ਹਾਲੀਵੁੱਡ ਦੀ ਪਹਿਲੀ ‘ਮੀ ਟੂ’ ਫਿਲਮ ਸੀ ‘ਲਾਸਟ ਟੈਂਗੋ ਇਨ ਪੈਰਿਸ’

12/02/2018 6:48:00 AM

ਆਸਕਰ ਜੇਤੂ ਇਤਾਲਵੀ ਫਿਲਮ ਨਿਰਦੇਸ਼ਕ ਬਰਨਾਰਡੋ ਬਰਟੋਲੁਕਸੀ, ਜਿਨ੍ਹਾਂ ਦੀ 77 ਸਾਲ ਦੀ ਉਮਰ ’ਚ ਕੈਂਸਰ ਨਾਲ ਮੌਤ ਹੋ ਗਈ, ਨੂੰ ਆਲੋਚਕ ਉਨ੍ਹਾਂ ਦੇ ਕਈ ਮਾਸਟਰਪੀਸਿਜ਼  ਲਈ ਯਾਦ ਰੱਖਣਗੇ ਪਰ ਉਨ੍ਹਾਂ ਦੇ ਜੀਵਨ ਦੇ ਆਖਰੀ ਦਹਾਕੇ ’ਚ ਉਨ੍ਹਾਂ ਦੀ ਪ੍ਰਸਿੱਧੀ ’ਤੇ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਹਰਮਨਪਿਆਰੀ ਫਿਲਮ ‘ਲਾਸਟ ਟੈਂਗੋ ਇਨ ਪੈਰਿਸ’ ਦੀ ਸ਼ੂਟਿੰਗ ਦੌਰਾਨ ਜੋ ਕੁਝ ਹੋਇਆ, ਉਸ ਦਾ ਪਰਛਾਵਾਂ ਪੈ ਗਿਆ।
ਕੀ ਬਰਟੋਲੁਕਸੀ ਦੀ ਇੱਛਾ ਅਤੇ ‘ਕਲਾਤਮਕਤਾ’ ਉਸ ਸੀਨ ਦੌਰਾਨ ਨੈਤਿਕਤਾ ਅਤੇ ਕਾਨੂੰਨ ਦੀਅਾਂ ਮਨਜ਼ੂਰਸ਼ੁਦਾ ਹੱਦਾਂ ਅੰਦਰ ਰਹੀ? ਕੀ ਉਨ੍ਹਾਂ ਦੇ ਲੀਡ ਹੀਰੋ ਮਾਰਲੋਨ ਬ੍ਰਾਂਡੋ ਨੇ ਆਪਣੀ ਅੱਲ੍ਹੜ ਕੋ-ਸਟਾਰ ਉੱਤੇ ਜਿਨਸੀ ਹਮਲਾ ਕਰਨ ਤੋਂ ਪਹਿਲਾਂ ਉਸ ਦੀ ਮਨਜ਼ੂਰੀ ਲਈ ਸੀ? ਦੋਹਾਂ ਸਵਾਲਾਂ ਦੇ ਜਵਾਬ ‘ਨਹੀਂ’ ਹਨ। 
45 ਸਾਲ ਪਹਿਲਾਂ ‘ਮੀ ਟੂ’ ਮੁਹਿੰਮ ਨੇ ਹਾਲੀਵੁੱਡ ਦੀ ਗੰਦੀ ‘ਬਿੱਗ ਸਕ੍ਰੀਨ’ ਉੱਤੇ ਚਾਨਣਾ ਪਾਇਆ ਸੀ ਤੇ ਉਹ ਸੀ ਫਿਲਮ ਉਦਯੋਗ ’ਚ ਤਾਕਤਵਰ ਮਰਦਾਂ ਵਲੋਂ ਨੌਜਵਾਨ ਅਭਿਨੇਤਰੀਅਾਂ ਦਾ ਜਿਨਸੀ ਸ਼ੋਸ਼ਣ। ‘ਲਾਸਟ ਟੈਂਗੋ ਇਨ ਪੈਰਿਸ’ ਫਿਲਮ ਨੇ ਵੱਡੀ ਸਕ੍ਰੀਨ ’ਤੇ ਇਸ ਨੂੰ ਸ਼ਰੇਆਮ ਤੇ ਸਪੱਸ਼ਟ ਦਿਖਾਇਆ। 
ਦਰਸ਼ਕਾਂ ਨੂੰ ਨਹੀਂ ਵੀ ਪਤਾ ਸੀ 
ਯਕੀਨੀ ਤੌਰ ’ਤੇ ਦਰਸ਼ਕਾਂ ਨੂੰ ਵੀ ਨਹੀਂ ਪਤਾ ਸੀ ਕਿ ਫਿਲਮ ਦੇ ਰੇਪ ਸੀਨ ’ਚ ਕੈਮਰੇ ਸਾਹਮਣੇ 19 ਸਾਲਾ ਲੀਡ ਅਭਿਨੇਤਰੀ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ ਪਰ ਮਾਰੀਆ ਸ਼ਨੀਡਰ ਦੇ ਹੰਝੂ, ਡਰ ਅਤੇ ਸ਼ਰਮ ਸਭ ਕੁਝ ਅਸਲੀ ਸੀ, ਜਿਨ੍ਹਾਂ ਬਾਰੇ ਉਸ ਨੇ ਕਾਫੀ ਬਾਅਦ ’ਚ ਦੱਸਿਆ। 
ਸੈੱਟ ’ਤੇ ਅਜਿਹਾ ਹੋਣ ਤੋਂ ਪਹਿਲਾਂ ਉਸ ਨੂੰ ਫਿਲਮ ਦੇ ‘ਨਕਲੀ’ ਰੇਪ ਸੀਨ ਬਾਰੇ ਕੁਝ ਨਹੀਂ ਪਤਾ ਸੀ ਤੇ ਨਾ ਹੀ ਇਹ  ਪਤਾ ਸੀ ਕਿ ਮਾਰਲੋਨ ਬ੍ਰਾਂਡੋ ਦਾ ਕਿਰਦਾਰ ਜਿਨਸੀ ਹਮਲੇ ਦੌਰਾਨ ਲੁਬਰੀਕੇਸ਼ਨ ਵਜੋਂ ਮੱਖਣ ਦੀ ਵਰਤੋਂ ਕਰੇਗਾ। ਉਸ ਦੀ ਪ੍ਰਤੀਕਿਰਿਆ ਨੇ ਉਨ੍ਹਾਂ ਦੋ ਮਰਦਾਂ ਨੂੰ ਆਸਕਰ ਨਾਮੀਨੇਸ਼ਨ ’ਚ ਜਗ੍ਹਾ ਬਣਾਉਣ ’ਚ ਮਦਦ ਕੀਤੀ, ਜਿਨ੍ਹਾਂ ਨੇ ਉਸ ਦ੍ਰਿਸ਼ ਨੂੰ ਤਿਆਰ ਕੀਤਾ ਸੀ। 
ਬਰਟੋਲੁਕਸੀ ਦਾ ਜਨਮ 1941 ’ਚ ਇਟਲੀ ਦੇ ਪਾਰਮਾ ਵਿਚ ਹੋਇਆ ਸੀ, ਜੋ ਇਕ ਕਵੀ ਦਾ ਬੇਟਾ ਸੀ। ਉਸ ਨੇ 16 ਸਾਲ ਦੀ ਉਮਰ ’ਚ ਹੀ ਫਿਲਮਾਂ ਬਣਾਉਣੀਅਾਂ ਸ਼ੁਰੂ ਕਰ ਦਿੱਤੀਅਾਂ ਸਨ। ਨਿਰਦੇਸ਼ਕ ਵਜੋਂ ਬਰਟੋਲੁਕਸੀ ਨੇ 20 ਸਾਲ ਦੀ ਉਮਰ ’ਚ ਫਿਲਮ ‘ਲਾ ਕੋਮਾਰੇ ਸੇਕਾ’ ਨਾਲ ਸ਼ੁਰੂਆਤ ਕੀਤੀ, ਜੋ ਇਕ ਵੇਸਵਾ ਦੀ ਹੱਤਿਆ ਦੇ ਸਬੰਧ ’ਚ ਸੀ। 1972 ’ਚ ਉਨ੍ਹਾਂ ਨੂੰ ਕੌਮਾਂਤਰੀ ਪ੍ਰਸਿੱਧੀ ਫਿਲਮ ‘ਲਾਸਟ ਟੈਂਗੋ ਇਨ ਪੈਰਿਸ’ ਨਾਲ ਮਿਲੀ, ਜੋ ਉਨ੍ਹਾਂ ਦੀਅਾਂ ਆਪਣੀਅਾਂ ਸੈਕਸ ਕਲਪਨਾਵਾਂ ’ਤੇ ਆਧਾਰਤ ਸੀ। ਇਹ ਕਈ ਪਹਿਲੂਅਾਂ ਤੋਂ ਅਹਿਮ ਫਿਲਮ ਸੀ। 
50 ਦੇ ਦਹਾਕੇ ’ਚ ਸਟੇਜ ਅਤੇ ਸਕ੍ਰੀਨ ਦੇ ਇਕ ਜੋਸ਼ੀਲੇ ਨੌਜਵਾਨ ਸਟਾਰ ਮਾਰਲੋਨ ਬ੍ਰਾਂਡੋ ਨੇ 1954 ਦੀ ਫਿਲਮ ‘ਦਿ ਵਾਟਰ ਫਰੰਟ’ ਵਿਚ ਆਪਣੀ ਮੁੱਖ ਭੂਮਿਕਾ ਲਈ ਆਸਕਰ ਐਵਾਰਡ ਜਿੱਤਣ ਤੋਂ ਪਹਿਲਾਂ 2 ਵਾਰ ਸਰਵੋਤਮ ਅਭਿਨੇਤਾ ਲਈ ਨਾਮਜ਼ਦਗੀ ’ਚ ਥਾਂ ਬਣਾਈ।
 ਇਸ ਤੋਂ ਬਾਅਦ ਬ੍ਰਾਂਡੋ ਦੇ ਕਰੀਅਰ ਨੇ ਗੋਤਾ ਖਾਧਾ ਤੇ ਬਾਕਸ ਆਫਿਸ ’ਤੇ ਉਸ ਦੀਅਾਂ ਫਿਲਮਾਂ ਘੱਟ-ਵੱਧ ਚੱਲੀਅਾਂ। ਫਿਰ ਵੀ ਅਗਲੀ ਫਿਲਮ ‘ਦਿ ਗੌਡ ਫਾਦਰ ਲਾਸਟ ਟੈਂਗੋ’ ਵਿਚ ਉਸ  ਨੇ 48 ਸਾਲ ਦੀ ਉਮਰ ’ਚ ਗੈਂਗਸਟਰ ਦਾ ਰੋਲ ਖੂਬ ਅਨੰਦ ਮਾਣਦੇ ਹੋਏ ਨਿਭਾਇਆ। ਇਸ ਫਿਲਮ ਦੀ ਕਹਾਣੀ ਇਕ ਮੱਧਵਰਗੀ ਅਮਰੀਕਨ ਪਾਲ ਉੱਤੇ ਕੇਂਦ੍ਰਿਤ ਸੀ, ਜੋ ਆਪਣੀ  ਪਤਨੀ ਵਲੋਂ ਖ਼ੁਦਕੁਸ਼ੀ ਕਰ ਲੈਣ  ਤੋਂ ਬਾਅਦ ਇਕ ਅੱਲ੍ਹੜ ਪਰਸ਼ੀਅਨ ਕੁੜੀ ਜੀਨੀ (ਜਿਸ ਦਾ ਰੋਲ ਸ਼ਨੀਡਰ ਨੇ ਕੀਤਾ ਸੀ) ਨਾਲ ਸੈਕਸ ਸਬੰਧਾਂ ’ਚ ਘਿਰ ਜਾਂਦਾ ਹੈ।
ਇਸ ਦੌਰ ’ਚ ਸੈਕਸ ਸਬੰਧੀ ਬਹੁਤ ਸਾਰੇ ਸੀਨ ਦਿਖਾਏ ਗਏ, ਜਿਨ੍ਹਾਂ ’ਚੋਂ ਲੁਬਰੀਕੇਸ਼ਨ ਲਈ ਵਰਤੇ ਮੱਖਣ ਵਾਲਾ ਸੀਨ ਵੱਖਰਾ ਹੀ ਸੀ। ਇਸ ਕਾਰਨ ਕਈ ਦੇਸ਼ਾਂ ’ਚ ਤੇ ਬ੍ਰਿਟੇਨ ਦੇ ਕੁਝ ਹਿੱਸਿਅਾਂ ’ਚ ਫਿਲਮ ’ਤੇ ਪਾਬੰਦੀ ਵੀ ਲੱਗੀ। ਗੰਭੀਰ ਆਲੋਚਨਾਵਾਂ ਦਾ ਸ਼ਿਕਾਰ ਹੋਣ ਤੋਂ ਬਾਅਦ ਆਖਿਰ ਫਿਲਮ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਹੋਈ। 
 ‘ਮੈਂ ਇਕ ਅਭਿਨੇਤਰੀ ਹਾਂ, ਵੇਸਵਾ ਨਹੀਂ’
ਸ਼ਨੀਡਰ ਦਾ ਕਹਿਣਾ ਹੈ ਕਿ ਇਸ ਤਜਰਬੇ ਨੇ ਉਸ ਨੂੰ ਬਰਬਾਦ ਕਰ ਦਿੱਤਾ ਤੇ ਇਸ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ। ਉਸ ਨੇ ਕਿਹਾ ਕਿ ਉਸ ਨੇ ‘ਲਾਸਟ ਟੈਂਗੋ ਇਨ ਪੈਰਿਸ’ ਵਰਗੀ ਫਿਲਮ ਦੁਬਾਰਾ ਨਾ ਕਰਨ ਦਾ ਐਲਾਨ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ‘‘ਮੈਂ ਇਕ ਅਭਿਨੇਤਰੀ ਹਾਂ, ਵੇਸਵਾ ਨਹੀਂ।’’ ਮੈਂਟਲ ਹਸਪਤਾਲ ’ਚ ਦਾਖਲ ਸ਼ਨੀਡਰ ਨੇ ਇਕ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਤੇ ਖ਼ੁਦ ਨੂੰ ‘ਬਾਇਸੈਕਸੁਅਲ’ ਐਲਾਨ ਦਿੱਤਾ ਸੀ। 
ਇਕ ਇੰਟਰਵਿਊ ’ਚ ਉਸ ਨੇ ਵਿਸਤਾਰ ਨਾਲ ਦੱਸਿਆ ਸੀ ਕਿ ਉਸ ਨੂੰ ਬਰਟੋਲੁਕਸੀ ਅਤੇ ਬ੍ਰਾਂਡੋ ਵਲੋਂ ਕਿਸ ਤਰ੍ਹਾਂ ‘ਇਸਤੇਮਾਲ’ ਕੀਤਾ  ਗਿਆ। ਉਸ ਨੇ ਦੱਸਿਆ, ‘‘ਉਦੋਂ ਮੈਂ ਇਸ ਬਾਰੇ ਬਹੁਤਾ ਨਹੀਂ ਜਾਣਦੀ ਸੀ। ਬਾਅਦ ’ਚ ਮਾਰਲੋਨ ਨੇ ਕਿਹਾ ਕਿ ਉਹ ਮਹਿਸੂਸ ਕਰਦਾ ਹੈ ਕਿ ਉਸ (ਸ਼ਨੀਡਰ) ਨੂੰ ਇਸਤੇਮਾਲ ਕੀਤਾ ਗਿਆ। 
ਅਸਲ ’ਚ ਫਿਲਮ ਦੀ ਜਦੋਂ ਸਕ੍ਰਿਪਟ ਮੈਨੂੰ ਦਿਖਾਈ ਗਈ ਤਾਂ ਉਸ ’ਚ ਰੇਪ ਸੀਨ ਨਹੀਂ ਸੀ। ਇਹ ਆਈਡੀਆ ਬਾਅਦ ’ਚ ਮਾਰਲੋਨ ਹੀ ਲੈ ਕੇ ਆਇਆ ਸੀ। ਉਨ੍ਹਾਂ ਨੇ ਇਸ ਬਾਰੇ ਮੈਨੂੰ ਸਿਰਫ ਫਿਲਮ ਦੇ ਸੀਨ ਬਾਰੇ ਦੱਸਿਆ ਸੀ। ਮੈਂ ਇਸ ’ਤੇ ਬਹੁਤ ਗੁੱਸੇ ਵੀ ਹੋਈ ਸੀ। ਮੈਂ ਆਪਣੇ ਵਕੀਲ ਨੂੰ ਵੀ ਸੈੱਟ ’ਤੇ ਲੈ ਕੇ ਆਈ ਕਿ ਤੁਸੀਂ ਕਿਸੇ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਪਰ ਮੈਂ ਉਨ੍ਹਾਂ ਦੇ ਇਰਾਦੇ ਤੇ ਅਸਲੀਅਤ ਨਹੀਂ ਜਾਣ ਸਕੀ। 
ਮੈਨੂੰ ਮਾਰਲੋਨ ਨੇ ਕਿਹਾ ਸੀ ਕਿ ਚਿੰਤਾ ਨਾ ਕਰ, ਇਹ ਸਿਰਫ ਇਕ ਫਿਲਮ ਹੈ ਤੇ ਸੀਨ ਦੌਰਾਨ ਜੋ ਉਹ ਕਰੇਗਾ ਉਹ ਅਸਲੀ ਨਹੀਂ ਹੋਵੇਗਾ ਪਰ ਜੋ ਹੋਇਆ ਉਹ ਅਸਲੀ ਸੀ। ਮੈਂ ਚੀਕੀ-ਚਿਲਾਈ ਤੇ ਮੇਰੀਅਾਂ ਅੱਖਾਂ ’ਚੋਂ ਹੰਝੂ ਡਿੱਗ ਰਹੇ ਸਨ। ਮੈਨੂੰ ਲੱਗਾ ਕਿ ਮੇਰੇ ਨਾਲ ਬਲਾਤਕਾਰ (ਥੋੜ੍ਹਾ ਜਿਹਾ) ਹੋਇਆ ਹੈ–ਮਾਰਲੋਨ ਤੇ ਬਰਟੋਲੁਕਸੀ ਦੋਹਾਂ ਵਲੋਂ।’’
ਸ਼ਨੀਡਰ ਦੀ ਮੌਤ ਛਾਤੀ ਦੇ ਕੈਂਸਰ ਕਾਰਨ 2011 ’ਚ ਹੋ ਗਈ ਸੀ। ਉਸ ਤੋਂ 2 ਸਾਲਾਂ ਬਾਅਦ ਬਰਟੋਲੁਕਸੀ ਨੇ ਦੱਸਿਆ ਕਿ ਇਹ ਸੀਨ ਉਸ ’ਤੇ ਠੋਸਿਆ ਗਿਆ ਸੀ ਅਤੇ ਉਹ ਸ਼ਨੀਡਰ ਤੋਂ ਇਕ ਕੁੜੀ ਵਾਂਗ ਪ੍ਰਤੀਕਿਰਿਆ ਚਾਹੁੰਦਾ ਸੀ, ਨਾ ਕਿ ਇਕ ਅਭਿਨੇਤਰੀ ਵਾਂਗ। ਮੈਨੂੰ ਤੇ ਮਾਰਲੋਨ ਨੂੰ ਪਤਾ ਹੈ ਕਿ ਉਹ ਸਾਨੂੰ ਨਫਰਤ ਕਰਦੀ ਸੀ ਕਿਉਂਕਿ ਅਸੀਂ ਉਸਨੂੰ ‘ਮੱਖਣ’ ਵਾਲੀ ਗੱਲ ਵਿਸਤਾਰ ਨਾਲ ਨਹੀਂ ਦੱਸੀ ਸੀ ਤੇ ਨਾ ਹੀ ਉਸ ਨੂੰ ਸੀਨ ਇੰਨਾ ਭਿਆਨਕ ਹੋਣ ਬਾਰੇ ਦੱਸਿਆ ਗਿਆ ਸੀ।