ਪਹਿਲਾਂ ਕਰਵਾਇਆ ਕੁੱਤੇ ਤੇ ਬੱਕਰੀ ਦਾ ਵਿਆਹ, ਹੁਣ ਦਿੱਤੀ ''ਤਲਾਕ'' ਦੀ ਅਰਜ਼ੀ

02/16/2018 2:50:38 AM

ਦੇਸ਼ ਭਰ ਵਿਚ ਬੀਤੇ ਕੱਲ ਕਈ ਜਗ੍ਹਾ 'ਵੈਲੇਨਟਾਈਨਜ਼ ਡੇ' ਧੂਮਧਾਮ ਨਾਲ ਮਨਾਇਆ ਗਿਆ। ਕੁਝ ਸੂਬਿਆਂ 'ਚ ਇਸ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ। ਤਾਮਿਲਨਾਡੂ ਦੇ ਕੋਇੰਬਟੂਰ 'ਚ ਅਨੋਖੇ ਢੰਗ ਨਾਲ ਵੈਲੇਨਟਾਈਨਜ਼ ਡੇ ਦਾ ਵਿਰੋਧ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸੰਗਠਨ ਨੇ ਇਕ ਕੁੱਤੇ ਤੇ ਬੱਕਰੀ ਦਾ ਵਿਆਹ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਟੀ. ਪੀ. ਡੀ. ਕੇ. ਸਮੂਹ ਨੇ 'ਦੋਹਾਂ' ਦਾ 'ਤਲਾਕ' ਕਰਵਾਉਣ ਦਾ ਜ਼ਿੰਮਾ ਉਠਾਇਆ ਹੈ ਤੇ ਇਸ ਦੇ ਲਈ ਬਕਾਇਦਾ ਅਦਾਲਤ 'ਚ ਅਰਜ਼ੀ ਦਿੱਤੀ ਗਈ ਹੈ। 
ਟੀ. ਪੀ. ਡੀ. ਕੇ. ਨੇ ਇਸ ਵਿਆਹ ਤੋਂ ਬਾਅਦ ਫਸ ਗਏ ਕੁੱਤੇ ਤੇ ਬੱਕਰੀ ਨੂੰ ਅੱਡ ਕਰਨ ਤੇ ਬਿਹਤਰ ਜ਼ਿੰਦਗੀ ਦੇਣ ਦੀ ਜ਼ਿੰਮੇਵਾਰੀ ਉਠਾਈ ਹੈ। ਇਕ ਸੰਗਠਨ ਨੇ 'ਵੈਲੇਨਟਾਈਨਜ਼ ਡੇ' ਦਾ ਵਿਰੋਧ ਦਰਜ ਕਰਾਉਣ ਲਈ ਕੁੱਤੇ ਤੇ ਬੱਕਰੀ ਦਾ ਵਿਆਹ ਕਰਵਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਵੀ ਵਿਰੋਧ ਦਾ ਅਜੀਬੋ-ਗਰੀਬ ਤਰੀਕਾ ਅਪਣਾਇਆ ਗਿਆ ਸੀ ਤੇ ਉਥੇ ਭਾਰਤ ਹਿੰਦੂ ਫਰੰਟ ਮੋਰਚੇ ਦੇ ਮੈਂਬਰਾਂ ਨੇ 'ਵੈਲੇਨਟਾਈਨਜ਼ ਡੇ' ਦਾ ਵਿਰੋਧ ਕਰਦਿਆਂ ਇਕ ਕੁੱਤੇ ਦਾ ਗਧੇ ਨਾਲ ਵਿਆਹ ਕਰਵਾ ਦਿੱਤਾ ਸੀ।