ਹੁਰੀਅਤ ਨੂੰ ਭਾਰਤੀ ਕਾਨੂੰਨ ਦਾ ਪਾਠ ਪੜ੍ਹਾਉਣਾ ਹੀ ਪਵੇਗਾ

05/26/2017 7:27:31 AM

ਭਾਰਤੀ ਫੌਜ ਨੇ ਪਾਕਿਸਤਾਨ ਦੀਆਂ ਕਈ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ ਤੇ ਪਾਕਿਸਤਾਨ ਦੇ ਕਈ ਫੌਜੀ ਮਾਰੇ ਗਏ ਹਨ, ਪਾਕਿ-ਪ੍ਰਸਤ ਹੁਰੀਅਤ ਆਗੂਆਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਹੁਰੀਅਤ ਦੇ ਸਰਗਣੇ ਸਈਦ ਅਲੀ ਸ਼ਾਹ ਗਿਲਾਨੀ ਸਮੇਤ 4 ਹੋਰ ਹੁਰੀਅਤ ਆਗੂਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਹਨ।
ਪਾਕਿਸਤਾਨ ਨੂੰ ਕਰਾਰਾ ਸਬਕ ਦੇਣ ਦੇ ਨਾਲ-ਨਾਲ ਹੁਰੀਅਤ ਦੀ ਅੱਤਵਾਦੀ ਅਤੇ ਪਾਕਿ-ਪ੍ਰਸਤ ਮਾਨਸਿਕਤਾ ਨੂੰ ਖਤਮ ਕਰਨਾ ਵੀ ਜ਼ਰੂਰੀ ਹੈ। ਸੁਰੱਖਿਆ ਏਜੰਸੀਆਂ ਦੀ ਜਾਂਚ ''ਚ ਇਹ ਸਿੱਧ ਹੋ ਗਿਆ ਹੈ ਕਿ ਹੁਰੀਅਤ ਵਾਲਿਆਂ ਨੂੰ ਪਾਕਿਸਤਾਨ ਤੋਂ ਪੈਸੇ ਮਿਲਦੇ ਹਨ। ਇਹ ਪੈਸੇ ਅੱਜ ਦੇ ਨਹੀਂ ਮਿਲ ਰਹੇ ਸਗੋਂ ਜਦੋਂ ਤੋਂ ਕਸ਼ਮੀਰ ''ਚ ਪਾਕਿਸਤਾਨ ਵਲੋਂ ਅੱਤਵਾਦ ਜਾਰੀ ਹੈ, ਉਦੋਂ ਤੋਂ ਮਿਲ ਰਹੇ ਹਨ।
ਹੁਰੀਅਤ ਨੇਤਾ ਗਿਲਾਨੀ ਨੇ ਸ਼ਰੇਆਮ ਮੰਨਿਆ ਵੀ ਹੈ ਤੇ ਇਹ ਗੱਲ ਬਹੁਤ ਗੰਭੀਰ ਹੈ ਜੋ ਕੌਮੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੀ ਹੈ। ਗਿਲਾਨੀ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਤੋਂ ਪੈਸੇ ਲੈਣ ''ਚ ਕੋਈ ਅਨੈਤਿਕਤਾ ਜਾਂ ਬੁਰਾਈ ਨਜ਼ਰ ਨਹੀਂ ਆਉਂਦੀ, ਅੱਜ ਨਹੀਂ ਤਾਂ ਕਲ ਕਸ਼ਮੀਰ ਨੇ ਪਾਕਿਸਤਾਨ ''ਚ ਮਿਲਣਾ ਹੀ ਹੈ।
ਜ਼ਿਕਰਯੋਗ ਹੈ ਕਿ ਗਿਲਾਨੀ ਇਹ ਕਹਿੰਦਾ ਰਿਹਾ ਹੈ ਕਿ ਉਸ ਦਾ ਅੰਦੋਲਨ ਵੱਖਰਾ ਕਸ਼ਮੀਰ ਸੂਬਾ ਬਣਾ ਕੇ ਪਾਕਿਸਤਾਨ ''ਚ ਮਿਲਣ ਨੂੰ ਲੈ ਕੇ ਹੈ ਅਤੇ ਇਸੇ ''ਚ ਕਸ਼ਮੀਰ ਦਾ ਹਿੱਤ ਸੁਰੱਖਿਅਤ ਰਹੇਗਾ। 
ਕੀ ਇਹ ਸਹੀ ਨਹੀਂ ਹੈ ਕਿ ਹੁਰੀਅਤ ਦਾ ਹਰੇਕ ਨੇਤਾ ਕਦੇ ਨਾ ਕਦੇ ਖੂੰਖਾਰ ਅੱਤਵਾਦੀ ਸਰਗਣਾ ਰਿਹਾ ਹੈ? ਕੀ ਹੁਰੀਅਤ ਨੇਤਾ ਆਪੋ-ਆਪਣੇ ਸਮੇਂ ''ਤੇ ਕਸ਼ਮੀਰੀ ਪੰਡਿਤਾਂ ਦੇ ਖੂਨ ਦੇ ਕਾਤਿਲ ਨਹੀਂ ਹਨ? ਕੀ ਇਹ ਸਹੀ ਨਹੀਂ ਹੈ ਕਿ ਹੁਰੀਅਤ ਦੇ ਅੱਤਵਾਦੀ ਕਸ਼ਮੀਰੀ ਪੰਡਿਤਾਂ ਨੂੰ ਵਾਦੀ ''ਚੋਂ ਖਦੇੜਣ ਲਈ ਜ਼ਿੰਮੇਵਾਰ ਹਨ?
ਹੁਰੀਅਤ ਨੇਤਾਵਾਂ ਤੇ ਪਾਕਿਸਤਾਨੀ ਅੱਤਵਾਦੀਆਂ ਦੀ ਸਾਜ਼ਿਸ਼, ਮਿਲੀਭੁਗਤ ਕਦੇ ਰੁਕਦੀ ਨਹੀਂ ਹੈ। ਕਸ਼ਮੀਰ ''ਚ ਹੁਣ ਜੋ ਹਿੰਸਾ ਜਾਰੀ ਹੈ, ਉਸ ਪਿੱਛੇ ਵੀ ਹੁਰੀਅਤ ਨੇਤਾਵਾਂ ਦੀ ਸਾਜ਼ਿਸ਼ ਹੈ। ਹੁਰੀਅਤ ਅੱਤਵਾਦੀਆਂ ਨੇ ਹੀ ਪੱਥਰਬਾਜ਼ ਖੜ੍ਹੇ ਕੀਤੇ ਹੋਏ ਹਨ। ਪਾਕਿਸਤਾਨ ਤੋਂ ਆਏ ਪੈਸੇ ਨਾਲ ਹੁਰੀਅਤ ਵਾਲੇ ਨੌਜਵਾਨਾਂ ਨੂੰ ਪੱਥਰਬਾਜ਼ ਬਣਾਉਂਦੇ ਹਨ ਅਤੇ ਭਾਰਤੀ ਫੌਜ ਵਿਰੁੱਧ ਹਮਲੇ ਲਈ ਉਕਸਾਉਂਦੇ ਹਨ। ਇਹ ਸਭ ਇਕ ਹਿੰਦੀ ਚੈਨਲ ਦੇ ਸਟਿੰਗ ਆਪ੍ਰੇਸ਼ਨ ''ਚ ਵੀ ਜਗ ਜ਼ਾਹਿਰ ਹੋ ਚੁੱਕਾ ਹੈ।
ਇਕ ਵਾਰੀ ਹੁਰੀਅਤ ਅੱਤਵਾਦੀਆਂ/ਵੱਖਵਾਦੀਆਂ ਦੀ ਧੌਣ ਨੱਪ ਲਓ, ਉਨ੍ਹਾਂ ਨੂੰ  ਭਾਰਤੀ ਕਾਨੂੰਨ ਦਾ ਪਾਠ ਪੜ੍ਹਾ ਦਿਓ, ਫਿਰ ਦੇਖੋ ਕਸ਼ਮੀਰ ''ਚ ਕਿਵੇਂ ਸ਼ਾਂਤੀ ਆਉਂਦੀ ਹੈ। ਅਜਿਹਾ ਹੋਣ ''ਤੇ ਪੱਥਰਬਾਜ਼ ਆਪਣੇ ਘਰਾਂ ''ਚ ਬੰਦ ਹੋ ਜਾਣਗੇ। ਕਸ਼ਮੀਰ ਨੂੰ ਮਿਲਣ ਵਾਲੀਆਂ ਰਿਆਇਤਾਂ ਅਤੇ ਖੈਰਾਤਾਂ ''ਤੇ ਵੀ ਨੋਟਿਸ ਲੈਣ ਦੀ ਲੋੜ ਹੈ।
ਅੱਤਵਾਦੀਆਂ ਨੇ ਜਦੋਂ ਦੇਖਿਆ ਕਿ ਹਿੰਸਾ ਅਤੇ ਬੰਬ ਚਲਾਉਣ ਨਾਲ ਕੁਝ ਨਹੀਂ ਹੋਵੇਗਾ ਤਾਂ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਸੰਗਠਨਾਂ ਨੂੰ ਮਿਲਾ ਕੇ ਹੁਰੀਅਤ ਨਾਮੀ ਸੰਗਠਨ ਬਣਾ ਲਿਆ। ਹੁਰੀਅਤ ਨੇਤਾਵਾਂ ਨੇ ਸਿੱਧੇ ਤੌਰ ''ਤੇ ਹਿੰਸਾ ਛੱਡ ਦਿੱਤੀ ਪਰ ਭਾਰਤ ਨੂੰ ਤੋੜਨ ਦੀ ਉਨ੍ਹਾਂ ਦੀ ਮਾਨਸਿਕਤਾ ਨਹੀਂ ਗਈ। ਉਨ੍ਹਾਂ ਨੇ ਅਸਿੱਧੇ ਤੌਰ ''ਤੇ ਪਾਕਿਸਤਾਨ ਵਲੋਂ ਪ੍ਰਾਯੋਜਿਤ ਅੱਤਵਾਦੀਆਂ ਨਾਲ ਚੱਲਣ ਦੀ ਮਾਨਸਿਕਤਾ ਬਣਾ ਲਈ ਅਤੇ ਭਾਰਤ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਤਰ੍ਹਾਂ ਪਾਕਿਸਤਾਨ ਤੇ ਉਥੋਂ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਚਾਹੁੰਦੀ ਸੀ, ਉਸੇ ਤਰ੍ਹਾਂ ਹੀ ਹੁਰੀਅਤ ਨੇਤਾ ਕਰਨ ਲੱਗੇ ਤੇ ਹੌਲੀ-ਹੌਲੀ ਹੁਰੀਅਤ ਨੇ ਕਸ਼ਮੀਰ ਵਾਦੀ ''ਚ ਆਪਣੀ ਪਛਾਣ ਮਜ਼ਬੂਤ ਕਰ ਲਈ। ਹੁਰੀਅਤ ਨੇ ਦੇਸ਼ ਦੀ ਉਦਾਰ ਪੱਤਰਕਾਰੀ ''ਚ ਵੀ ਆਪਣੀ ਪਛਾਣ ਬਣਾਈ। ਵਿਦੇਸ਼ੀ ਤੇ ਅਰਬ ਦੇਸ਼ਾਂ ਦਾ ਮੀਡੀਆ ਪਹਿਲਾਂ ਹੀ ਹੁਰੀਅਤ ਵਰਗੀ ਅੱਤਵਾਦੀ ਮਾਨਸਿਕਤਾ ਰੱਖਣ ਵਾਲਿਆਂ ਨਾਲ ਖੜ੍ਹਾ ਸੀ।
ਹੁਰੀਅਤ ਨੇਤਾਵਾਂ ਨੇ ਅਜਿਹੀ ਸਥਿਤੀ ਬਣਾ ਲਈ ਕਿ ਸਿਰਫ ਉਹੀ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨੁਮਾਇੰਦੇ ਹਨ ਅਤੇ ਜੰਮੂ-ਕਸ਼ਮੀਰ ਬਾਰੇ ਕੋਈ ਵੀ ਗੱਲ ਸਿਰਫ ਉਨ੍ਹਾਂ ਨਾਲ ਹੀ ਹੋ ਸਕਦੀ ਹੈ ਜਦਕਿ ਹੁਰੀਅਤ ਵਾਲੇ ਪੂਰੇ ਸੂਬੇ ਦੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ। ਲੱਦਾਖ ਦੇ ਲੋਕ ਹੁਰੀਅਤ ਨੂੰ ਆਪਣਾ ਨੁਮਾਇੰਦਾ ਜਾਂ ਸੰਗਠਨ ਨਹੀਂ ਮੰਨਦੇ ਤੇ ਨਾ ਹੀ ਜੰਮੂ ਖੇਤਰ ਦੇ ਲੋਕ ਅਜਿਹਾ ਮੰਨਦੇ ਹਨ।
ਪਿਛਲੇ ਯੂ. ਪੀ. ਏ. ਦੇ ਕਾਰਜਕਾਲ ਦੌਰਾਨ ਹੁਰੀਅਤ ਨੇਤਾਵਾਂ ਨੂੰ ਕੁਝ ਜ਼ਿਆਦਾ ਹੀ ਤਰਜੀਹ ਮਿਲੀ ਸੀ ਅਤੇ ਹੁਰੀਅਤ ਨੇਤਾਵਾਂ ਨੂੰ ਉਦੋਂ ਸੂਬੇ ਦੇ ਅਸਲੀ ਨੁਮਾਇੰਦੇ ਮੰਨ ਲਿਆ ਗਿਆ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਹਾਈ ਕਮਿਸ਼ਨ ''ਤੇ ਕੋਈ ਕੰਟਰੋਲ ਨਹੀਂ ਸੀ। ਉਹ ਹਰੇਕ ਪ੍ਰੋਗਰਾਮ ''ਚ ਹੁਰੀਅਤ ਨੇਤਾਵਾਂ ਨੂੰ ਸੱਦ ਲੈਂਦਾ ਸੀ ਅਤੇ ਉਨ੍ਹਾਂ ਤੋਂ ਭਾਰਤ ਵਿਰੁੱਧ ਭਾਸ਼ਣ ਦਿਵਾਇਆ ਜਾਂਦਾ ਸੀ।
ਪਾਕਿ ਹਾਈ ਕਮਿਸ਼ਨ ਦਾ ਕਹਿਣਾ ਸੀ ਕਿ ਹੁਰੀਅਤ ਨੇਤਾਵਾਂ ਤੋਂ ਬਿਨਾਂ ਕਸ਼ਮੀਰ ਬਾਰੇ ਕੋਈ ਵੀ ਗੱਲਬਾਤ ਅਧੂਰੀ ਰਹੇਗੀ, ਇਨ੍ਹਾਂ ਤੋਂ ਬਿਨਾਂ ਕੋਈ ਵੀ ਸ਼ਾਂਤੀ ਪ੍ਰਕਿਰਿਆ ਪੂਰੀ ਨਹੀਂ ਹੋ ਸਕਦੀ ਜਦਕਿ ਹੁਰੀਅਤ ਨੇਤਾ ਕਹਿੰਦੇ ਸਨ ਕਿ ਪਾਕਿਸਤਾਨ ਤੋਂ ਬਿਨਾਂ ਕਸ਼ਮੀਰ ਬਾਰੇ ਕੋਈ ਗੱਲਬਾਤ ਹੋਵੇਗੀ ਹੀ ਨਹੀਂ। ਜੇ ਕਸ਼ਮੀਰ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਪਾਕਿਸਤਾਨ ਨੂੰ ਗੱਲਬਾਤ ''ਚ ਸ਼ਾਮਿਲ ਕਰਨਾ ਹੀ ਪਵੇਗਾ।
ਪਾਕਿਸਤਾਨ ਅਤੇ ਹੁਰੀਅਤ ਨੇਤਾਵਾਂ ਦੀ ਇਹ ਮਿਲੀਭੁਗਤ ਕਦੇ ਖਤਮ ਨਹੀਂ ਹੋਈ ਤੇ ਅੱਜ ਤਕ ਦੋਹਾਂ ਦੀ ਇਹ ਖੇਡ ਜਾਰੀ ਹੈ। ਯੂ. ਪੀ. ਏ. ਦੇ ਸ਼ਾਸਨਕਾਲ ਦੌਰਾਨ ਵੀ ਇਹ ਗੱਲ ਉੱਠੀ ਸੀ ਕਿ ਹੁਰੀਅਤ ਨੇਤਾਵਾਂ ਨੂੰ ਪਾਕਿਸਤਾਨ ਤੋਂ ਪੈਸੇ ਮਿਲਦੇ ਹਨ ਤੇ ਇਹ ਪੈਸਾ ਹਵਾਲਾ ਦੇ ਜ਼ਰੀਏ ਆਉਂਦਾ ਹੈ। ਇਸ ਸੰਬੰਧ ''ਚ ਕਈ ਕਸ਼ਮੀਰੀ ਅੱਤਵਾਦੀ ਫੜੇ ਵੀ ਗਏ ਸਨ, ਫਿਰ ਵੀ ਪਾਕਿਸਤਾਨ ਤੋਂ ਆਉਣ ਵਾਲੇ ਪੈਸੇ ''ਤੇ ਨਾ ਤਾਂ ਰੋਕ ਲੱਗੀ ਤੇ ਨਾ ਹੀ ਹੁਰੀਅਤ ਨੇਤਾਵਾਂ ਨੂੰ ਭਾਰਤੀ ਕਾਨੂੰਨ ਦਾ ਪਾਠ ਪੜ੍ਹਾਇਆ ਗਿਆ।
ਹੁਣ ਮੋਦੀ ਸਰਕਾਰ ਵੀ ਹੁਰੀਅਤ ਨੇਤਾਵਾਂ ਵਿਰੁੱਧ ਕੋਈ ਪ੍ਰਾਕਰਮ ਨਹੀਂ ਦਿਖਾ ਸਕੀ। ਹੁਰੀਅਤ ਦੀ ਅੱਤਵਾਦ-ਪੱਖੀ ਨੀਤੀ ਨੂੰ ਕੁਚਲਣ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਪੈਸੇ ਨੂੰ ਰੋਕਣ ਦੀ ਲੋੜ ਸੀ, ਹਵਾਲਾ ਕਾਰੋਬਾਰੀਆਂ ''ਤੇ ਕਾਨੂੰਨ ਦਾ ਡੰਡਾ ਚਲਾਉਣ ਦੀ ਲੋੜ ਸੀ ਪਰ ਮੋਦੀ ਸਰਕਾਰ ਨੇ ਅਜਿਹਾ ਕਰਨ ਦੀ ਨੀਤੀ ਹੀ ਨਹੀਂ ਬਣਾਈ। ਇਸ ਦੀ ਨੀਤੀ ਸਿਰਫ ਤੇ ਸਿਰਫ ਪਾਕਿਸਤਾਨ ਨੂੰ ਬੇਨਕਾਬ ਕਰਨ ਦੀ ਰਹੀ ਹੈ, ਜਿਸ ''ਚ ਕੌਮਾਂਤਰੀ ਮੰਚਾਂ ''ਤੇ ਇਸ ਨੇ ਜ਼ਰੂਰ ਸਫਲਤਾ ਹਾਸਿਲ ਕੀਤੀ ਹੈ।
ਹੁਣ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ''ਤੇ ਪ੍ਰੇਸ਼ਾਨੀ ਵੀ ਹੋ ਰਹੀ ਹੈ, ਜਿਸ ਕਾਰਨ ਉਸ ਨੇ ਭਾਰਤ ਵਿਰੁੱਧ ਅੱਤਵਾਦੀ ਨੀਤੀ ਬਦਲ ਦਿੱਤੀ। ਪਾਕਿਸਤਾਨ ਨੇ ਹੁਰੀਅਤ ਨੂੰ ਉਕਸਾ ਕੇ ਅਤੇ ਮਾਲੀ ਸਹਾਇਤਾ ਵਧਾ ਕੇ ਭਾਰਤ ਦਾ ਵਿਰੋਧ ਕਰਵਾਉਣ ਦੀ ਨੀਤੀ ਬਣਾਈ ਅਤੇ ਹੁਰੀਅਤ ਨੇਤਾਵਾਂ ਨੇ ਪੱਥਰਬਾਜ਼ ਬਣਾਏ। ਇਸ ਪਿੱਛੇ ਚਾਲ ਇਹ ਸੀ ਕਿ ਪੱਥਰਬਾਜ਼ਾਂ ਨੂੰ ਜਨ-ਵਿਦਰੋਹ ਦਾ ਰੂਪ ਦੇ ਦਿੱਤਾ ਜਾਵੇ ਅਤੇ ਇਹ ਪ੍ਰਚਾਰ ਕੀਤਾ ਗਿਆ ਕਿ ਲੋਕ ਭਾਰਤ ਵਿਰੁੱਧ ਭੜਕੇ ਹੋਏ ਹਨ ਅਤੇ ਕਸ਼ਮੀਰ ''ਚ ਜਨ-ਵਿਦਰੋਹ ਸਿਖਰਾਂ ''ਤੇ ਹੈ।
ਅਜਿਹਾ ਕਰਨ ''ਚ ਹੁਰੀਅਤ ਨੇਤਾ ਤੇ ਪਾਕਿਸਤਾਨ ਦੋਵੇਂ ਸਫਲ ਰਹੇ। ਇਹ ਵੀ ਸਹੀ ਹੈ ਕਿ ਹੁਰੀਅਤ ਨੇਤਾ ਗਰੀਬ ਬੱਚਿਆਂ ਨੂੰ ਮੋਹਰਾ ਬਣਾਉਂਦੇ ਹਨ ਤੇ ਲਾਲਚ ''ਚ ਆ ਕੇ ਇਹ ਬੱਚੇ ਹਿੰਸਕ ਸਰਗਰਮੀਆਂ ਦਾ ਹਿੱਸਾ ਬਣਨ ਲਈ ਤਿਆਰ ਹੋ ਜਾਂਦੇ ਹਨ। ਇਥੇ ਪੱਥਰਬਾਜ਼ ਗਰੀਬ ਬੱਚੇ ਹੀ ਹਨ ਜਦਕਿ ਹੁਰੀਅਤ ਨੇਤਾਵਾਂ ਦੇ ਆਪਣੇ ਬੱਚੇ ਵਿਦੇਸ਼ਾਂ ''ਚ, ਅੰਗਰੇਜ਼ੀ ਸਕੂਲਾਂ ''ਚ ਪੜ੍ਹਦੇ ਹਨ।
ਕੌਮੀ ਮੀਡੀਆ ''ਚ ਕਦੇ-ਕਦੇ ਇਹ ਗੱਲ ਸਾਹਮਣੇ ਆਉਂਦੀ ਹੈ ਪਰ ਵਾਦੀ ''ਚ ਸਥਿਤ ਮੀਡੀਆ ਵਾਲੇ ਇਹ ਗੱਲ ਕਰਦੇ ਹੀ ਨਹੀਂ। ਦੁਨੀਆ ''ਚ ਵੀ ਇਹ ਸਵਾਲ ਨਹੀਂ ਉੱਠਦਾ ਕਿ ਹੁਰੀਅਤ ਨੇਤਾਵਾਂ ਦੇ ਆਪਣੇ ਬੱਚੇ ਵਿਦੇਸ਼ਾਂ ਤੇ ਅੰਗਰੇਜ਼ੀ ਸਕੂਲਾਂ ''ਚ ਕਿਉਂ ਪੜ੍ਹਦੇ ਹਨ? ਹੁਰੀਅਤ ਨੇਤਾ ਗਰੀਬ ਬੱਚਿਆਂ ਨੂੰ ਪੱਥਰਬਾਜ਼ ਕਿਉਂ ਬਣਾਉਂਦੇ ਹਨ? ਸੁਰੱਖਿਆ ਬਲਾਂ ਵਲੋਂ ਚਲਾਈ ਗੋਲੀ ਦਾ ਸ਼ਿਕਾਰ ਨਾ ਤਾਂ ਹੁਰੀਅਤ ਨੇਤਾ ਹੁੰਦੇ ਹਨ ਤੇ ਨਾ ਹੀ ਉਨ੍ਹਾਂ ਦੇ ਬੱਚੇ, ਸਗੋਂ ਉਨ੍ਹਾਂ ਦੀ ਗੋਲੀ ਦੀ ਲਪੇਟ ''ਚ ਤਾਂ ਗਰੀਬ ਬੱਚੇ ਹੀ ਆਉਂਦੇ ਹਨ, ਜੋ ਲਾਲਚ ''ਚ ਪੱਥਰਬਾਜ਼ ਬਣੇ ਹੁੰਦੇ ਹਨ।
ਜਦੋਂ ਗਰੀਬ ਬੱਚੇ ਸੁਰੱਖਿਆ ਬਲਾਂ ਵਲੋਂ ਫੜ ਲਏ ਜਾਂਦੇ ਹਨ ਅਤੇ ਜੇਲ ਭੇਜ ਦਿੱਤੇ ਜਾਂਦੇ ਹਨ ਜਾਂ ਕੁਝ ਜ਼ਖਮੀ ਹੋ ਜਾਂਦੇ ਹਨ ਤਾਂ ਹੁਰੀਅਤ ਨੇਤਾ ਉਨ੍ਹਾਂ ਦੀ ਖਬਰਸਾਰ ਲੈਣ ਤਕ ਨਹੀਂ ਜਾਂਦੇ। ਸਭ ਤੋਂ ਗੰਭੀਰ ਗੱਲ ਤਾਂ ਇਹ ਹੈ ਕਿ ਹੁਰੀਅਤ ਨੇਤਾਵਾਂ ਨੇ ਆਪਣੀ ਮਾਨਸਿਕਤਾ ਦੇ ਪ੍ਰਚਾਰ-ਪ੍ਰਸਾਰ ਲਈ ਨਾਜਾਇਜ਼ ਤੌਰ ''ਤੇ ਕਈ ਚੈਨਲ ਵੀ ਚਲਾਏ ਹੋਏ ਹਨ। ਹੁਣੇ-ਹੁਣੇ ਭਾਰਤ ਸਰਕਾਰ ਨੇ ਅੱਤਵਾਦੀ ਮਾਨਸਿਕਤਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਦੋਸ਼ ਹੇਠ 34 ਵਿਦੇਸ਼ੀ ਚੈਨਲਾਂ ''ਤੇ ਕਸ਼ਮੀਰ ''ਚ ਪਾਬੰਦੀ ਲਾਈ ਹੈ।