ਪੁਤਿਨ ਦੇ ਦੌਰੇ ਤੋਂ ਪਹਿਲਾਂ ਭਾਰਤ-ਰੂਸ ਦੀ ਕਹਾਣੀ

12/04/2021 6:18:44 PM

 ਪੀ. ਐੱਸ. ਰਾਘਵਨ 
21ਵੀਂ ਦੋ-ਪੱਖੀ ਸਿਖਰ ਬੈਠਕ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 6 ਦਸੰਬਰ ਨੂੰ ਭਾਰਤ ਦੌਰੇ ’ਤੇ ਆਉਣ ਦੀ ਆਸ ਹੈ। ਇਹ ਬੈਠਕ ਭਾਰਤ-ਰੂਸ ਸਬੰਧਾਂ ਬਾਰੇ ਬਹੁਤ ਵੱਧ ਜਾਣਕਾਰੀ ਸਬੰਧੀ ਕਿਆਸਅਰਾਈਆਂ ਦੇ ਪਿਛੋਕੜ ’ਚ ਹੋ ਰਹੀ ਹੈ। ਪੁਤਿਨ ਦੀ ਯਾਤਰਾ ਨਾਂਹਪੱਖੀ ਵਿਖਿਆਨਾਂ ਦਾ ਮੁਕਾਬਲਾ ਕਰਨ ਅਤੇ ਭਾਰਤ-ਰੂਸ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦੇ ਪ੍ਰੋਗਰਾਮ ਸਬੰਧੀ ਚਰਚਾ ਦਾ ਇਕ ਮੌਕਾ ਹੈ। ਭਾਰਤ-ਰੂਸ ਸਬੰਧ ਸੀਤ ਜੰਗ ਦੇ ਸਾਲਾਂ ਦੇ ਭਾਰਤ-ਯੂ. ਐੱਸ. ਐੱਸ. ਆਰ. ਸਬੰਧਾਂ ਤੋਂ ਪ੍ਰਭਾਵਿਤ ਹੁੰਦੇ ਹਨ, ਜਦੋਂ ਭਾਰਤ ਨੂੰ ਇਸ ਦੇਸ਼ ਤੋਂ ਕਾਫੀ ਸਿਆਸੀ, ਆਰਥਿਕ ਅਤੇ ਰੱਖਿਆ ਸਮਰਥਨ ਹਾਸਲ ਸੀ। ਇਸ ਵਿਰਾਸਤ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ ਉਨ੍ਹਾਂ ਮਕਸਦੀ ਕਾਰਕਾਂ ’ਤੇ ਧਿਆਨ ਦੇਣਾ ਚਾਹੀਦਾ ਹੈ ਜੋ ਸਬੰਧਾਂ ਨੂੰ ਮੌਜੂਦਾ ਪ੍ਰਾਸੰਗਿਕਤਾ ਮੁਹੱਈਆ ਕਰਦੇ ਹਨ।

ਰੱਖਿਆ ਸਹਿਯੋਗ ਭਾਈਵਾਲੀ ਦਾ ਇਕ ਮਹੱਤਵਪੂਰਨ ਤੱਤ ਬਣਿਆ ਹੋਇਆ ਹੈ। ਸਾਡੇ ਹਥਿਆਰਬੰਦ ਬਲਾਂ ਦੇ ਲਗਭਗ 60 ਤੋਂ 70 ਫੀਸਦੀ ਹਥਿਆਰ ਅਤੇ ਯੰਤਰ ਰੂਸੀ ਮੂਲ ਦੇ ਹਨ। ਰੂਸ ਨੇ ਰਵਾਇਤੀ ਤੌਰ ’ਤੇ ਫੌਜੀ ਤਕਨੀਕਾਂ ਦੀ ਸਪਲਾਈ ਕੀਤੀ ਹੈ ਜੋ ਹੋਰਨਾਂ ਦੇਸ਼ਾਂ ਨੇ ਨਹੀਂ ਕੀਤੀ। ਅਤਿਆਧੁਨਿਕ ਵਾਯੂ ਰੱਖਿਆ ਪ੍ਰਣਾਲੀ, ਐੱਸ-400 ਦੀ ਅਗਲੀ ਪੂਰਤੀ ਇਸ ਨੂੰ ਪ੍ਰਦਰਸ਼ਿਤ ਕਰਦੀ ਹੈ। ਪਿਛਲੇ ਇਕ ਦਹਾਕੇ ’ਚ ਭਾਰਤ ਨੇ ਆਪਣੇ ਹਥਿਆਰ ਹਾਸਲ ਸਰੋਤਾਂ ’ਚ ਵੰਨ-ਸੁਵੰਨਤਾ ਪਾਈ ਹੈ। ਭਾਰਤ ਦੇ ਹਥਿਆਰਾਂ ਦੀ ਦਰਾਮਦ ’ਚ ਫਰਾਂਸ, ਇਜ਼ਰਾਈਲ ਅਤੇ ਅਮਰੀਕਾ ਦੀ ਹਿੱਸੇਦਾਰੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਫਿਰ ਵੀ ਪਿਛਲੇ 5 ਸਾਲਾਂ ’ਚ ਸਾਡੇ ਥਿਆਰਾਂ ਦੀ ਲਗਭਗ ਅੱਧੀ ਦਰਾਮਦ ਰੂਸ ਤੋਂ ਹੋਈ ਹੈ।

ਹਾਲ ਹੀ ਦੇ ਸਾਲਾਂ ’ਚ ਸਾਡੇ ਊਰਜਾ ਸਹਿਯੋਗ ’ਚ ਵਾਧਾ ਹੋਇਆ ਹੈ। ਭਾਰਤੀ ਕੰਪਨੀਅਾਂ ਨੇ ਰੂਸ ਦੇ ਹਾਈਡ੍ਰੋਕਾਰਬਨ ਖੇਤਰ ’ਚ ਅਨੁਮਾਨਿਤ 15 ਬਿਲੀਅਨ ਅਮਰੀਕੀ ਡਾਲਰ ਦਾ ਭਾਰੀ ਨਿਵੇਸ਼ ਕੀਤਾ ਹੈ। ਰੂਸ ਦੇ ਦੂਰ-ਦੁਰੇਡੇ ਪੂਰਬ ਅਤੇ ਆਰਕਟਿਕ ਖੇਤਰ ’ਚ ਕਥਿਤ ਤੌਰ ’ਤੇ ਨਿਵੇਸ਼ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਰੂਸ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਲਗਭਗ 13 ਬਿਲੀਅਨ ਅਮਰੀਕੀ ਡਾਲਰ ਦਾ ਭਾਰਤ ’ਚ ਮਿਡਸਟ੍ਰੇਮ ਅਤੇ ਡਾਊਨਸਟ੍ਰੇਮ ਹਾਈਡ੍ਰੋਕਾਰਬਨ ਪ੍ਰਾਜੈਕਟਾਂ ’ਚ ਹੈ। ਭਾਰਤੀ ਕੰਪਨੀ ਗੇਲ (ਗੈਸ ਅਥਾਰਿਟੀ ਆਫ ਇੰਡੀਆ) ਦਾ ਇਕ ਰੂਸੀ ਕੰਪਨੀ ਨਾਲ 20 ਸਾਲ ਤੱਕ 25 ਅਰਬ ਡਾਲਰ ਦਾ ਐੱਲ. ਐੱਨ. ਜੀ. ਸਪਲਾਈ ਕਰਾਰ ਹੈ। ਭਾਰਤ ’ਚ ਇਕ ਵੱਡੀ ਪੈਟਰੋ ਰਸਾਇਣ ਯੋਜਨਾ ਲਈ ਭਾਰਤ- ਰੂਸ ਸਾਂਝੇ ਉੱਦਮ ਦੀ ਸੰਭਾਵਨਾ ਹੈ ਜਿਵੇਂ ਕਿ ਭਾਰਤ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਆਪਣੀ ਕਾਰਬਨ ਨਿਕਾਸੀ ’ਤੇ ਰੋਕ ਲਗਾਉਣੀ ਚਾਹੁੰਦਾ ਹੈ। ਸਾਡੇ ਸਵੱਛ ਊਰਜਾ ਮਿਸ਼ਰਣ ’ਚ ਪ੍ਰਮਾਣੂ ਊਰਜਾ ਦਾ ਅਨੁਪਾਤ ਲਾਜ਼ਮੀ ਤੌਰ ’ਤੇ ਵਧੇਗਾ।

ਕੋਵਿਡ-19 ਨੇ ਸਾਨੂੰ ਦਿਖਾਇਆ ਹੈ ਕਿ ਮਹੱਤਵਪੂਰਨ ਮੁੱਢਲੀ ਜਾਂ ਮੱਧਵਰਤੀ ਸਮੱਗਰੀ ਲਈ ਬਾਹਰੀ ਨਿਰਭਰਤਾ ਸਾਡੀ ਅਰਥਵਿਵਸਥਾ ’ਚ ਅੜਿੱਕਾ ਪੈਦਾ ਕਰ ਸਕਦੀ ਹੈ। ਦੁਨੀਆ ਦੇ ਲਗਭਗ 30 ਫੀਸਦੀ ਕੁਦਰਤੀ ਸੋਮਿਆਂ ਦੇ ਮੇਜ਼ਬਾਨ ਦੇ ਰੂਪ ’ਚ, ਰੂਸ ਸਾਡੇ ਸੋਮਿਆਂ ਦੀ ਸੁਰੱਖਿਆ ਨੂੰ ਵਧਾਉਣ ਲਈ ਵਪਾਰ ਅਤੇ ਨਿਵੇਸ਼ ਦੇ ਮੌਕੇ ਮੁਹੱਈਆ ਕਰਦਾ ਹੈ। ਰੱਖਿਆ ਅਤੇ ਊਰਜਾ ਥੰਮ੍ਹਾਂ ਨੂੰ ਮਜ਼ਬੂਤ ਕਰਨ ਲਈ ਇਕ ਮਜ਼ਬੂਤ ਆਰਥਿਕ ਥੰਮ੍ਹ ਦਾ ਵਾਅਦਾ ਅਜੇ ਵੀ ਪੂਰੀ ਤਰ੍ਹਾਂ ਸਾਕਾਰ ਕੀਤਾ ਜਾਣਾ ਬਾਕੀ ਹੈ। ਭਾਰਤ-ਚੀਨ ਅਸਲ ਕੰਟਰੋਲ ਰੇਖਾ ’ਤੇ ਵਿਗੜਦੇ ਅੜਿੱਕੇ ਦਰਮਿਆਨ ਕਈ ਭਾਰਤੀਆਂ ਨੇ ਚੀਨ ਦੇ ਨਾਲ ਰੂਸ ਦੀ ਰਣਨੀਤਕ ਭਾਈਵਾਲੀ ਨੂੰ ਭਾਰਤ ਦੇ ਲਈ ਰੂਸ ਦੇ ਸਮਰਥਨ ਨੂੰ ਸੰਭਾਵਿਤ ਤੌਰ ’ਤੇ ਕਮਜ਼ੋਰ ਕਰਨ ਦੇ ਰੂਪ ’ਚ ਦੇਖਿਆ। ਅਫਗਾਨਿਸਤਾਨ ’ਚ ਤਾਲਿਬਾਨ ਦੇ ਨਾਲ ਸਿਆਸੀ ਹੱਲ ਲਈ ਰੂਸ ਦੀ ਪਹਿਲ ਨੇ ਇਨ੍ਹਾਂ ਸ਼ੱਕਾਂ ਨੂੰ ਮਜ਼ਬੂਤ ਕੀਤਾ। ਰੂਸ-ਪਾਕਿਸਤਾਨੀ ਸਬੰਧਾਂ ਨੇ ਨਾਂਹਪੱਖੀ ਧਿਆਨ ਆਕਰਿਸ਼ਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2020 ਦੇ ਮੱਧ ’ਚ ਮਾਸਕੋ ਦਾ ਦੌਰਾ ਕੀਤਾ ਜਦ ਭਾਰਤ-ਚੀਨ ਦੇ ਦਰਮਿਆਨ ਤਣਾਅ ਬਹੁਤ ਜ਼ਿਆਦਾ ਚੱਲ ਰਿਹਾ ਸੀ। ਰੂਸ ਨੇ ਰੱਖਿਆ ਮੰਤਰੀ ਨੂੰ ਭਾਰਤ ਦੀਆਂ ਲੋੜਾਂ ਅਨੁਸਾਰ ਕਰਾਰ ਕੀਤੀ ਰੱਖਿਆ ਸਪਲਾਈ ਦੀ ਸਮਾਂ-ਹੱਦ ’ਤੇ ਡਲਿਵਰੀ ਨੂੰ ਫਾਸਟ ਟ੍ਰੈਕਿੰਗ ਕਰਨ ਦਾ ਭਰੋਸਾ ਦਿੱਤਾ।

2019 ’ਚ ਜਦੋਂ ਚੀਨ ਅਤੇ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੀ ਸਥਿਤੀ ਅਤੇ ਸਾਡੇ ਸੰਵਿਧਾਨ ਦੀ ਧਾਰਾ-370 ’ਤੇ ਭਾਰਤ ਦੇ ਫੈਸਲਿਆਂ ਦੇ ਵਿਰੋਧ ਲਈ ਰੂਸ ਦੇ ਸਮਰਥਨ ਨੂੰ ਕੈਨਵਸ ’ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਰੂਸ ਨੇ ਸਖਤ ਰੁਖ ਅਪਣਾਇਆ ਕਿ ਇਹ ਭਾਰਤ ਦੀ ਪ੍ਰਭੂਸੱਤਾ ਦੇ ਅੰਦਰੂਨੀ ਫੈਸਲੇ ਸਨ। ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਦੋ-ਪੱਖੀ ਅਤੇ ਵਿਸ਼ਵ ਪੱਧਰੀ ਮੁੱਦਿਆਂ ’ਤੇ ਨਿਯਮਿਤ ਟੈਲੀਫੋਨ ਸੰਪਰਕ ’ਚ ਰਹੇ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਜੁਲਾਈ ’ਚ ਮਾਸਕੋ ’ਚ ਆਰਥਿਕ ਸਹਿਯੋਗ ਲਈ ਅੰਤਰ-ਸਰਕਾਰੀ ਕਮਿਸ਼ਨ ਸਮੇਤ ਉੱਚ ਪੱਧਰੀ ਗੱਲ ਕੀਤੀ ਸੀ। ਰੂਸੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੁਖੀ ਭਾਰਤ ਦੇ ਐੱਨ. ਐੱਸ. ਏ. ਅਜੀਤ ਡੋਭਾਲ ਨਾਲ ਦੋ-ਪੱਖੀ ਅਤੇ ਬਹੁ-ਪੱਖੀ ਸਲਾਹ ਲਈ ਦੋ ਵਾਰ ਦਿੱਲੀ ’ਚ ਰਹੇ ਹਨ। 6 ਦਸੰਬਰ ਨੂੰ ਦੋਵੇਂ ਰੱਖਿਆ ਮੰਤਰੀ ਰੱਖਿਆ ਸਹਿਯੋਗ ’ਤੇ ਅੰਤਰ-ਸਰਕਾਰੀ ਕਮਿਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ।

ਇਹ ਸਪੱਸ਼ਟ ਹੈ ਕਿ ਹਾਲ ਹੀ ਦੇ ਦਹਾਕਿਆਂ ’ਚ ਭਾਰਤ-ਰੂਸ ਸਬੰਧਾਂ ਦਾ ਸੰਦਰਭ ਵਿਕਸਿਤ ਹੋਇਆ ਹੈ। ਭਾਰਤ ਫੌਜੀ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਹੈ। ਇਸ ਦੀਆਂ ਵਿਸ਼ਵ ਪੱਧਰੀ ਪੈੜਾਂ ਦੇ ਨਿਸ਼ਾਨ ’ਚ ਹੁਣ ਅਮਰੀਕਾ ਅਤੇ ਯੂਰਪ, ਪੱਛਮੀ ਏਸ਼ੀਆ, ਦੱਖਣੀ-ਪੂਰਬੀ ਏਸ਼ੀਆ ਅਤੇ ਹੋਰ ਭੂਗੋਲਿਕ ਖੇਤਰਾਂ ਦੇ ਪ੍ਰਮੁੱਖ ਦੇਸ਼ਾਂ ਨਾਲ ਮਜ਼ਬੂਤ ਭਾਈਵਾਲੀ ਸ਼ਾਮਲ ਹੈ। ਮੋਦੀ-ਪੁਤਿਨ ਗੱਲਬਾਤ ਨਵੇਂ ਪਹਿਲੂਆਂ ਨੂੰ ਇਕੱਠੇ ਖਿੱਚੇਗੀ ਅਤੇ ਵਿਆਪਕ ਰਣਨੀਤਕ ਦ੍ਰਿਸ਼ ’ਤੇ ਦ੍ਰਿਸ਼ਟੀਕੋਣਾਂ ਦਾ ਵਟਾਂਦਰਾ ਕਰੇਗੀ। ਰੂਸ-ਚੀਨ ਸਬੰਧ, ਪਾਕਿਸਤਾਨ ਦੇ ਨਾਲ ਰੂਸ ਦੇ ਰੁਝੇਵੇਂ, ਅਫਗਾਨਿਸਤਾਨ ਤੋਂ ਨਾਟੋ ਦੀ ਵਾਪਸੀ ਦਾ ਭੂਗੋਲਿਕ ਸਿਆਸੀ ਨਤੀਜਾ ਅਤੇ ਭਾਰਤ-ਪ੍ਰਸ਼ਾਂਤ ’ਤੇ ਭਾਰਤ ਦੇ ਦ੍ਰਿਸ਼ਟੀਕੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਨ੍ਹਾਂ ਸਾਲਾਂ ’ਚ ਮੋਦੀ-ਪੁਤਿਨ ਦੋਵਾਂ ਆਗੂਆਂ ਦੇ ਗੂੜ੍ਹੇ ਨਿੱਜੀ ਸਬੰਧ ਵਿਕਸਿਤ ਹੋਏ ਹਨ ਿਜਨ੍ਹਾਂ ਨੇ ਵਿਚਾਰਾਂ ਨੂੰ ਸਪੱਸ਼ਟ ਅਤੇ ਸੁਖਾਵੇਂਪਨ ਦੇ ਤਰੀਕੇ ਨਾਲ ਸਮਰੱਥ ਬਣਾਇਆ ਹੈ।

(ਲੇਖਕ ਰੂਸ ’ਚ ਸਾਬਕਾ ਰਾਜਦੂਤ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦੇ ਸਾਬਕਾ ਮੁਖੀ ਸਨ )

Manoj

This news is Content Editor Manoj