ਪਟੜੀ ਬਾਜ਼ਾਰ ਬਣਦਾ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ

02/09/2024 6:35:38 PM

‘ਬਾਤ ਕਰਤੀ ਹੈਂ ਕਿਤਾਬੇਂ, ਸੁਨਨੇ ਵਾਲਾ ਕੌਨ ਹੈ?
ਸਬ ਬਰਕ ਯੂੰ ਹੀ ਉਲਟ ਦੇਤੇ ਹੈਂ ਪੜ੍ਹਤਾ ਕੌਨ ਹੈ?’ - ਅਖਤਰ ਨਜ਼ਮੀ

ਲੇਖਕਾਂ, ਪ੍ਰਕਾਸ਼ਕਾਂ, ਪਾਠਕਾਂ ਨੂੰ ਬੜੀ ਬੇਸਬਰੀ ਨਾਲ ਇੰਤਰਾਜ਼ ਹੁੰਦਾ ਹੈ। ਹਰ ਸਾਲ ਸਰਦੀਆਂ ’ਚ ਲੱਗਣ ਵਾਲੇ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਦਾ। ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਪੁਸਤਕ ਮੇਲਿਆਂ ’ਚ ਗਿਣਿਆ ਜਾਂਦਾ ਹੈ। ਹਾਲਾਂਕਿ ਫੈਡਰੇਸ਼ਨ ਆਫ ਇੰਡੀਅਨ ਪਬਲਿਸ਼ਰਜ਼ (ਐੱਫ.ਆਈ.ਪੀ.) ਹਰ ਸਾਲ ਅਗਸਤ ’ਚ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਹੀ ਪੁਸਤ ਮੇਲਾ ਲਾ ਰਿਹਾ ਹੈ ਅਤੇ ਇਸ ’ਚ ਲਗਭਗ ਸਾੇ ਪ੍ਰਸਿੱਧੀ ਪ੍ਰਾਪਤ ਪ੍ਰਕਾਸ਼ਕ ਆਉਂਦੇ ਹਨ, ਬਾਵਜੂਦ ਇਸ ਦੇ ਨੈਸ਼ਨਲ ਬੁਕ ਟਰੱਸਟ ਦੇ ਪੁਸਤਕ ਮੇਲੇ ਦੀ ਮਾਨਤਾ ਜ਼ਿਆਦਾ ਹੈ ਕਿਉਂਕਿ ਇਹ ਮੇਲਾ ਕਿਤਾਬਾਂ ਖਰੀਦਣ-ਵੇਚਣ ਦੀ ਜਗ੍ਹਾ ਤੋਂ ਕਿਤੇ ਵੱਧ ਇਕ ਸਾਹਿਤਕ ਅਤੇ ਸੰਸਕ੍ਰਿਤਕ ਤਿਉਹਾਰ ਤੇ ਲੇਖਕਾਂ ਦੇ ਮੇਲ-ਮਿਲਾਪ ਵਾਂਗ ਹੁੰਦਾ ਹੈ।

ਵਿਸ਼ਵੀਕਰਨ ਦੇ ਦੌਰ ’ਚ ਹਰ ਚੀਜ਼ ਬਾਜ਼ਾਰ ਬਣ ਗਈ ਹੈ ਪਰ ਕਿਤਾਬਾਂ ਅਜੇ ਇਸ ਸ਼੍ਰੇਣੀ ਤੋਂ ਦੂਰ ਹਨ। ਇਸ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਤੋਂ ਨਵੀਂ ਦਿੱਲੀ ਪੁਸਤਕ ਮੇਲੇ ’ਤੇ ਵਿਸ਼ਵੀਕਰਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਰ ਵਾਰ 1300 ਤੋਂ 1400 ਪ੍ਰਕਾਸ਼ਕ/ਵਿਕ੍ਰੇਤਾ ਹਿੱਸੇਦਾਰੀ ਕਰਦੇ ਹਨ ਪਰ ਇਸ ’ਚ ਵੱਡੀ ਗਿਣਤੀ ਪਾਠ-ਪੁਸਤਕਾਂ ਵੇਚਣ ਵਾਲਿਆਂ ਦੀ ਹੁੰਦੀ ਹੈ। ਦਰਿਆਗੰਜ ਦੇ ਜ਼ਿਆਦਾਤਰ ਵਿਕ੍ਰੇਤਾ ਇੱਥੇ ਸਟਾਲ ਲਗਾਉਂਦੇ ਹਨ। ਨਤੀਜੇ ਵਜੋਂ ਕਈ-ਕਈ ਸਟਾਲਾਂ ’ਤੇ ਇਕ ਹੀ ਤਰ੍ਹਾਂ ਦੀਆਂ ਕਿਤਾਬਾਂ ਦਿਸਦੀਆਂ ਹਨ।

ਇਹ ਗੱਲ ਵੀ ਤੇਜ਼ੀ ਨਾਲ ਚਰਚਾ ’ਚ ਹੈ ਕਿ ਇਸ ਪੁਸਤਕ ਮੇਲੇ ’ਚ ਵਿਦੇਸ਼ੀ ਹਿੱਸੇਦਾਰੀ ਲਗਭਗ ਨਾ ਦੇ ਬਰਾਬਰ ਹੁੰਦੀ ਜਾ ਰਹੀ ਹੈ ਜੇ ਸ਼੍ਰੀਲੰਕਾ ਤੇ ਨੇਪਾਲ ਨੂੰ ਛੱਡ ਦਈਏ ਤਾਂ ਵਿਸ਼ਵ ਬੈਂਕ, ਵਿਸ਼ਵ ਕਿਰਤ ਸੰਗਠਨ, ਵਿਸ਼ਵ ਸਿਹਤ ਸੰਯੁਕਤ ਰਾਸ਼ਟਰ, ਯੂਨੀਸੇਫ ਆਦਿ ਦੇ ਸਟਾਲ ਵਿਦੇਸ਼ੀ ਭਾਸ਼ਾ ’ਚ ਆਪਣੀ ਪ੍ਰਚਾਰ ਸਮੱਗਰੀ ਪ੍ਰਦਸ਼ਿਤ ਕਰਦੇ ਦਿਸਦੇ ਹਨ। ਫ੍ਰੈਂਕਫਰਟ ਅਤੇ ਆਬੂਧਾਬੀ ਪੁਸਤਕ ਮੇਲੇ ਦੇ ਸਟਾਲ ਹਿੱਸੇਦਾਰਾਂ ਨੂੰ ਆਕਰਸ਼ਿਤ ਕਰਨ ਲਈ ਹੁੰਦੇ ਹਨ। ਅਰਬ ਅਤੇ ਈਰਾਨ ਦੇ ਸਟਾਲ ਦਿੱਲੀ ਸਥਿਤ ਉਨ੍ਹਾਂ ਦੇ ਦੂਤਘਰ ਲਗਾਉਂਦੇ ਹਨ ਅਤੇ ਉੱਥੇ ਜ਼ਿਆਦਾਤਰ ਧਾਰਮਿਕ ਕਿਤਾਬਾਂ ਹੁੰਦੀਆਂ ਹਨ।

ਕੁਝ ਸਾਲ ਪਹਿਲਾਂ ਤੱਕ ਵਿਦੇਸ਼ੀ ਮੰਡਪ ’ਚ ਪਾਕਿਸਤਾਨੀ ਦੀ ਆਮਦ ਤਾਕਤਵਰ ਹੁੰਦੀ ਸੀ। 8 ਤੋਂ 10 ਪ੍ਰਕਾਸ਼ਕ ਆਉਂਦੇ ਸਨ ਤੇ ਖੂਬ ਵਿਕਰੀ ਵੀ ਹੁੰਦੀ ਸੀ। ਦੋਵਾਂ ਦੇਸ਼ਾਂ ਵਿਚਾਲੇ ਸਬੰਧ ਖਰਾਬ ਹੋਏ ਤਾਂ ਬਾਕੀ ਮਾਰਕੀਟਿੰਗ ਤਾਂ ਜਾਰੀ ਰਹੀ, ਬਸ ਇਕ-ਦੂਜੇ ਦੇ ਪੁਸਤਕ ਮੇਲਿਆਂ ’ਚ ਹਿੱਸੇਦਾਰੀ ਬੰਦ ਹੋ ਗਈ। ‘ਵਿਸ਼ੇਸ਼ ਮਹਿਮਾਨ ਦੇਸ਼’ ਦੇ ਮੰਡਪ ’ਚ ਜ਼ਰੂਰ ਕਿਤਾਬਾਂ ਹੁੰਦੀਆਂ ਹਨ ਪਰ ਸਿਰਫ ਪ੍ਰਦਰਸ਼ਨ ਲਈ। ਉਹ ਵੀ ਕੁਝ ਹੀ ਦਿਨ। ਇਕ-ਅੱਧੇ ਸਟਾਲ ’ਤੇ ਵਿਦੇਸ਼ੀ ਕਿਤਾਬਾਂ ਦੇ ਨਾਂ ’ਤੇ ਸਿਰਫ ‘ਰਿਮੈਂਡਰਸ’ ਭਾਵ ਹੋਰ ਦੇਸ਼ਾਂ ਦੀਆਂ ਫਾਲਤੂ ਜਾਂ ਪੁਰਾਣੀਆਂ ਕਿਤਾਬਾਂ ਹੁੰਦੀਆਂ ਹਨ। ਅਜਿਹੀਆਂ ਕਿਤਾਬਾਂ ਨੂੰ ਹਰੇਕ ਐਤਵਾਰ ਨੂੰ ਦਰਿਆਗੰਜ ’ਚ ਲੱਗਣ ਵਾਲੇ ਪਟੜੀ-ਬਾਜ਼ਾਰ ਤੋਂ ਆਸਾਨੀ ਨਾਲ ਖਰੀਦਿਆ ਜਾ ਸਕਦਾ ਹੈ।

ਨਵੀਂ ਦਿੱਲੀ ਪੁਸਤਕ ਮੇਲੇ ’ਚ ਬਾਬਾ-ਬੈਰਾਗੀਆਂ ਤੇ ਕਈ ਤਰ੍ਹਾਂ ਦੇ ਧਾਰਮਿਕ ਸੰਸਥਾਵਾਂ ਦੇ ਸਟਾਲਾਂ ’ਚ ਹੋ ਰਿਹਾ ਹੈਰਾਨਕੁੰਨ ਵਾਧਾ ਵੀ ਗੰਭੀਰ ਪੁਸਤਕ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਸਟਾਲਾਂ ’ਤੇ ਕਥਿਤ ਸੰਤਾਂ ਦੇ ਪ੍ਰਵਚਨਾਂ ਦੀਆਂ ਕਿਤਾਬਾਂ, ਆਡੀਓ ਕੈਸੇਟ ਅਤੇ ਸੀ.ਡੀਜ਼ ਵਿੱਕਦੀਆਂ ਹਨ। ਕੂਰਾਨ ਸ਼ਰੀਫ ਤੇ ਬਾਇਬਰ ਨਾਲ ਜੁੜੀਆਂ ਸੰਸਥਾਵਾਂ ਨੂੰ ਆਪਣੇ ਪ੍ਰਚਾ ਪ੍ਰਸਾਰ ਲਈ ਵਿਸ਼ਵ ਪੁਸਤਕ ਮੇਲੇ ਦਾ ਸਹਾਰਾ ਲੈਣ ਲੱਗੀਆਂ ਹਨ। ਦੁਖਦਾਇਕ ਇਹ ਹੈ ਕਿ ਪਿਛਲੇ 5 ਸਾਲਾਂ ’ਚ ਅਜਿਹੇ ਸਟਾਲ ਝਗੜੇ ਅਤੇ ਟਕਰਾਅ ਦੀ ਜਗ੍ਹਾ ਬਣ ਜਾਂਦੇ ਹਨ। ਆਏ ਦਿਨ ਰੋਜ਼ ਉੱਥੇ ਕੋਈ ਸੰਗਠਨ ਆ ਕੇ ਹੰਗਾਮਾ ਕਰਦਾ ਹੈ। ਸਭ ਤੋਂ ਵੱਡੀ ਗੱਲ ਅਜਿਹੇ ਸਟਾਲ ’ਤੇ ਪੂਰਾ ਦਿਨ ਤੇਜ਼ ਆਵਾਜ਼ ’ਚ ਆਡੀਓ ਵੀਡੀਓ ਚੱਲਦੇ ਅਤੇ ਧਰਮ ਕਾਰਨ ਉਸ ’ਤੇ ਕੋਈ ਦਖਲ ਦਿੰਦਾ ਨਹੀਂ ਪਰ ਉਸ ਨਾਲ ਬਾਕੀ ਹਿੱਸੇਦਾਰਾਂ ਨੂੰ ਦਿੱਕਤਾਂ ਹੁੰਦੀਆਂ ਹਨ।

ਪੁਸਤਕ ਮੇਲੇ ਦੌਰਾਨ ਬਗੈਰ ਕਿਸੇ ਗੰਭੀਰ ਯੋਜਨਾ ਦੇ ਸੈਮੀਨਾਰਾਂ, ਪੁਸਤਕ ਲੋਕਾਰਪਨ ਆਯੋਜਨਾਂ ਦਾ ਵੀ ਢੇਰ ਹੁੰਦਾ ਹੈ। ਕਈ ਵਾਰ ਤਾਂ ਅਜਿਹੇ ਪ੍ਰੋਗਰਾਮਾਂ ’ਚ ਬੁਲਾਰੇ ਘੱਟ ਅਤੇ ਸਰੋਤਾ ਵੱਧ ਹੁੰਦੇ ਹਨ। ਇਹ ਗੱਲ ਵੀ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਹੁਣ ਸਿਰਫ ਅਮਨਚ ’ਤੇ ਇਕ ਖਾਸ ਵਿਚਾਰਧਾਰਾ ਦੇ ਲੋਕਾਂ ਦਾ ਕਬਜ਼ਾ ਹੈ ਜਦਕਿ ਇਹ ਸਥਾਨ ਪੁਸਤਕ ਮੇਲੇ ’ਚ ਹਿੱਸੇਦਾਰੀ ਕਰਨ ਵਾਲੇ ਪ੍ਰਕਾਸ਼ਕਾਂ ਲਈ ਬਣਾਏ ਗਏ ਸਨ, ਤਾਂ ਕਿ ਉਹ ਆਪਣੇ ਸਟਾਲ ’ਤੇ ਪੁਸਤਕ ਵਿਮੋਚਨ ਨਾ ਕਰਨ, ਜਿਸ ਨਾਲ ਆਵਾਜਾਈ ਦੇ ਰਾਹ ਬੰਦ ਹੋ ਜਾਂਦੇ ਹਨ। ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਸਾਲ ਅੰਗ੍ਰੇਜ਼ੀ ਦੇ ਆਥਰਸ ਕੋਰਨਰ ’ਚ ਇਕ ਅਜਿਹਾ ਸੈਮੀਨਾਰ ਹੋਇਆ ਜਿਸ ’ਚ ਕਠੂਆ ’ਚ ਇਕ ਛੋਟੀ ਬੱਚੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ’ਚ ਦੋਸ਼ੀਆਂ ਦਾ ਬਚਾਅ ਕੀਤਾ ਜਾ ਰਿਹਾ ਸੀ।

ਪੁਸਤਕ ਮੇਲੇ ਦੌਰਾਨ ਪ੍ਰਕਾਸ਼ਕਾਂ, ਧਾਰਮਿਕ ਸੰਤਾਂ, ਵੱਖ-ਵੱਖ ਏਜੰਸੀਆਂ ਵੱਲੋਂ ਵੰਡੀਆਂ ਜਾਣ ਵਾਲੀਆਂ ਫ੍ਰੀ ਸਮੱਗਰੀ ਵੀ ਇਕ ਆਫਤ ਹੈ। ਪੂਰੀ ਪ੍ਰਗਤੀ ਮੈਦਾਨ ਰੱਦੀ ਨਾਲ ਪਟਿਆ ਦਿੱਸਦਾ ਹੈ। ਕੁਝ ਸੌ ਲੋਕ ਤਾਂ ਹਰ ਰੋਜ਼ ਅਜਿਹਾ ‘ਕੂੜਾ’ ਇਕੱਠਾ ਕਰ ਕੇ ਵੇਚਣ ਲਈ ਹੀ ਪੁਸਤਕ ਮੇਲੇ ਨੂੰ ਯਾਦ ਕਰਦੇ ਹਨ। ਇਕ ਗੱਲ ਹੋਰ ਬੁੱਧੀਜੀਵੀਆਂ ਨੂੰ ਖਟਕ ਰਹੀ ਹੈ ਕਿ ਪੁਸਤਕ ਮੇਲੇ ਨੂੰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਹੋਰਡਿੰਗ ਪੋਸਟਰਾਂ ਤੋਂ ਪਾਟ ਦਿੱਤਾ ਜਾਂਦਾ ਹ, ਦੁਨੀਆ ਦੇ ਕਿਸੇ ਵੀ ਪੁਸਤਕ ਮੇਲੇ ’ਚ ਉੱਥੇ ਮੰਤਰੀ ਜਾਂ ਆਗੂਆਂ ਦੇ ਪ੍ਰਚਾਰ ਦੀ ਸਮੱਗਰੀ ਨਹੀਂ ਲੱਗੀ ਜਾਂਦੀ। ਛੁੱਟੀ ਦੇ ਦਿਨ ਮੱਧਵਰਗੀ ਪਰਿਵਾਰਾਂ ਦਾ ਸਮਾਂ ਕੱਟਣ ਦੀ ਥਾਂ, ਮੁਹੱਲੇ, ਤੇ ਸਮਾਜ ’ਚ ਆਪਣੀ ਬੌਧਿਕ ਤਾਬੇਦਾਰੀ ਸਿੱਧ ਕਰਨ ਦਾ ਮੌਕਾ ਅਤੇ ਬੱਚਿਆਂ ਨੂੰ ਛੁੱਟੀ ਕੱਟਣ ਦਾ ਨਵਾਂ ਡੈਸਟੀਨੇਸ਼ਨ ਵੀ ਹੁੰਦਾ ਹੈ-ਪੁਸਤਕ ਮੇਲਾ। ਇਹ ਗੱਲ ਦੀਗਰ ਹੈ ਕਿ ਇਸ ਦੌਰਾਨ ਪ੍ਰਗਤੀ ਮੈਦਾਨ ਦੇ ਖਣ-ਪੀਣ ਦੇ ਸਟਾਲਾਂ ’ਤੇ ਪੁਸਤਕ ਦੀਆਂ ਦੁਕਾਨਾਂ ’ਚ ਵੱਧ ਵਿਕਰੀ ਹੁੰਦੀ ਹੈ।

ਬੀਤੇ ਸਾਲ ਤੋਂ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲਾ ਨਵੇਂ ਪ੍ਰਗਤੀ ਮੈਦਾਨ ’ਚ ਲੱਗਣ ਲੱਗਾ ਹੈ ਪਰ ਆਯੋਜਨ ਅਤੇ ਸਟਾਲ ਡਿਜ਼ਾਈਨ ਦੀ ਪ੍ਰਕਿਰਿਆ ਉਹੀ ਪੁਰਾਣੀ ਹੈ। ਆਮ ਲੋਕਾਂ ਨੂੰ ਸਟਾਲ ਨੰਬਰ ਤੋਂ ਆਪਣਾ ਮਨਪਸੰਦ ਪ੍ਰਕਾਸ਼ਕ ਲੱਭਣ ’ਚ ਔਖ ਹੁੰਦੀ ਹੈ। ਉੱਥੇ ਰੌਲਾ ਅਤੇ ਆਉਣ-ਜਾਣ ਦੇ ਇਕ ਹੀ ਰਾਹ ਤੋਂ ਭੀੜ ’ਚ ਦੁਬਿਧਾਵਾਂ ਵੀ। ਇਹ ਸਮਾਂ ਆ ਗਿਆ ਹੈ ਕਿ ਆਯੋਜਕਾਂ ਨੂੰ ਪ੍ਰਕਾਸ਼ਕ ਅਤੇ ਸੈਲਾਨੀਆਂ ਦੀ ਭੀੜ ਵਧਣ ਦੀ ਥਾਂ ’ਤੇ ਇਸ ਦੇ ਵਿਸ਼ਵ ਪੱਧਰੀ ਸਰੂਪ ’ਚ ਸੁਧਾਰ ਲਈ ਕੰਮ ਕਰਨਾ ਚਾਹੀਦਾ ਹੈ।

ਪੰਕਜ ਚਤੁਰਵੇਦੀ

Rakesh

This news is Content Editor Rakesh