ਰੂਸ-ਯੂਕ੍ਰੇਨ ਜੰਗ : ਨਾ ਕੋਈ ਜਿੱਤਿਆ ਨਾ ਕੋਈ ਹਾਰਿਆ

02/26/2023 3:04:57 PM

ਯੂਕ੍ਰੇਨ ਉਤੇ ਰੂਸੀ ਹਮਲੇ ਦਾ ਕੱਲ ਇਕ ਸਾਲ ਪੂਰਾ ਹੋ ਗਿਆ ਹੈ। ਯੂ. ਐੱਸ. ਜੁਆਇੰਟ ਚੀਫ ਆਫ ਸਟਾਫ ਦੇ ਮੁਖੀ ਜਨਰਲ ਮਾਰਕ ਮਿਲੇ ਨੇ ਨਵੰਬਰ 2022 'ਚ ਕਿਹਾ ਸੀ ਕਿ ਯੂਕ੍ਰੇਨ ਉਤੇ ਰੂਸੀ ਹਮਲੇ ਦੇ ਨਤੀਜੇ ਵਜੋਂ ਮਾਰੇ ਗਏ ਲੜਾਕਿਆਂ ਦੀ ਗਿਣਤੀ 2 ਲੱਖ ਦੀ ਹੱਦ ਵਿਚ ਹੋ ਸਕਦੀ ਹੈ। 40 ਹਜ਼ਾਰ ਤੋਂ ਵੱਧ ਯੂਕ੍ਰੇਨੀ ਨਾਗਰਿਕ ਜਾਂ ਇਸ ਤੋਂ ਵੀ ਵੱਧ ਗਿਣਤੀ 'ਚ ਲੋਕ ਮਾਰੇ ਗਏ ਸਨ। ਹਮਲਾਵਰਾਂ ਵੱਲੋਂ ਸਪੱਸ਼ਟ ਤੌਰ ’ਤੇ ਜਬਰ-ਜ਼ਨਾਹ, ਤਸੀਹੇ ਅਤੇ ਹੋਰ ਜ਼ੁਲਮ ਇਕ ਹੋਰ ਭਿਆਨਕ ਤੱਥ ਹਨ ਜੋ ਸੱਚ ਨੂੰ ਸਥਾਪਿਤ ਕਰਨ ਅਤੇ ਅਪਰਾਧੀਆਂ ਉਤੇ ਮੁਕੱਦਮਾ ਚਲਾਉਣ ਲਈ ਨਿਰਪੱਖ ਕੌਮਾਂਤਰੀ ਅਪਰਾਧਿਕ ਜਾਂਚ ਚਲਾਈ ਜਾਵੇਗੀ। ਲਗਭਗ 5 ਲੱਖ ਜਾਂ ਸ਼ਾਇਦ ਇਸ ਤੋਂ ਵੀ ਵੱਧ ਲੋਕਾਂ ਨੇ ਰੂਸ ਨੂੰ ਛੱਡ ਦਿੱਤਾ ਹੈ। ਅਜਿਹਾ ਉਨ੍ਹਾਂ ਨੇ ਜਾਂ ਤਾਂ ਹਮਲੇ ਦੇ ਵਿਰੋਧ ਦੇ ਕਾਰਨ ਜਾਂ ਲਾਮਬੱਧ ਹੋਣ ਤੋਂ ਬਚਣ ਲਈ ਕੀਤਾ ਹੈ। ਲੋਕਾਂ ਨੂੰ ਜੰਗ ਲੜਨ ਲਈ ਭੇਜਿਆ ਗਿਆ ਸੀ ਜਿਸ ਵਿਚ ਉਹ ਯਕੀਨ ਨਹੀਂ ਕਰਦੇ ਸਨ।
ਇਹ ਯਾਦ ਰੱਖਣਾ ਸਿੱਖਿਆਦਾਇਕ ਹੋਵੇਗਾ ਕਿ ਯੂਕ੍ਰੇਨ ਕਦੀ 30 ਦਸੰਬਰ, 1922 ਤੋਂ 24 ਅਗਸਤ, 1991 ਤੱਕ ਤੱਤਕਾਲੀਨ ਸੋਵੀਅਤ ਸੰਘ ਦਾ ਹਿੱਸਾ ਸੀ ਜਦੋਂ ਸੋਵੀਅਤ ਸੰਘ ਟੁੱਟਿਆ ਸੀ। ਯੂਕ੍ਰੇਨ ਦੀ ਆਜ਼ਾਦੀ ਬਦਕਿਸਮਤੀ ਨਾਲ ਸੋਵੀਅਤ ਸੰਘ ਦੇ ਉੱਤਰਾਧਿਕਾਰੀ ਦੇਸ਼ ਰੂਸ ਦੇ ਲਈ ਪਹਿਲੇ ਦਿਨ ਤੋਂ ਹੀ ਸਮੱਸਿਆ ਬਣ ਗਈ ਸੀ। ਸਭ ਤੋਂ ਪਹਿਲਾਂ 1994 ਵਿਚ ਬੁਡਾਪੇਸਟ ਮੈਮੋਰੰਡਮ ਰਾਹੀਂ ਇਸ ਦਾ ਖੰਡਨ ਕੀਤਾ ਗਿਆ ਸੀ, ਜਦੋਂ ਇਸ ਦੇ ਪ੍ਰਮਾਣੂ ਅਸਲਾਘਰ ਨੂੰ ਖੋਹ ਲਿਆ ਗਿਆ ਸੀ। ਤ੍ਰਾਸਦੀ ਇਹ ਹੈ ਕਿ ਜਦੋਂ ਯੂਕ੍ਰੇਨ ਦੀ ਪ੍ਰਮਾਣੂ ਅਪ੍ਰਸਾਰ ਸੰਧੀ ਨੂੰ ਪ੍ਰਵਾਨ ਕੀਤਾ ਤਾਂ ਇਸ ਦੀ ਖੇਤਰੀ ਪ੍ਰਭੂਸੱਤਾ ਦੇ ਗਾਰੰਟਰਾਂ ’ਚੋਂ ਇਕ ਰੂਸ ਸੀ। ਬੁਡਾਪੇਸਟ ਮੈਮੋਰੰਡਮ ਦੇ ਤਹਿਤ ਯੂਕ੍ਰੇਨ ਦੀ ਪਹੁੰਚ ਦੇ ਸਬੰਧ ’ਚ ਨਿਯਮ ਅਨੁਸਾਰ ਕਿਹਾ ਗਿਆ ਹੈ :
‘ਸੰਯੁਕਤ ਰਾਜ ਅਮਰੀਕਾ, ਰੂਸੀ ਸੰਘ, ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਸੀ. ਐੱਸ. ਸੀ. ਈ. (ਯੂਰਪ ’ਚ ਸੁਰੱਖਿਆ ਤੇ ਸਹਿਯੋਗ ’ਤੇ ਕਮਿਸ਼ਨ) ਅੰਤਿਮ ਕਾਨੂੰਨ ਦੇ ਸਿਧਾਂਤਾਂ ਦੇ ਅਨੁਸਾਰ ਸਨਮਾਨ ਦੇ ਲਈ ਯੂਕ੍ਰੇਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹਨ।’ ਦੂਜਾ ਸੱਚਾਈ ਨਾਲ ਇਹ ਵੀ ਕਿਹਾ ਗਿਆ, ‘‘ਸੰਯੁਕਤ ਰਾਜ ਅਮਰੀਕਾ, ਰੂਸੀ ਸੰਘ, ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਯੂਕ੍ਰੇਨ ਦੀ ਖੇਤਰੀ ਅਖੰਡਤਾ ਜਾਂ ਸਿਆਸੀ ਆਜ਼ਾਦੀ ਦੇ ਵਿਰੁੱਧ ਅਤੇ ਜਾਂ ਤਾਕਤ ਦੀ ਵਰਤੋਂ ਤੋਂ ਬਚਣ ਦੀ ਆਪਣੀ ਜ਼ਿੰਮੇਵਾਰੀ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਦੇ ਕਿਸੇ ਵੀ ਹਥਿਆਰ ਦੀ ਵਰਤੋਂ ਕਦੀ ਵੀ ਯੂਕ੍ਰੇਨ ਦੇ ਵਿਰੁੱਧ ਨਹੀਂ ਕੀਤੀ ਜਾਵੇਗੀ। ਸਿਵਾਏ ਸਵੈ-ਰੱਖਿਆ ਦੇ ਜਾਂ ਨਹੀਂ ਤਾਂ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਅਨੁਸਾਰ।’’ ਬਦਕਿਸਮਤੀ ਨਾਲ ਯੂਕ੍ਰੇਨ ਦੀ ਪ੍ਰਭੂਸੱਤਾ ’ਤੇ ਹਮਲਾ 2014 ਦੇ ਬਾਅਦ ਤੋਂ ਲਗਾਤਾਰ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ ਦੋਨੇਤਸਕ, ਲੁਹਾਂਸਕ ਅਤੇ ਕ੍ਰੀਮੀਆ ’ਤੇ ਨਾਜਾਇਜ਼ ਕਬਜ਼ੇ ਦੇ ਨਾਲ ਹੋਈ ਸੀ।
2014 ਅਤੇ 2015 ’ਚ ਮਿੰਸਕ ਪ੍ਰੋਟੋਕਾਲ ਅਤੇ ਮਿੰਸਕ-2 ਦੇ ਰੂਪ ’ਚ ਜਾਣੇ ਜਾਣ ਵਾਲੇ ਸਮਝੌਤੇ ਦੇ ਇਕ ਹੋਰ ਸੈੱਟ ’ਤੇ ਰੂਸੀ ਸਮਰਥਕ ਵੱਖਵਾਦੀ ਸਮੂਹਾਂ ਦੇ ਦਰਮਿਆਨ ਲੜਾਈ ਨੂੰ ਖਤਮ ਕਰਨ ਲਈ ਦਸਤਖਤ ਕੀਤੇ ਗਏ ਸਨ। ਮਿੰਸਕ-2 ਸਮਝੌਤੇ ਦੀਆਂ ਪ੍ਰਮੁੱਖ ਸ਼ਰਤਾਂ ’ਚੋਂ ਇਕ ਪੂਰੇ ਸੰਘਰਸ਼ ’ਚ ਯੂਕ੍ਰੇਨ ਦੀ ਸਰਕਾਰ ਵੱਲੋਂ ਯੂਕ੍ਰੇਨ ਦੇਸ਼ ਦੀ ਸਰਹੱਦ ’ਤੇ ਮੁਕੰਮਲ ਕੰਟਰੋਲ ਦੀ ਬਹਾਲੀ ਸੀ। ਫਰਵਰੀ-ਮਾਰਚ 2014 ’ਚ ਕ੍ਰੀਮੀਆ ’ਤੇ ਜਬਰੀ ਰਲੇਵੇਂ ਦੇ ਲਈ ਰੂਸ ਵੱਲੋਂ ਕੋਈ ਸਪੱਸ਼ਟੀਕਰਨ ਵੀ ਪੇਸ਼ ਨਹੀਂ ਕੀਤਾ ਗਿਆ ਸੀ ਜਿਸ ਨੂੰ ਕੌਮਾਂਤਰੀ ਨਿਆਂ ਸ਼ਾਸਤਰ ਜਾਂ ਜਨਤਕ ਰਾਏ ਦੀ ਅਦਾਲਤ ’ਚ ਕਿਸੇ ਵੀ ਤਰ੍ਹਾਂ ਦੀ ਜਾਇਜ਼ਤਾ ਦੇ ਨਾਲ ਦੇਖਿਆ ਜਾ ਸਕਦਾ ਹੈ।
ਮੌਜੂਦਾ ਸਥਿਤੀ ’ਤੇ ਵਾਪਸ ਆਉਂਦੇ ਹੋਏ ਹਮਲੇ ਨੇ ਅਸਲ ’ਚ ਰੂਸ ਦੇ ਵਿਰੁੱਧ ਸ਼ਕਤੀ ਸੰਤੁਲਨ ਨੂੰ ਝੁਕਾ ਦਿੱਤਾ ਹੈ। ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਪਹਿਲਾਂ ਦੇ ਵਾਂਗ ਸੰਗਠਿਤ ਹੋ ਗਿਆ ਹੈ। ਨਾਟੋ ਮੈਂਬਰਾਂ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਵਾਰ-ਵਾਰ ਮੰਗ ਕਰਨ ਅਤੇ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਦੀ ਮੰਗ ਕਰਨ ਦੇ ਬਾਅਦ ਜੋ ਡੂੰਘਾ ਪਾੜਾ ਉਭਰਿਆ ਸੀ, ਉਹ ਯੂਕ੍ਰੇਨ ’ਤੇ ਰੂਸੀ ਕਾਰਵਾਈ ਨਾਲ ਭਰ ਗਿਆ ਹੈ। ਨਾਟੋ ਦੇਸ਼ਾਂ ਤੋਂ ਹਥਿਆਰ, ਵਿੱਤ, ਰਸਦ ਸਮਰਥਨ ਅਤੇ ਹੋਰ ਸਪਲਾਈ ਆਜ਼ਾਦ ਤੌਰ ’ਤੇ ਖੁੱਲ੍ਹੇ ਤੌਰ ਤੇ ਯੂਕ੍ਰੇਨ ’ਚ ਵੰਡੀ ਜਾ ਰਹੀ ਹੈ। ਬੁਖਾਰੇਸਟ-9 ਨੌਂ ਦੇਸ਼ਾਂ ਦਾ ਇਕ ਸਮੂਹ ਹੈ ਜੋ ਨਾਟੋ ਦੇ ਪੂਰਬੀ ਹਿੱਸੇ ਦਾ ਨਿਰਮਾਣ ਕਰਦਾ ਹੈ ਜਿਸ ’ਚ ਰੋਮਾਨੀਆ, ਪੋਲੈਂਡ, ਬੁਲਗਾਰੀਆ, ਚੈੱਕ ਗਣਰਾਜ, ਐਸਟੋਨੀਆ, ਹੰਗਰੀ, ਲਾਤਵੀਆ, ਲਿਥੂਆਨੀਆ, ਮੋਂਟੇਨੇਗਰੋ, ਉੱਤਰੀ ਮੈਸੇਡੋਨੀਆ, ਸਲੋਵਾਕੀਆ ਸ਼ਾਮਲ ਹਨ, ਸਭ ਤੋਂ ਵੱਧ ਪ੍ਰਭਾਵਿਤ ਹਨ। ਇਹ ਦੇਸ਼ ਯੂਕ੍ਰੇਨ ਦੇ ਹਮਲੇ ਬਾਰੇ ਅਸੁਰੱਖਿਅਤ ਹਨ।
ਨਾਟੋ ਫੌਜੀਆਂ ਦੀ ਤਾਇਨਾਤੀ ਅਤੇ ਹਥਿਆਰ ਪ੍ਰਣਾਲੀ ਦੇ ਅਪਗ੍ਰੇਡ ਦੇ ਨਾਲ ਉੱਥੋਂ ਦੀ ਸੁਰੱਖਿਆ ਨੂੰ ਮਜ਼ਬੂਤ ਅਤੇ ਸੰਗਠਿਤ ਕੀਤਾ ਜਾ ਰਿਹਾ ਹੈ। ਫਿਨਲੈਂਡ ਅਤੇ ਸਵੀਡਨ ਸੀਤ ਜੰਗ ਦੇ ਦਰਮਿਆਨ ਨਿਰਪੱਖ ਸਨ। ਸਵੀਡਨ ਦੀ ਸਪੱਸ਼ਟ ਨਿਰਪੱਖਤਾ ਦੂਜੀ ਵਿਸ਼ਵ ਜੰਗ ਤੱਕ ਹੋਰ ਵੀ ਅੱਗੇ ਵਧ ਰਹੀ ਸੀ। ਦੋਵਾਂ ਨੇ ਨਾਟੋ ’ਚ ਸ਼ਾਮਲ ਹੋਣ ਲਈ ਬਿਨੈ ਕੀਤਾ ਹੈ।
ਦਰਅਸਲ ਪੂਰੀ ਸੀਤ ਜੰਗ ਦਰਮਿਆਨ ਫਿਨਲੈਂਡ ਦੀ ਵਿਦੇਸ਼ ਨੀਤੀ ਮਿੱਤਰਤਾ, ਸਹਿਯੋਗ ਅਤੇ ਆਪਸੀ ਸਹਾਇਤਾ ਵਾਲੀ ਰਹੀ ਹੈ। 20 ਜਨਵਰੀ, 1992 ਨੂੰ ਰੂਸ ਅਤੇ ਫਿਨਲੈਂਡ ਸੋਵੀਅਤ ਸੰਘ ਦੇ ਟੁੱਟਣ ਦੇ ਬਾਅਦ ਘੱਟ ਹੋਈ ਸਥਿਤੀ ਦੇ ਬਾਵਜੂਦ ਫਿਨਲੈਂਡ ਅਜੇ ਵੀ ਰੂਸ ਦੀਆਂ ਚਿੰਤਾਵਾਂ ਪ੍ਰਤੀ ਸੁਚੇਤ ਸੀ। ਹਾਲਾਂਕਿ ਯੂਕ੍ਰੇਨ ਦੇ ਹਮਲੇ ਨੇ ਦੋਵਾਂ ਨੂੰ ਕਿਨਾਰੇ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਨਵੀਂ ਯਾਤਰਾ ਅਤੇ ਇਥੋਂ ਤੱਕ ਕਿ ਹੋਰ ਯੂਰਪੀ ਨੇਤਾਵਾਂ ਦੇ ਨਾਲ ਯੂਕ੍ਰੇਨ ਦੇ ਪਿੱਛੇ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਤੋਂ ਅਜਿਹਾ ਨਹੀਂ ਲੱਗਦਾ ਕਿ ਯੂਰਪੀਅਨ ਏਕਤਾ ਜਲਦ ਹੀ ਟੁੱਟ ਜਾਵੇਗੀ। ਇਸ ਜੰਗ 'ਚ ਅਜੇ ਤੱਕ ਨਾ ਕੋਈ ਜਿੱਤ ਸਕਿਆ ਹੈ ਅਤੇ ਨਾ ਹੀ ਹਾਰਿਆ ਹੈ।

ਮਨੀਸ਼ ਤਿਵਾੜੀ

Aarti dhillon

This news is Content Editor Aarti dhillon