ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਵੇਂ ਦੌਰ ’ਚ ਸਾਈਬਰ ਐਨਕਾਊਂਟਰਸ

05/09/2023 2:34:45 PM

ਪਿਛਲੇ ਸਾਲ ਭਾਰਤ ਵਿਚ ਲਗਭਗ 20 ਲੱਖ ਸਾਈਬਰ ਕ੍ਰਾਈਮ ਦੀ ਰਿਪੋਰਟ ਦਰਜ ਕੀਤੀ ਹੈ। ਇਸ ਦਾ ਮਤਲਬ ਔਸਤਨ 5 ਹਜ਼ਾਰ ਤੋਂ ਵੀ ਜ਼ਿਆਦਾ ਅਪਰਾਧ ਰੋਜ਼ਾਨਾ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਭਾਰਤ ਅਤੇ ਹੋਰ ਦੇਸ਼ਾਂ ਵਿਚ ਰਿਪੋਰਟ ਨਹੀਂ ਕੀਤੇ ਗਏ ਸਾਈਬਰ ਅਪਰਾਧਾਂ ਦੀ ਲੰਬੀ ਲਿਸਟ ਹੈ। ਇਹ ਬੇਹੱਦ ਗੰਭੀਰ ਮਾਮਲਾ ਹੈ।

ਸੰਸਾਰਿਕ ਪੱਧਰ ’ਤੇ ਠੱਗੀ ਦਾ ਇਹ ਮੁਲਾਂਕਣ ਇਕ ਲੱਖ ਕਰੋੜ ਅਮਰੀਕੀ ਡਾਲਰ ਸਾਲਾਨਾ ਹੋ ਚੁੱਕਾ ਹੈ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਜਨਮਦਾਤਾ ਅਤੇ ਕੰਪਿਊਟਿੰਗ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਜੈਫਰੀ ਹਿੰਟਨ ਨੂੰ ਆਪਣੀ ਉਪਲੱਬਧੀ ’ਤੇ ਪਛਤਾਵਾ ਹੋ ਰਿਹਾ ਹੈ। ਇਕ ਦਹਾਕੇ ਦੀ ਲੰਬੀ ਸੇਵਾ ਤੋਂ ਬਾਅਦ ਹਾਲ ਹੀ ਵਿਚ ਉਹ ਗੂਗਲ ਦੀ ਮਾਤਰ ਸੰਸਥਾ ਅਲਫਾਬੇਟ ਇੰਕ ਤੋਂ ਅਸਤੀਫਾ ਦੇ ਚੁੱਕੇ ਹਨ। ਇਸ ਦੇ ਨਾਲ ਹੀ ਏ. ਆਈ. ਦੇ ਲਗਾਤਾਰ ਵਧਦੇ ਜੋਖਿਮ ਬਾਰੇ ਖੁੱਲ੍ਹ ਕੇ ਗੱਲ ਵੀ ਕਰਨ ਲੱਗੇ ਹਨ।

ਇਸ ਅਸਤੀਫੇ ਨਾਲ ਥੋੜ੍ਹਾ ਪਹਿਲਾਂ ਪਿਛਲੇ ਮਹੀਨੇ ਦੇ ਤੀਜੇ ਹਫਤੇ ਵਿਚ ਆਈ. ਆਈ. ਟੀ. ਦਿੱਲੀ ਦੇ ਆਡੀਟੋਰੀਅਮ ਵਿਚ ਲਗਾਤਾਰ ਵਧਦੇ ਸਾਈਬਰ ਕ੍ਰਾਈਮ ’ਤੇ ਚਰਚਾ ਹੋਈ ਸੀ। ਅਸਲ ਵਿਚ ਇਹ ਚਰਚਾ ਸਾਈਬਰ ਐਨਕਾਊਂਟਰਸ ਨਾਮਕ ਕਿਤਾਬ ’ਤੇ ਆਧਾਰਿਤ ਸੰਵਾਦ ਲੜੀ ਦਾ ਹਿੱਸਾ ਸੀ। ਇਹ ਕਿਤਾਬ ਆਈ. ਆਈ. ਟੀ. ਦਿੱਲੀ ਦੇ ਹੀ ਸਾਬਕਾ ਵਿਦਿਆਰਥੀ ਅਤੇ ਉੱਤਰਾਖੰਡ ਪੁਲਸ ਦੇ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਅਤੇ ਡੀ. ਆਰ. ਡੀ. ਓ. ਦੇ ਸੇਵਾਮੁਕਤ ਵਿਗਿਆਨੀ ਓਮ ਪ੍ਰਕਾਸ਼ ਮਨੋਚਾ ਨੇ ਮਿਲ ਕੇ ਲਿਖੀ ਹੈ।

ਇਸ ਸਾਹਿਤਿਕ ਕ੍ਰਿਤੀ ਵਿਚ ਸਾਈਬਰ ਅਪਰਾਧੀਆਂ ਦੇ ਨਾਲ ਪੁਲਸ ਦੇ ਕਾਰਨਾਮਿਆਂ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। ਇਸ ਦੀਆਂ 12 ਕਹਾਣੀਆਂ ਉਨ੍ਹਾਂ ਆਨਲਾਈਨ ਅਪਰਾਧਾਂ ਨਾਲ ਸੰਬੰਧਤ ਹਨ, ਜਿਨ੍ਹਾਂ ਨੂੰ ਪੁਲਸ ਵਲੋਂ ਪਿਛਲੇ 15 ਸਾਲਾਂ ਵਿਚ ਸਫਲਤਾਪੂਰਵਕ ਸੁਲਝਾਇਆ ਗਿਆ ਹੈ। ਇਸ ਨੂੰ ਪੜ੍ਹ ਕੇ ਅਪਰਾਧੀਆਂ ਦੀ ਰਣਨੀਤੀ ਅਤੇ ਕਾਰਜਪ੍ਰਣਾਲੀ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਨਾਲ ਹੀ ਪਾਠਕਾਂ ਨੂੰ ਸਾਈਬਰ ਅਪਰਾਧਾਂ ਦੇ ਮਾਮਲਿਆਂ ਵਿਚ ਪੀੜਤਾਂ ਦੀ ਮਾਨਸਿਕਤਾ ਦਾ ਵੀ ਪਤਾ ਲੱਗਦਾ ਹੈ।

ਸਾਈਬਰ ਅਪਰਾਧ ਦੀ ਪੜਤਾਲ ਦਾ ਮਾਮਲਾ ਪੁਲਸ ਦੀ ਆਮ ਕਾਰਜਪ੍ਰਣਾਲੀ ਤੋਂ ਵੱਖ ਹੈ। ਇਹ ਮਕੜੀ ਦੇ ਜਾਲੇ ਵਾਂਗ ਗੁੰਝਲਦਾਰ ਹੈ। ਇਸ ਨੂੰ ਉਜਾਗਰ ਕਰਨਾ ਵਾਕਈ ਬਹੁਤ ਮੁਸ਼ਕਲ ਕੰਮ ਹੈ। ਇਸ ਲਈ ਇਸ ਲੜੀ ਨੂੰ ਅਕਸਰ ਡਾਰਕ ਵੈੱਬ ਕਿਹਾ ਜਾਂਦਾ ਹੈ। ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਨਿਸ਼ਚੈ ਹੀ ਪੁਲਸ ਦੇ ਮਾਹਿਰ ਅਧਿਕਾਰੀਆਂ ਨੇ ਵਿਸ਼ੇਸ਼ ਕੰਮ ਕੀਤਾ ਹੈ ਪਰ ਅਪਰਾਧਾਂ ਦੀ ਲੰਬੀ ਲਿਸਟ ਦੇ ਸਾਹਮਣੇ ਇਹ ਊਠ ਦੇ ਮੂੰਹ ਵਿਚ ਜੀਰਾ ਹੀ ਸਾਬਿਤ ਹੁੰਦੀ ਹੈ।

90 ਦੇ ਦਹਾਕੇ ਦੇ ਮੱਧ ਵਿਚ ਨਾਈਜੀਰੀਆ ਅਤੇ ਕੈਮਰੂਨ ਵਰਗੇ ਅਫਰੀਕੀ ਦੇਸ਼ਾਂ ਤੋਂ ਈ-ਮੇਲ ਆਧਾਰਿਤ ਲਾਟਰੀ ਘਪਲਾ ਸ਼ੁਰੂ ਹੋਇਆ। ਹੁਣ ਰੋਜ਼ਾਨਾ ਕਰੋੜਾਂ ਦੀ ਗਿਣਤੀ ਵਿਚ ਫਰਜ਼ੀ ਈ-ਮੇਲ ਭੇਜੀ ਜਾਣ ਲੱਗੀ ਹੈ। ਅਜਿਹੇ ਵਧੇਰੇ ਮਾਮਲਿਆਂ ਵਿਚ ਬਿਨਾਂ ਕਿਸੇ ਲਾਟਰੀ ਯੋਜਨਾ ਵਿਚ ਹਿੱਸਾ ਲਏ ਜੇਤੂ ਐਲਾਨ ਕੀਤਾ ਜਾਂਦਾ ਹੈ। ਅਜਿਹੇ ਮਾਮਲਿਆਂ ਵਿਚ ਧੋਖੇਬਾਜ਼ਾਂ ਦੀ ਸਫਲਤਾ ਲਈ ਲਾਲਚ ਅਤੇ ਛੇਤੀ ਅਮੀਰ ਬਣਨ ਦੀ ਇੱਛਾ ਹੀ ਮੁੱਖ ਕਾਰਨ ਹੈ। ਉੱਤਰਾਖੰਡ ਪੁਲਸ ਇਸ ਮਾਮਲੇ ਵਿਚ ਪ੍ਰਾਪਤੀ ਹਾਸਲ ਕਰਦੀ ਹੈ।

ਮਹਾਮਾਰੀ ਦੌਰਾਨ ਉੱਤਰਾਖੰਡ ਪੁਲਸ ਪੋਂਜੀ ਸਕੀਮ ਨਾਲ ਜੁੜੇ ਗੰਭੀਰ ਮਾਮਲੇ ਦਾ ਪਰਦਾਫਾਸ਼ ਕਰਦੀ ਹੈ। ਪਾਵਰ ਬੈਂਕ ਐਪ ਘਪਲਾ ਸਾਬਿਤ ਹੋਇਆ। ਇਸ ਵਿਚ ਉੱਤਰਾਖੰਡ ਪੁਲਸ ਨਾਲ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਦਿੱਲੀ ਅਤੇ ਤੇਲੰਗਾਨਾ ਵਰਗੇ ਹੋਰ ਸੂਬਿਆਂ ਨੂੰ 2700 ਕਰੋੜ ਰੁਪਏ ਦੇ ਘਪਲੇ ਨਾਲ ਜੁੜੇ 350 ਕੇਸਾਂ ਦਾ ਪਰਦਾਫਾਸ਼ ਕਰਨ ਵਿਚ ਮਦਦ ਮਿਲੀ। ਅਪਰਾਧੀਆਂ ਦੇ ਇਸ ਨੈੱਟਵਰਕ ਨੇ ਪੀੜਤਾਂ ਨੂੰ ਫਸਾਉਣ ਲਈ ਆਸਾਨ ਕਰਜ਼ਾ ਅਤੇ ਪੈਸਾ ਦੁੱਗਣਾ ਕਰਨ ਦੀਆਂ ਯੋਜਨਾਵਾਂ ਨੂੰ ਉਤਸ਼ਾਹ ਦੇਣ ਵਾਸਤੇ ਇਕ ਐਪ ਲਾਂਚ ਕੀਤੀ ਸੀ।

ਪੁਲਸ ਨੇ 2017 ਵਿਚ ਇਕ ਏ. ਟੀ. ਐੱਮ. ਕਲੋਨਿੰਗ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਬੈਂਕਾਂ ਨੂੰ ਕਾਰਡ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਮਿਲੀ। ਚਿਪ ਆਧਾਰਿਤ ਪਲਾਸਟਿਕ ਕਾਰਡ ਸ਼ੁਰੂ ਕੀਤਾ ਗਿਆ। ਇਸ ਵਿਚ ਪੀੜਤ ਬਿਨਾਂ ਕੋਈ ਗਲਤ ਕੰਮ ਕੀਤੇ ਨੁਕਸਾਨ ਝਲਦੇ ਹਨ। ਅਦਾਲਤ ਨੇ ਸਮੇਂ ’ਤੇ ਸੂਚਨਾ ਦੇਣ ਵਾਲਿਆਂ ਨੂੰ ਨੁਕਸਾਨ ਦੀ ਭਰਪਾਈ ਦਾ ਨਿਰਦੇਸ਼ ਦਿੱਤਾ ਸੀ। ਇਥੇ ਇਕ ਹੋਰ ਸਾਈਬਰ ਫਰਾਡ ਦਾ ਜ਼ਿਕਰ ਹੈ। ਬੈਂਕ ਕਰਮਚਾਰੀਆਂ ਦੇ ਅਪਰਾਧ ਦਾ ਇਸ ਵਿਚ ਪੁਲਸ ਪਰਦਾਫਾਸ਼ ਕਰਦੀ ਹੈ।

ਇਹ ਜਾਣ ਕੇ ਯਕੀਨ ਨਹੀਂ ਹੁੰਦਾ ਕਿ ਸੁਰੱਖਿਆ ਅਧਿਕਾਰੀ ਦੀ ਵਿਧਵਾ ਨੇ 15,000 ਰੁਪਏ ਦੇ ਕੁੱਤੇ ਲਈ 66 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਸਾਈਬਰ ਅਪਰਾਧੀ ਗੰਭੀਰ ਆਰਥਿਕ ਅਪਰਾਧ ਲਈ ਕਾਲ ਸੈਂਟਰ ਚਲਾ ਰਹੇ ਸਨ। ਅਜਿਹਾ ਹੀ ਦੂਜਾ ਸਮੂਹ ਨੋਇਡਾ ਅਤੇ ਦੇਹਰਾਦੂਨ ਵਰਗੀਆਂ ਥਾਵਾਂ ਨਾਲ ਬਜ਼ੁਰਗ ਅਮਰੀਕੀ ਨਾਗਰਿਕਾਂ ਨੂੰ ਧੋਖਾ ਦੇ ਰਿਹਾ ਸੀ। ਅਜਿਹੇ ਅਪਰਾਧੀਆਂ ਨੇ ਹੀ ਰੈਂਸਮਵੇਅਰ ਅਤੇ ਮੈਲਵੇਅਰ ਵਰਗੇ ਨਵੇਂ ਸ਼ਬਦ ਨੂੰ ਜਨਮ ਦਿੱਤਾ। ਉੱਤਰਾਖੰਡ ਵਿਚ ਤੀਰਥ ਯਾਤਰੀਆਂ ਨੂੰ ਧੋਖਾ ਦੇਣ ਦਾ ਵਪਾਰ ਪੁਰਾਣਾ ਹੈ। ਹੁਣ ਕਾਲ ਸੈਂਟਰ ਆਧਾਰਿਤ ਸਾਈਬਰ ਕ੍ਰਾਈਮ ਵੀ ਹੁੰਦਾ ਹੈ।

ਏ. ਆਈ. ਦੇ ਰੂਪ ਵਿਚ ਵਿਕਸਿਤ ਹੋਈ ਤਕਨੀਕ ਨਾਲ ਅਪਰਾਧੀਆਂ ਨੂੰ ਮਦਦ ਮਿਲਦੀ ਹੈ। ਅੱਜ ਅਜਿਹੇ ਅਪਰਾਧਾਂ ਦੀ ਗਿਣਤੀ ਬੇਤਹਾਸ਼ਾ ਵਧ ਰਹੀ ਹੈ। ਆਧੁਨਿਕ ਤਕਨੀਕ ਦੀ ਸੱਭਿਅਤਾ ਵਧਦੀਆਂ ਹੋਈਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਦਾਅਵਾ ਕਰਦੀ ਹੈ ਪਰ ਇਸ ਪ੍ਰਕਿਰਿਆ ਵਿਚ ਨਵੀਂ ਅਤੇ ਅਣਜਾਣੇ ਡਰ ਦੀ ਲੜੀ ਖੜ੍ਹੀ ਕਰਦੀ ਹੈ। ਇਸ ਤੋਂ ਪਹਿਲਾਂ ਕਿ ਇਹ ਮਨੁੱਖਤਾ ਦੇ ਮੁੱਲਾਂ ਦਾ ਸਫਾਇਆ ਕਰ ਦੇਵੇ, ਵਿਕਾਸ ਦੇ ਇਸ ਨਵੇਂ ਮਾਡਲ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਚੋਟੀ ਦੇ ਚੈਟਬਾਟ ਚੈਟਜੀਪੀਟੀ, ਬਾਰਡ ਅਤੇ ਬਿੰਗ ਇਨ੍ਹੀਂ ਦਿਨੀਂ ਚਰਚਾ ਵਿਚ ਹੈ। 5ਜੀ ਦੀ ਆਮਦ ਨਾਲ ਇੰਟਰਨੈੱਟ ਆਫ ਥਿੰਗਸ ਵਿਚ ਸੁਧਾਰ ਹੋਵੇਗਾ। ਸਾਈਬਰ ਅਪਰਾਧਾਂ ਦਾ ਦਾਇਰਾ ਹੋਰ ਵਧੇਗਾ। ਅਪਰਾਧੀਆਂ ਦੇ ਹੱਥਾਂ ਵਿਚ ਮੁਹੱਈਆ ਆਧੁਨਿਕ ਟੂਲ ਕਿੱਟ ਦੀ ਤੁਲਨਾ ਵਿਚ ਕਾਨੂੰਨ ਅਸਮਰੱਥ ਹੈ। ਕਾਨੂੰਨ ਲਾਗੂ ਕਰਨ ਵਿਚ ਲੱਗੀ ਪੁਲਸ ਦੇ ਸਾਹਮਣੇ ਮੁਸ਼ਕਲਾਂ ਦਾ ਪਹਾੜ ਖੜ੍ਹਾ ਹੈ। ਵਿਵਸਥਾ ਵਿਚ ਸੁਧਾਰ ਤੋਂ ਬਿਨਾਂ ਸਰਕਾਰ ਉਸ ਖਤਰੇ ਨੂੰ ਦੂਰ ਨਹੀਂ ਕਰ ਸਕਦੀ ਹੈ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਮਨੁੱਖਤਾ ਮਜਬੂਰ ਹੈ।

ਇਕ ਮੌਕੇ ’ਤੇ ਆਈ. ਆਈ. ਟੀ. ਆਡੀਟੋਰੀਅਮ ਵਿਚ ਸੀ. ਬੀ. ਆਈ. ਦੇ ਸਾਬਕਾ ਨਿਰਦੇਸ਼ਕ ਜੋਗਿੰਦਰ ਸਿੰਘ ਨੇ ਇਸ ਸੰਕਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ ਉਨ੍ਹਾਂ ਨੂੰ ਸੈਕੂਲਰ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਟ੍ਰੋਲਸ ਤੋਂ ਡਰ ਲੱਗ ਰਿਹਾ ਸੀ। ਇਸ ਲਈ ਗੱਲ ਕੁਝ ਲੋਕਾਂ ਤੱਕ ਸੀਮਤ ਰਹਿ ਗਈ।

ਕੌਸ਼ਲ ਕਿਸ਼ੋਰ

Rakesh

This news is Content Editor Rakesh