ਚੀਨ ’ਚ ਬੇਰੋਜ਼ਗਾਰਾਂ ਦਾ ਆਇਆ ਹੜ੍ਹ

04/25/2023 11:58:31 PM

ਇਨ੍ਹੀਂ ਦਿਨੀਂ ਚੀਨ ਵੀਅਤਨਾਮ ਸਰਹੱਦ ’ਤੇ ਲੱਖਾਂ ਚੀਨੀਆਂ ਦੀ ਭੀੜ ਲੱਗੀ ਰਹਿੰਦੀ ਹੈ, ਇਹ ਸਾਰੇ ਚੀਨੀ ਵੀਅਤਨਾਮ ਜਾਣਾ ਚਾਹੁੰਦੇ ਹਨ। ਇਸ ਦਾ ਕਾਰਨ ਹੈ ਚੀਨੀ ਕਮਿਊਨਿਸਟ ਪਾਰਟੀ ’ਚ ਫੈਲਿਆ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ, ਸਰਕਾਰੀ ਨੀਤੀਆਂ ’ਚ ਆਪਾ ਵਿਰੋਧ ਜਿਸ ਕਾਰਨ ਹਜ਼ਾਰਾਂ ਦੇਸੀ-ਵਿਦੇਸ਼ੀ ਕੰਪਨੀਆਂ ਚੀਨ ਛੱਡ ਕੇ ਵੀਅਤਨਾਮ ਜਾ ਰਹੀਆਂ ਹਨ। ਚੀਨ ’ਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ, ਇਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਕੰਮ ਕਰਨਾ ਪਵੇਗਾ ਜੋ ਇਨ੍ਹਾਂ ਨੂੰ ਚੀਨ ’ਚ ਨਹੀਂ ਮਿਲ ਰਿਹਾ ਹੈ। ਇਸ ਲਈ ਲੱਖਾਂ ਚੀਨੀ ਵੀਅਤਨਾਮ ਭੱਜ ਰਹੇ ਹਨ। ਜਿਥੇ ਇਨ੍ਹਾਂ ਨੂੰ ਆਸਾਨੀ ਨਾਲ ਕੰਮ ਮਿਲ ਰਿਹਾ ਹੈ, ਇਥੇ ਰਹਿਣਾ-ਸਹਿਣਾ ਸਸਤਾ ਹੈ, ਖਾਣਾ ਅਤੇ ਬਾਜ਼ਾਰ ਦੋਵੇਂ ਚੀਨ ਦੀ ਤੁਲਨਾ ’ਚ ਬਹੁਤ ਸਸਤੇ ਹਨ। ਖਾਣ-ਪੀਣ ਅਤੇ ਸੱਭਿਆਚਾਰ ਦੇ ਤੌਰ ’ਤੇ ਦੋਵੇਂ ਦੇਸ਼ ਲਗਭਗ ਇਕੋ ਜਿਹੇ ਹਨ। ਇਸ ਲਈ ਚੀਨੀਆਂ ਲਈ ਵੀਅਤਨਾਮ ਇਕ ਸੁਰੱਖਿਅਤ ਪਨਾਹਗਾਹ ਬਣ ਗਈ ਹੈ। ਉਥੇ ਹੀ ਚੀਨ ’ਚ ਇਨ੍ਹੀਂ ਦਿਨੀਂ ਬਹੁਤ ਬੁਰੇ ਹਾਲਾਤ ਹਨ। ਸਾਲ 2022 ’ਚ 4 ਲੱਖ 60 ਹਜ਼ਾਰ ਚੀਨੀ ਕੰਪਨੀਆਂ ਦੀਵਾਲੀਆ ਹੋ ਗਈਆਂ, ਜਾਣਕਾਰਾਂ ਦੀ ਰਾਏ ’ਚ ਪਿਛਲਾ ਸਾਲ ਇਨ੍ਹਾਂ ਕੰਪਨੀਆਂ ਲਈ ਮੁਸ਼ਕਲ ਭਰਿਆ ਰਿਹਾ ਪਰ ਇਸ ਸਾਲ ਮੁਸੀਬਤਾਂ ਹੋਰ ਜ਼ਿਆਦਾ ਵਧਣ ਵਾਲੀਆਂ ਹਨ। ਜੇਕਰ ਚੀਨ ਦੇ ਖਪਤਕਾਰ ਅੰਕੜਿਆਂ ’ਤੇ ਇਕ ਨਜ਼ਰ ਮਾਰੀਏ ਤਾਂ ਪਿਛਲੇ ਇਕ ਸਾਲ ’ਚ ਤੀਤੀ ਕੈਬ ਟੈਕਸੀ ਸਰਵਿਸ ਦਾ ਇਸਤੇਮਾਲ ਕਰਨ ਵਾਲੇ 4.5 ਕਰੋੜ ਲੋਕ ਸਿਰਫ ਇਕ ਕਰੋੜ ਰੁਪਏ ’ਤੇ ਹੀ ਸਿਮਟ ਗਏ ਹਨ।

ਇਹ 75 ਫੀਸਦੀ ਦੀ ਵੱਡੀ ਗਿਰਾਵਟ ਹੈ। ਸੀ-ਟ੍ਰਿਪਟ੍ਰੈਵਲ ਆਨਲਾਈਨ ਐਪਲੀਕੇਸ਼ਨ ’ਤੇ 2 ਕਰੋੜ 60 ਲੱਖ ਲੋਕ ਸਨ ਜੋ ਸਿਮਟ ਕੇ ਸਿਰਫ 60 ਲੱਖ ਹੀ ਰਹਿ ਗਏ। ਇਹ ਵੀ 75 ਫੀਸਦੀ ਦੀ ਗਿਰਾਵਟ ਦਿਖਾ ਰਿਹਾ ਹੈ। ਇਸ ਤੋਂ ਇਹ ਸਮਝ ’ਚ ਆਉਂਦਾ ਹੈ ਕਿ ਇਨ੍ਹੀਂ ਦਿਨੀਂ ਬਹੁਤ ਘੱਟ ਲੋਕ ਕੰਮ ਦੇ ਸਿਲਸਿਲੇ ’ਚ ਯਾਤਰਾ ਕਰ ਰਹੇ ਹਨ। ਸ਼ਾਪਿੰਗ ਮਾਲਸ ’ਚ ਮੋਬਾਇਲ ਰਜਿਸਟਰਡ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ’ਚ ਇਕ-ਤਿਹਾਈ ਦੀ ਗਿਰਾਵਟ ਆਈ। ਇਹ ਗਿਣਤੀ 30 ਲੱਖ ਤੋਂ ਡਿੱਗ ਕੇ ਸਿਰਫ 10 ਲੱਖ ਰਹਿ ਗਈ। ਇਸ ਦਾ ਮਤਲਬ ਲੋਕਾਂ ਕੋਲ ਆਪਣੀ ਜ਼ਰੂਰਤ ਲਈ ਖਰੀਦਦਾਰੀ ਕਰਨ ਦੇ ਪੈਸੇ ਵੀ ਨਹੀਂ ਬਚੇ ਹਨ। ਇੰਨੇ ਸਾਰੇ ਅੰਕੜੇ ਇਹ ਦੱਸਣ ਲਈ ਕਾਫੀ ਹਨ ਕਿ ਚੀਨ ’ਚ ਲੋਕਾਂ ਦੀ ਆਰਥਿਕ ਹਾਲਤ ਕਿਸ ਬਦਹਾਲੀ ਦੀ ਸ਼ਿਕਾਰ ਹੈ। ਘੱਟ ਤਨਖਾਹ ਲੈਣ ਵਾਲੇ ਚੀਨੀ ਲੋਕ ਕੰਮ ਦੀ ਭਾਲ ’ਚ ਵੀਅਤਨਾਮ ਰਵਾਨਾ ਹੋ ਰਹੇ ਹਨ। ਇਨ੍ਹਾਂ ’ਚੋਂ 13 ਲੱਖ ਲੋਕ ਮੁੜ ਚੀਨ ਵਾਪਸ ਨਹੀਂ ਨਾ ਆਉਣ ਲਈ ਵੀਅਤਨਾਮ ਜਾ ਰਹੇ ਹਨ, ਚੀਨ ਦੀ ਅਰਥਵਿਵਸਥਾ ਲਗਾਤਾਰ ਡਿੱਗਦੀ ਜਾ ਰਹੀ ਹੈ, ਜਿਸ ਦੇ ਪਿੱਛੇ ਤਿੰਨ ਸਾਲ ਦੀ ਸਖਤ ਕੋਰੋਨਾ ਲਾਕਡਾਊਨ ਦੀ ਨੀਤੀ ਅਤੇ ਪੱਛਮ ਤੋਂ ਵੱਖਰਾ ਰਿਹਾ ਹੈ। ਇਹ ਸਾਰੀਆਂ ਗੜਬੜੀਆਂ ਸੀ. ਪੀ. ਸੀ. ਦੀ ਬਦ-ਇੰਤਜਾਮੀ ਦੇ ਕਾਰਨ ਹੋ ਰਹੀਆਂ ਹਨ।

ਇਸ ਸਮੇਂ ਚੀਨ ’ਚ ਵੱਡੀਆਂ ਸੰਸਥਾਵਾਂ ’ਚ ਕੰਮ ਕਰਨ ਵਾਲਾ ਵੀ ਪ੍ਰੇਸ਼ਾਨ ਹੈ ਅਤੇ ਨੁੱਕੜ ’ਤੇ ਬਣੇ ਇਕ ਛੋਟੇ ਜਿਹੇ ਸਟੋਰ ’ਚ ਕੰਮ ਕਰਨ ਵਾਲਾ ਵੀ ਓਨਾ ਹੀ ਪ੍ਰੇਸ਼ਾਨ ਹੈ। ਹਾਲ ਹੀ ’ਚ ਜਾਪਾਨ ਦੀ ਤੋਸ਼ਿਬਾ ਕੰਪਨੀ ਨੇ ਚੀਨ ਤੋਂ ਆਪਣੀਆਂ 33 ਫੈਕਟਰੀਆਂ ਨੂੰ ਵੀਅਤਨਾਮ ਟਰਾਂਸਫਰ ਕੀਤਾ ਜਿਸ ਕਾਰਨ ਚੀਨ ’ਚ 4 ਲੱਖ ਲੋਕ ਬੇਰੋਜ਼ਗਾਰ ਹੋ ਗਏ। ਇਸ ਤੋਂ ਇਲਾਵਾ ਹਾਲਾਤ ਇੰਨੇ ਖਰਾਬ ਹਨ ਕਿ ਸ਼ੰਗਾਈ, ਸ਼ਨਛਨ ਅਤੇ ਤੰਗੁਆਨ ਵਿਚ 6 ਲੱਖ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ। ਤੰਗੁਆਨ ’ਚ ਐਪਲ ਦੀਆਂ 5 ਵੱਡੀਆਂ ਸਪਲਾਇਰ ਫੈਕਟਰੀਆਂ ਨੂੰ ਪਿਛਲੇ ਕੁਝ ਸਮੇਂ ਤੋਂ ਆਰਡਰ ਨਹੀਂ ਮਿਲ ਰਿਹਾ ਹੈ। ਇਸ ਕਾਰਨ ਐਪਲ ਆਪਣੀਆਂ ਤਿੰਨ ਫੈਕਟਰੀਆਂ ਨੂੰ ਬੰਦ ਕਰ ਰਿਹਾ ਹੈ ਜਿਸ ਨਾਲ 1 ਲੱਖ 20 ਹਜ਼ਾਰ ਰੋਜ਼ਗਾਰ ਖਤਮ ਹੋ ਗਏ, ਜਿਸ ਤਰ੍ਹਾਂ ਦਾ ਹਾਲ ਹੁਣ ਚੀਨ ਦਾ ਹੈ ਤਾਂ ਉਥੇ ਅਜੇ ਢੇਰ ਸਾਰੀਆਂ ਦੂਜੀਆਂ ਨੌਕਰੀਆਂ ਵੀ ਜਾਣਗੀਆਂ। ਪੂਰੇ ਚੀਨ ’ਚ ਇਸ ਸਮੇਂ 46 ਲੱਖ ਫੈਕਟਰੀਆਂ ਨੂੰ ਵਿਦੇਸ਼ਾਂ ਤੋਂ ਕੋਈ ਆਰਡਰ ਨਹੀਂ ਮਿਲ ਰਿਹਾ ਹੈ ਜਿਸ ਨਾਲ ਵੱਡੇ ਪੱਧਰ ’ਤੇ ਅਸੰਤੋਸ਼ ਫੈਲ ਰਿਹਾ ਹੈ। ਇਨ੍ਹਾਂ ਕਾਰਨਾਂ ਕਰ ਕੇ ਚੀਨ ਸਭ ਤੋਂ ਵੱਡਾ ਬੇਰੋਜ਼ਗਾਰੀ ਦਾ ਦੌਰ ਦੇਖ ਰਿਹਾ ਹੈ।

Anuradha

This news is Content Editor Anuradha