ ਫਿਲਿਪਸ ਨਾਟਿਲਸ ਕੈਲੰਡਰ 5740/1ਜੀ (Patek Philippe's Perpetual Calendar 5740 / 1G) ਕੰਪਨੀ ਦੀ ਘੜੀ ਪਾਈ ਹੈ, ਜਿਸਦੀ ਕੀਮਤ ਲਗਭਗ 1.10 ਕਰੋੜ ਰੁਪਏ ਦੱਸੀ ਜਾ ਰਹੀ ਹੈ।


ਬੂਟਾਂ ਦੀ ਕੀਮਤ ਵੀ ਇਕ ਲੱਖ ਰੁਪਏ
ਹਾਰਦਿਕ ਪੰਡਯਾ ਨੇ ਇਸ ਦੌਰਾਨ ਜੋ ਸਨੀਕਰਸ ਪਾਏ (ਬੂਟ) ਹੋਏ ਸਨ ਉਸ 'ਤੇ ਕਲਰ ਨਾਲ ਸਪਾਈਕਸ ਬਣੇ ਹੋਏ ਸਨ। ਇਹ ਸਨੀਕਰਸ ਕ੍ਰੇਂਚ ਫੈਸ਼ਨ ਡਿਜਾਈਨਰ Christian Louboutin ਵਲੋਂ ਡਿਜਾਈਨ ਕੀਤੇ ਗਏ ਸਨ। ਬਲੈਕ ਕਲਰ ਦੇ ਸਨੀਕਰਸ ਕਾਫਸਿਕਨ ਲੈਦਰ ਨਾਲ ਬਣੇ ਸਨ। ਇਸ ਸਨੀਕਰਸ ਦੀ ਕੀਮਤ Christian Louboutin ਦੀ ਆਫਿਸ਼ੀਅਲ ਵੈੱਬਸਾਈਟ ਦੇ ਅਨੁਸਾਰ 995 ਡਾਲਰ ਹੈ। ਮਤਲਬ ਲਗਭਗ 71 ਹਜ਼ਾਰ ਰੁਪਏ। ਭਾਰਤ 'ਚ ਇਸ ਦੀ ਇਮਪੋਰਟ ਡਿਊਟੀ ਤੇ ਟੈਕਸ ਲਗਾ ਕੇ 1 ਲੱਖ ਰੁਪਏ ਦੇ ਲਗਭਗ ਹੋਣਗੇ।

Gurdeep Singh

This news is Content Editor Gurdeep Singh