ਓਲੰਪਿਕ ''ਚ ਪਹਿਲੀ ਵਾਰ ਖਿਡਾਰੀਆਂ ਲਈ ''ਕਾਰਡਬੋਰਡ'' ਦੇ ਬੈੱਡ

01/09/2020 6:52:23 PM

ਟੋਕੀਓ : ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਐਥਲੀਟ ਪਿੰਡ ਵਿਚ ਖਿਡਾਰੀਆਂ ਦੇ ਬੈੱਡ ਦਾ ਨਿਰਮਾਣ ਮਜ਼ਬੂਤ 'ਕਾਰਡਬੋਰਡ' ਨਾਲ ਕੀਤਾ ਜਾਵੇਗਾ। ਐਥਲੀਟ ਪਿੰਡ ਦੇ ਮੈਨੇਜਰ ਕਾਤਾਕਾਸ਼ੀ ਕਿਟਾਜਿਮ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ, ''ਇਹ ਬੈੱਡ 200 ਕਿਲੋ ਤਕ ਦਾ ਭਾਰ ਚੁੱਕ ਸਕਦੇ ਹਨ।''

ਉਸ ਨੇ ਕਿਹਾ, ''ਇਹ ਲੱਕੜੀ ਦੇ ਬੈੱਡ ਦੀ ਤੁਲਨਾ ਵਿਚ ਕਾਫੀ ਮਜ਼ਬੂਤ ਹੈ।'' ਉਸ ਨੇ ਕਿਹਾ ਕਿ ਨਿਸ਼ਚਿਤ ਰੂਪ ਨਾਲ ਓਲੰਪਿਕ ਵਿਚ ਹਿੱਸਾ ਲੈਣ ਵਾਲਾ ਕੋਈ ਵੀ ਐਥਲੀਟ 440 ਪੌਂਡ (ਲਗਭਗ 200 ਕਿਲੋ) ਭਾਰ ਦਾ ਨਹੀਂ ਹੋਵੇਗਾ। ਤਾਕਸ਼ੀ ਨੇ ਕਿਹਾ, ''ਜੇਕਰ ਤੁਸੀਂ ਇਨ੍ਹਾਂ 'ਤੇ ਟੱਪੋਗੇ ਤਾਂ ਨਿਸ਼ਚਿਤ ਰੂਪ ਨਾਲ ਲੱਕੜੀ ਤੇ ਕਾਰਡਬੋਰਡ ਦੋਵੇਂ ਹੀ ਟੁੱਟ ਸਕਦੇ ਹਨ।''