ਸਭ ਰੁਕਾਵਟਾਂ ਲਈ ਅਸੀਂ ਹੀ ਜ਼ਿੰਮੇਵਾਰ

08/28/2023 1:39:42 PM

ਹਿਮਾਚਲ ਪ੍ਰਦੇਸ਼, ਉੱਤਰਾਖੰਡ, ਆਸਾਮ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ’ਚ ਦਰਿਆਵਾਂ ’ਚ ਭਾਰੀ ਹੜ੍ਹ ਆਇਆ ਹੋਇਆ ਹੈ। ਥੋੜ੍ਹੇ ਹੀ ਸਮੇਂ ’ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਅਤੇ ਆਮ ਜ਼ਿੰਦਗੀ ਉਥਲ-ਪੁਥਲ ਹੋ ਕੇ ਰਹਿ ਗਈ। ਅਜੇ ਵੀ ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ’ਚ ਮੀਂਹ ਅਤੇ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਤੁਰੰਤ ਰਾਹਤ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।

ਹਰ ਥਾਂ ਵਾਰ-ਵਾਰ ਆਉਣ ਵਾਲੇ ਹੜ੍ਹ ਦਾ ਸਪੱਸ਼ਟ ਸੰਦੇਸ਼ ਗ੍ਰਹਿ ਦੇ ਸੋਮਿਆਂ ’ਤੇ ਹਿਮੋ ਸੈਪੀਅੰਸ ਵੱਲੋਂ ਲਗਾਤਾਰ ਅਤੇ ਲਾਲਚੀ ਗੈਰ-ਕਾਨੂੰਨੀ ਕਬਜ਼ਾ ਹੈ। ਹਮੇਸ਼ਾ ਕੀਮਤ ਚੁਕਾਉਣ ਦਾ ਸਮਾਂ ਆ ਜਾਂਦਾ ਹੈ ਪਰ ਕੀ ਸਬਕ ਸਿੱਖੇ ਜਾਂਦੇ ਹਨ? ਜਵਾਬ ਸਪੱਸ਼ਟ ਹੈ ਨਹੀਂ, ਦਰਿਆ ਕਦੀ ਨਹੀਂ ਭੁੱਲਦੇ। ਦਹਾਕਿਆਂ ਅਤੇ ਸਦੀਆਂ ਬੀਤ ਜਾਣ ਦੇ ਬਾਅਦ ਵੀ ਦਰਿਆ ਆਪਣੀਆਂ ਹੱਦਾਂ ’ਤੇ ਮੁੜ ਕਬਜ਼ਾ ਕਰਨ ਲਈ ਵਾਪਸ ਆ ਜਾਂਦੇ ਹਨ।

ਹਿਮਾਚਲ ਪ੍ਰਦੇਸ਼ ’ਚ ਇਕ ਤੋਂ ਬਾਅਦ ਇਕ ਸਰਕਾਰਾਂ ਸੈਰ-ਸਪਾਟੇ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਹੱਲਾਸ਼ੇਰੀ ਦੇਣ ਅਤੇ ਧਾਰਮਿਕ ਥਾਵਾਂ ਦਾ ਸਫਰ ਆਰਾਮਦੇਹ ਕਰਨ ਲਈ ਸੜਕਾਂ ਨੂੰ ਚੌੜਾ ਕਰਨ ਲਈ ਤਬਾਹਕੁੰਨ ਨਤੀਜਿਆਂ ਨਾਲ ਅੱਗੇ ਵਧੀਆਂ।

ਜਿੱਥੋਂ ਤੱਕ ਪੰਜਾਬ ਦਾ ਸਬੰਧ ਹੈ, 1988 ਅਤੇ 1993 ’ਚ ਦਰਿਆਵਾਂ ਅਤੇ ਨਦੀਆਂ-ਨਾਲਿਆਂ ’ਚ ਹੜ੍ਹ ਆਉਣ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਪਰ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ।

ਅਜਿਹੇ ਹਾਲਾਤ ਨਾਲ ਨਜਿੱਠਣ ’ਚ ਅਯੋਗ ਤਿਆਰੀਆਂ ਦਾ ਨਤੀਜਾ ਮੌਜੂਦਾ ਸਮੇਂ ’ਚ ਵੀ ਵੇਖਣ ਨੂੰ ਮਿਲਿਆ ਹੈ। ਸਰਕਾਰਾਂ ਦੀ ਅਸਮਰੱਥਾ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਪੰਜਾਬ ਦੇੇ ਸੈਂਕੜੇ ਪਿੰਡ ਡੁੱਬ ਗਏ। ਇਸ ਪਿੱਛੇ ਇਕ ਪ੍ਰਮੁੱਖ ਕਾਰਨ ਹੈ ਜੋ ਸਿੰਚਾਈ ਵਿਭਾਗ ਦੇ ਧਿਆਨ ਤੋਂ ਬਚ ਰਿਹਾ ਹੈ, ਉਹ ਇਹ ਹੈ ਕਿ ਰੋਪੜ ਵਿਖੇ ਸਤਲੁਜ ਦਰਿਆ ਦੀ ਗਾਰ ਨੇ ਦਰਿਆ ਦੇ ਬੇਸ ਨੂੰ ਉੱਚਾ ਕਰ ਦਿੱਤਾ ਹੈ ਜਿਸ ਨਾਲ ਪਾਣੀ ਇਕੱਠਾ ਕਰਨ ਦੀ ਉਸ ਦੀ ਸਮਰੱਥਾ ਬਹੁਤ ਘੱਟ ਹੋ ਗਈ ਹੈ।

ਇਸ ਦੇ ਸਿੱਟੇ ਵਜੋਂ ਪਾਣੀ ਨੂੰ ਇਕੱਠਾ ਕਰਨ ਵਾਲੇ ਖੇਤਰਾਂ ਅਤੇ ਹੋਰਨਾਂ ਡੈਮਾਂ ਤੋਂ ਪਾਣੀ ਆਉਣ ਲੱਗਾ ਹੈ। ਉਪਰਲੀਆਂ ਪਹਾੜੀਆਂ ’ਚ ਨਦੀਆਂ ਦੀ ਗਾਰ ਹੇਠਾਂ ਵੱਲ ਵਗਦੀ ਹੈ ਅਤੇ ਪਿੰਡਾਂ ’ਚ ਹੜ੍ਹ ਲਿਆ ਦਿੰਦੀ ਹੈ। ਸੰਖੇਪ ’ਚ ਕਹੀਏ ਤਾਂ ਇਨ੍ਹਾਂ ਸਭ ਰੁਕਾਵਟਾਂ ਲਈ ਮੁੱਖ ਰੂਪ ਨਾਲ ਅਸੀਂ ਇਨਸਾਨ ਹੀ ਜ਼ਿੰਮੇਵਾਰ ਹਾਂ। ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਡੂੰਘੀ ਨੀਂਦ ਨਹੀਂ ਸੌਂ ਜਾਣਾ ਚਾਹੀਦਾ ਸਗੋਂ ਸਮੱਸਿਆਵਾਂ ਨੂੰ ਦੂਰ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ।

ਰਾਜਕੁਮਾਰ ਕਪੂਰ

Rakesh

This news is Content Editor Rakesh