ਦਿੱਲੀ ਦੇ ਉਜੜੇ ਆਸ਼ਿਆਨਿਆਂ ਦਾ ਜ਼ਿੰਮੇਵਾਰ ਕੌਣ

02/29/2020 1:23:34 AM

ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਸਮਾਂ ਚੁਣੌਤੀਪੂਰਨ ਹੈ ਆਰਥਿਕ ਦ੍ਰਿਸ਼ਟੀ ਤੋਂ ਵੀ ਅਤੇ ਅੰਦਰੂਨੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਵੀ। ਜਿਸ ਦਿਨ ਟਰੰਪ ਭਾਰਤ ਆਏ, ਉਸੇ ਦਿਨ ਦਿੱਲੀ 'ਚ ਜਿਸ ਤਰ੍ਹਾਂ ਦਾ ਹਿੰਸਕ ਖਰੂਦ ਸ਼ੁਰੂ ਕੀਤਾ ਗਿਆ, ਉਹ ਇਸ ਗੱਲ ਨੂੰ ਦੱਸਦਾ ਹੈ ਕਿ ਪਾਕਿਸਤਾਨੀ ਤੱਤ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਸ਼ਾਹੀਨ ਬਾਗ ਦੇ ਉਸ ਆਯਾਮ ਨਾਲ ਟੈਗ ਕਰ ਕੇ ਮੀਡੀਆ 'ਚ ਪੇਸ਼ ਕਰਨਾ ਚਾਹੁੰਦੇ ਸਨ ਕਿ ਮੋਦੀ ਦੇ ਭਾਰਤ 'ਚ ਸਭ ਕੁਝ ਠੀਕ ਨਹੀਂ ਹੈ। ਇਹ ਘਟਨਾ ਸਾਡੇ ਇੰਟੈਲੀਜੈਂਸ ਅਤੇ ਸੁਰੱਖਿਆ ਵਿਵਸਥਾ ਲਈ ਵੀ ਇਕ ਧੱਕਾ ਅਤੇ ਚੁਣੌਤੀ ਬਣ ਕੇ ਆਈ ਹੈ, ਜਿਸ 'ਚ ਸਪੱਸ਼ਟ ਹੋਇਆ ਹੈ ਕਿ ਭਾਰਤ ਵਿਰੋਧੀ ਤੱਤ ਇਹ ਚਾਹੁੰਦੇ ਸਨ ਕਿ ਮੀਡੀਆ 'ਚ ਜਿਸ ਦਿਨ ਟਰੰਪ ਦੇ ਭਾਰਤ ਦੌਰੇ ਦੀ ਪਹਿਲੀ ਖਬਰ ਛਪੇ, ਉਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ 'ਚ ਹਿੰਸਕ ਖਰੂਦ, ਹੈੱਡ ਕਾਂਸਟੇਬਲ ਦੀ ਮੌਤ, ਪੈਟਰੋਲ ਪੰਪ 'ਚ ਅੱਗ ਦੀ ਵੀ ਖਬਰ ਛਪੇ ਤਾਂ ਕਿ ਜਾਪੇ ਕਿ ਭਾਰਤ ਅੰਦਰ ਹੀ ਅੰਦਰ ਯੁੱਧਗ੍ਰਸਤ ਹੈ। ਯਕੀਨੀ ਤੌਰ 'ਤੇ ਮੋਦੀ ਅਤੇ ਅਮਿਤ ਸ਼ਾਹ ਇਸ ਨੂੰ ਹਲਕੇ ਢੰਗ ਨਾਲ ਨਹੀਂ ਲੈਣਗੇ ਪਰ ਇਹ ਦ੍ਰਿਸ਼ ਟਰੰਪ ਨੇ ਭਾਰਤ ਦੌਰੇ ਦੇ ਦੇਸ਼ਭਗਤਾਂ ਅਤੇ ਸਾਡੀ ਵਿਕਾਸ ਯਾਤਰਾ 'ਤੇ ਹਾਂ-ਪੱਖੀ ਪ੍ਰਭਾਵ ਨੂੰ ਜ਼ਿਆਦਾ ਸੁਚੇਤਪੂਰਵਕ ਸਿੱਧ ਕਰ ਦਿੰਦਾ ਹੈ।

ਅਮਰੀਕੀ ਰਾਸ਼ਟਰਪਤੀ ਦਾ ਭਾਰਤ ਦੌਰਾ ਪਹਿਲਾਂ ਮਿੱਥਿਆ ਸੀ। ਬਹੁਤ ਸਮੇਂ ਤੋਂ ਇਸ ਦੀ ਤਿਆਰੀ ਚੱਲ ਰਹੀ ਸੀ। ਉਨ੍ਹਾਂ ਦੇ ਆਉਣ ਦੇ ਨਾਲ ਹੀ ਦਿੱਲੀ 'ਚ ਹਿੰਸਾ ਭੜਕਣ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ। ਦਿੱਲੀ ਪੁਲਸ ਹੈ, ਜਿਸ ਦੀ ਹਰ ਗਲੀ 'ਚ ਇੰਟੈਲੀਜੈਂਸ ਹੁੰਦੀ ਹੈ। ਇਸ ਇਲਾਕੇ 'ਚ ਪਹਿਲਾਂ ਵੀ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ ਹਨ। ਗ੍ਰਹਿ ਮੰਤਰੀ ਖੁਦ ਖਦਸ਼ਾ ਪ੍ਰਗਟਾਅ ਰਹੇ ਹਨ ਕਿ ਹਿੰਸਾ ਇਕ ਸਾਜ਼ਿਸ਼ ਸੀ। ਇੰਟੈਲੀਜੈਂਸ ਸਿਸਟਮ ਹਾਈਪਰ ਤੇ ਐਕਟਿਵ ਸੀ। ਦਿੱਲੀ ਪੁਲਸ ਦੀ ਲੋਕਲ ਇੰਟੈਲੀਜੈਂਸ ਯੂਨਿਟ, ਉਸ ਦੇ ਮੁਖਬਰ, ਵੱਡੇ ਅਫਸਰਾਂ ਨੂੰ ਮਿਲਣ ਵਾਲੀ ਅੰਨ੍ਹੇਵਾਹ ਸੋਰਸ ਮਨੀ ਨਾਲ ਫੈਲਾਇਆ ਗਿਆ ਨੈੱਟਵਰਕ, ਆਈ. ਬੀ. ਦੇ ਬਰਾਬਰ ਨੈੱਟਵਰਕ। ਇੰਨਾ ਹੀ ਨਹੀਂ, ਦਿੱਲੀ 'ਚ ਉੱਤਰ ਪ੍ਰਦੇਸ਼ ਵਾਂਗ ਬੀਟ ਸਿਸਟਮ ਤਹਿਸ-ਨਹਿਸ ਨਹੀਂ ਹੋਇਆ। ਹਰ ਪੁਲਸ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਬੀਟ ਦੀ ਜਾਣਕਾਰੀ ਰੱਖੇ। ਉਹ ਜਾਣਦਾ ਹੈ ਕਿ ਕਿਸ ਘਰ 'ਚ ਕਿਹੜੇ ਲੋਕ ਰਹਿੰਦੇ ਹਨ? ਕੌਣ ਨਵਾਂ ਆਇਆ ਹੈ? ਕਿੱਥੋਂ ਆਇਆ ਹੈ? ਕੌਣ ਕਿੱਥੇ ਕਿਹੋ ਜਿਹਾ ਧੰਦਾ ਕਰਦਾ ਹੈ? ਜ਼ਾਹਿਰ ਗੱਲ ਹੈ 'ਰਾਅ' ਵੀ ਲਗਾਤਾਰ ਜਾਣਕਾਰੀਆਂ ਇੱਕਠੀਆਂ ਕ ਰ ਰਹੀ ਹੋਵੇਗੀ। ਇਹ ਸਾਰੀਆਂ ਏਜੰਸੀਆਂ ਲਗਾਤਾਰ ਦਿੱਲੀ ਪੁਲਸ ਨੂੰ ਇਨਪੁੱਟ ਭੇਜਦੀਆਂ ਹਨ। ਇਸ ਪੂਰੇ ਨੈੱਟਵਰਕ ਦੇ ਬਾਵਜੂਦ ਇੰਨੀ ਵੱਡੀ ਹਿੰਸਾ ਫੈਲ ਗਈ, ਕੌਣ ਮੰਨੇਗਾ ਕਿ ਸੂਚਨਾ ਠੀਕ ਨਹੀਂ ਮਿਲੀ ਹੋਵੇਗੀ।

ਇਹ ਸਪੱਸ਼ਟ ਹੈ ਕਿ ਦਿੱਲੀ ਪੁਲਸ ਨੇ ਇਨ੍ਹਾਂ ਸੂਚਨਾਵਾਂ ਦੀ ਸਹੀ ਵਰਤੋਂ ਨਹੀਂ ਕੀਤੀ। ਹੁਣ ਸਹੀ ਵਰਤੋਂ ਨਾ ਹੋਣ ਦੇ ਦੋ ਕਾਰਣ ਹੋ ਸਕਦੇ ਹਨ। ਪਹਿਲਾ ਇਹ ਕਿ ਦਿੱਲੀ ਪੁਲਸ ਨਕਾਰਾ ਹੈ, ਉਸ ਦੀਆਂ ਪ੍ਰਸ਼ਾਸਨਿਕ ਸਮੱਰਥਾਵਾਂ ਜ਼ੀਰੋ ਦੇ ਕਰੀਬ ਹਨ। ਦੂਸਰਾ ਕਾਰਣ ਹੋ ਸਕਦਾ ਹੈ ਸਿਆਸੀ ਦਬਾਅ। ਦਿੱਲੀ ਪੁਲਸ ਦੀ ਕਾਬਲੀਅਤ ਦਾ ਢੰਕਾ ਵੱਜਦਾ ਹੈ। ਉਸ ਦੀ ਤੁਲਨਾ ਸਕਾਟਲੈਂਡ ਯਾਰਡ ਨਾਲ ਕੀਤੀ ਜਾਂਦੀ ਹੈ। ਉੱਤਰ-ਪੂਰਬੀ ਦਿੱਲੀ ਦੀਆਂ ਹਿੰਸਕ ਘਟਨਾਵਾਂ ਦੱਸਦੀਆਂ ਹਨ ਕਿ ਜ਼ਿਲਾ ਪੁਲਸ ਨੇ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ। ਹਾਲਾਤ ਵਿਗੜ ਸਕਦੇ ਹਨ। ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ। ਦੋ ਮਹੀਨੇ ਪਹਿਲਾਂ ਹੀ ਇਥੇ ਨਾਗਰਿਕਤਾ ਕਾਨੂੰਨ 'ਤੇ ਹਿੰਸਾ ਹੋ ਚੁੱਕੀ ਹੈ। ਅਜਿਹੀਆਂ ਔਖੀਆਂ ਹਾਲਤਾਂ 'ਚ ਕਪਿਲ ਮਿਸ਼ਰਾ ਨੂੰ ਅੱਗ 'ਚ ਘਿਓ ਪਾਉਣ ਲਈ ਛੱਡ ਦਿੱਤਾ ਗਿਆ। ਉਸ ਦੀ ਗ੍ਰਿਫਤਾਰੀ ਚੌਕਸੀ ਵਜੋਂ ਕੀਤੀ ਜਾ ਸਕਦੀ ਸੀ। ਨਜ਼ਰਬੰਦੀ ਵੀ ਕਰ ਸਕਦੇ ਸੀ। ਸ਼ਾਂਤੀ ਲਈ ਇਹ ਬਹੁਤ ਜ਼ਰੂਰੀ ਸੀ। ਇਨ੍ਹਾਂ ਇਲਾਕਿਆਂ ਅਤੇ ਸ਼ਾਹੀਨ ਬਾਗ 'ਚ ਫਰਕ ਹੈ। ਇਲਾਕਿਆਂ ਦੀਆਂ ਪਤਵੰਤੀਆਂ ਸ਼ਖਸੀਅਤਾਂ ਨੂੰ ਸੱਦ ਕੇ ਪੁਲਸ ਮੀਟਿੰਗ ਕਰ ਸਕਦੀ ਸੀ। ਦੰਗੇ ਫੈਲਾਉਣ ਦੇ ਖਦਸ਼ੇ 'ਚ ਕੁਝ ਲੋਕਾਂ ਨੂੰ ਰਾਤੋ-ਰਾਤ ਚੁੱਕ ਸਕਦੀ ਸੀ ਪਰ ਅਜਿਹਾ ਕੁਝ ਨਹੀਂ ਹੋਇਆ।

ਨਿਚੋੜ ਇਹ ਹੈ ਕਿ ਪ੍ਰਸ਼ਾਸਨ ਇਸ ਹਿੰਸਾ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਦਿੱਲੀ ਪੁਲਸ ਦੇ ਕਮਿਸ਼ਨਰ ਨੇ ਇਕ ਮਹੀਨਾ ਪਹਿਲਾਂ ਰਿਟਾਇਰ ਹੋਣਾ ਸੀ, ਉਹ ਐਕਸਟੈਂਸ਼ਨ 'ਤੇ ਚੱਲ ਰਹੇ ਹਨ। ਉਹ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਐੱਲ. ਜੀ. ਅਨਿਲ ਬੈਜਲ ਪੁਲਸ ਦੇ ਬੌਸ ਹਨ ਅਤੇ ਦਿੱਲੀ ਪੁਲਸ ਦੇ ਸਿਆਸੀ ਮੁਖੀ ਅਮਿਤ ਸ਼ਾਹ ਹਨ। ਇਨ੍ਹਾਂ ਤਿੰਨਾਂ ਦੀ ਜ਼ਿੰਮੇਵਾਰੀ ਸੀ, ਹਾਲਾਤ ਨੂੰ ਕਾਬੂ 'ਚ ਰੱਖਦੇ, ਅਸਫਲਤਾ ਸਿੱਧੀ ਉਨ੍ਹਾਂ ਦੇ ਜ਼ਿੰਮੇ ਆਉਂਦੀ ਹੈ।

                                                                                —ਅਸ਼ੋਕ ਭਾਟੀਆ

KamalJeet Singh

This news is Content Editor KamalJeet Singh