ਚੀਨੀ ਔਰਤਾਂ ’ਚ ਜਣੇਪਾ ਦਰ 3 ਗੁਣਾ ਵਧੀ

07/07/2023 6:40:16 PM

ਚੀਨ ’ਚ ਪਿਛਲੇ 10 ਸਾਲਾਂ ’ਚ ਔਰਤਾਂ ਦੀ ਜਣੇਪਾ ਦਰ ’ਚ 3 ਗੁਣਾ ਵਾਧਾ ਹੋਇਆ ਹੈ। ਇਸ ’ਚ ਸਭ ਤੋਂ ਵੱਧ ਵਾਧਾ ਰਾਜਧਾਨੀ ਬੀਜਿੰਗ ਅਤੇ ਆਰਥਿਕ ਰਾਜਧਾਨੀ ਸ਼ੰਘਾਈ ’ਚ ਦਰਜ ਹੋਇਆ ਹੈ। ਇਹ ਅੰਕੜੇ ਚੀਨ ਦੀ ਜਨਸੰਖਿਆ ਵਿਕਾਸ ਅਤੇ ਖੋਜ ਕੇਂਦਰ ਨੇ ਜਾਰੀ ਕੀਤੇ ਹਨ, ਇਹ ਵਿਭਾਗ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਧੀਨ ਆਉਂਦਾ ਹੈ। ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2020 ’ਚ 49 ਸਾਲ ਦੀਆਂ ਚੀਨੀ ਔਰਤਾਂ ’ਚ ਬਾਂਝਪਨ ਜਾਂ ਜਣੇਪਾ ਦਰ ਸਾਲ 2010 ਦੀ ਤੁਲਨਾ ’ਚ 4 ਗੁਣਾ ਵੱਧ ਹੈ, ਜੋ ਕ੍ਰਮਵਾਰ 5.16 ਫੀਸਦੀ ਅਤੇ 1.29 ਫੀਸਦੀ ਦਰਜ ਕੀਤੀ ਗਈ ਹੈ। ਪਿਛਲੇ 10 ਸਾਲਾਂ ਦੇ ਔਸਤ ਅੰਕੜੇ ਦੱਸਦੇ ਹਨ ਕਿ ਸਾਲ 2020 ’ਚ ਪਿਛਲੇ ਦਹਾਕੇ ਦੀ ਤੁਲਨਾ ’ਚ ਇਸ ਤੋਂ 3 ਗੁਣਾ ਵੱਧ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਦੇ ਜਾਣਕਾਰ ਜਿਹੜਾ ਅੰਦਾਜ਼ਾ ਲਾ ਰਹੇ ਸੀ ਕਿ ਚੀਨੀ ਔਰਤਾਂ ਦੀ ਜਣੇਪਾ ਦਰ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਦੌੜ ਰਹੀ ਹੈ। ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2010 ’ਚ 2020 ਵਾਲੇ ਦਹਾਕੇ ’ਚ ਹਰ ਉਮਰ ਦੀਆਂ ਔਰਤਾਂ ’ਚ ਇਕ ਵੀ ਬੱਚੇ ਨੂੰ ਜਨਮ ਨਾ ਦੇਣ ਵਾਲੀਆਂ ਔਰਤਾਂ ਦਾ ਅਨੁਪਾਤ ਵਧਿਆ ਹੈ। ਇਨ੍ਹਾਂ ’ਚ 20 ਤੋਂ 30 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਜਣੇਪਾ ਸਿਹਤ ਸਰਵੇ ਦੇ ਮਾਹਿਰਾਂ ਨੇ ਜੋ ਰਿਪੋਰਟ ਦਿੱਤੀ ਹੈ, ਉਹ ਵੱਧ ਹੈਰਾਨੀ ਵਾਲੀ ਹੈ। ਇਸ ਿਰਪੋਰਟ ਅਨੁਸਾਰ ਇਨ੍ਹੀਂ ਦਿਨੀਂ ਅਜਿਹੇ ਲੋਕ ਦਿਖਾਈ ਨਹੀਂ ਦੇ ਰਹੇ ਜੋ ਬੱਚਾ ਪੈਦਾ ਕਰਨਾ ਚਾਹੁੰਦੇ ਹਨ। ਰਿਪੋਰਟ ਇਸ ਗੱਲ ਦਾ ਵੀ ਖੁਲਾਸਾ ਕਰਦੀ ਹੈ ਕਿ ਸਾਲ 2007 ਦੀ ਤੁਲਨਾ ’ਚ ਸਾਲ 2020 ’ਚ ਇਸ ’ਚ ਵੱਧ ਵਾਧਾ ਹੋਇਆ ਹੈ। ਚੀਨੀ ਔਰਤਾਂ ’ਚ ਜਿੱਥੇ ਜਣੇਪਾ ਦਰ 12 ਫੀਸਦੀ ਸੀ ਤਾਂ ਓਧਰ ਸਾਲ 2020 ’ਚ ਇਹ ਵਧ ਕੇ ਫੀਸਦੀ ’ਤੇ ਜਾ ਪੁੱਜੀ ਹੈ। ਇਸ ਦਾ ਮਤਲਬ ਇਹ ਹੈ ਕਿ ਹਰ 5-6 ਵਿਆਹੁਤਾ ਜੋੜਿਆਂ ’ਚ 1 ਜੋੜੇ ਨੂੰ ਬੱਚੇ ਪੈਦਾ ਕਰਨ ’ਚ ਪ੍ਰੇਸ਼ਾਨੀ ਹੋ ਰਹੀ ਹੈ।

ਇਹ ਨਵਾਂ ਟ੍ਰੈਂਡ ਕਿਸੇ ਵੀ ਦੇਸ਼ ਲਈ ਖਤਰਨਾਕ ਹੋ ਸਕਦਾ ਹੈ, ਜੇ ਹੁਣ ਨਹੀਂ ਤਾਂ ਆਉਣ ਵਾਲੇ 20 ਤੋਂ 30 ਸਾਲਾਂ ’ਚ ਇਸ ਦਾ ਅਸਰ ਦਿਖਾਈ ਦੇਣ ਲੱਗੇਗਾ। ਚਿਆਂਗਸੂ ਸੂਬੇ ਦੇ ਸਿਆਸੀ ਸੁਝਾਅ ਸਲਾਹਕਾਰ ਕਮੇਟੀ ਦੇ ਮੈਂਬਰ ਸੁਨ ਸੀ ਅਨੁਸਾਰ ਕਮੇਟੀ ਦਾ ਅੰਦਾਜ਼ਾ ਸੀ ਕਿ ਸਾਲ 2025 ’ਚ ਜਣੇਪਾ ਦਰ 18 ਫੀਸਦੀ ਤੱਕ ਪਹੁੰਚੇਗੀ ਪਰ ਇਸ ਪੱਧਰ ’ਤੇ ਚੀਨ ਪਹਿਲਾਂ ਹੀ ਪਹੁੰਚ ਚੁੱਕਾ ਹੈ। ਇਨ੍ਹਾਂ ’ਚ ਸਭ ਤੋਂ ਵੱੱਧ ਗਿਣਤੀ 20 ਤੋਂ 30 ਸਾਲ ਦੀਆਂ ਔਰਤਾਂ ਦੀ ਹੈ, ਇਨ੍ਹਾਂ ਦੀ ਗਿਣਤੀ ਪਿਛਲੇ ਇਕ ਦਹਾਕੇ ’ਚ 10 ਫੀਸਦੀ ਵਧੀ ਹੈ। ਉੱਥੇ ਹੀ 35 ਸਾਲ ਦੀਆਂ ਔਰਤਾਂ ਦੀ ਗਿਣਤੀ ’ਚ, ਜਿਨ੍ਹਾਂ ਨੇ ਇਕ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ ਹੈ, 5.39 ਫੀਸਦੀ ਤੋਂ ਵਧ ਕੇ 10.91 ਫੀਸਦੀ ਹੋ ਗਈ ਹੈ ਤਾਂ ਇਹ ਗਿਣਤੀ 40 ਸਾਲ ਦੀਆਂ ਔਰਤਾਂ ’ਚ 2.66 ਫੀਸਦੀ ਤੋਂ ਵਧ ਕੇ 7.85 ਫੀਸਦੀ ਹੋ ਗਈ ਹੈ। ਚੀਨ ਲਈ ਇਹ ਚਿੰਤਾ ਵਾਲੀ ਗੱਲ ਇਸ ਲਈ ਵੀ ਹੈ ਕਿਉਂਕਿ ਸਾਲ 2022 ’ਚ ਚੀਨ ਦੀ ਕੁਲ ਆਬਾਦੀ 1.412 ਅਰਬ ਸੀ ਪਰ ਪਿਛਲੇ 4 ਸਾਲਾਂ ’ਚ 1 ਕਰੋੜ 20 ਲੱਖ ਘੱਟ ਬੱਚੇ ਪੈਦਾ ਹੋਏ ਹਨ, ਸਾਲ 1961 ਪਿੱਛੋਂ ਪਹਿਲੀ ਵਾਰ ਚੀਨ ਦੀ ਜਨਮ ਦਰ ’ਚ ਗਿਰਾਵਟ ਦਰਜ ਹੋਈ ਹੈ। ਹਾਲਾਂਕਿ ਇਹ ਸਮੱਸਿਆ ਚੀਨ ’ਚ ਪਹਿਲਾਂ ਤੋਂ ਹੀ ਮੌਜੂਦ ਸੀ ਪਰ ਚੀਨ ਦੀ ਕਮਿਊਨਿਸਟ ਸਰਕਾਰ ਦੀਆਂ ਇਕ ਬੱਚੇ ਵਾਲੀਆਂ ਨੀਤੀਆਂ ਕਾਰਨ ਇਸ ’ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਜਦ ਸਾਲ 2016 ’ਚ ਚੀਨ ਨੇ ਦੋ ਬੱਚਿਆਂ ਦੀ ਨੀਤੀ ਸ਼ੁਰੂ ਕੀਤੀ, ਉਸ ਪਿੱਛੋਂ ਕੁਝ ਲੋਕਾਂ ਨੂੰ ਇਸ ਪ੍ਰੇਸ਼ਾਨੀ ਬਾਰੇ ਪਤਾ ਲੱਗਾ। ਇਹ ਗੱਲ ਸੱਚ ਹੈ ਕਿ ਆਬਾਦੀ ਦੀ ਇਹ ਸਮੱਸਿਆ ਚੀਨ ਦੀ ਅਰਥਵਿਵਸਥਾ ’ਤੇ ਬਹੁਤ ਵੱਡਾ ਅਸਰ ਨਹੀਂ ਪਾਵੇਗੀ ਪਰ ਉਸ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਇਸ ’ਚ ਜ਼ਰੂਰ ਹੈ।

ਚੀਨ ’ਚ ਆਬਾਦੀ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ’ਚ ਜਿਸ ਤੇਜ਼ੀ ਨਾਲ ਉਦਯੋਗੀਕਰਨ ਪਿਛਲੇ ਕੁਝ ਦਹਾਕਿਆਂ ’ਚ ਹੋਇਆ ਹੈ ਅਤੇ ਨਵੇਂ-ਨਵੇਂ ਸ਼ਹਿਰ ਵਸਾਏ ਜਾ ਰਹੇ ਹਨ, ਲੋਕ ਆਪਣੇ ਪਿੰਡਾਂ ਅਤੇ ਖੇਤਾਂ ’ਚੋਂ ਬਾਹਰ ਨਿਕਲ ਕੇ ਕਾਰਪੋਰੇਟ ਸੈਕਟਰ ’ਚ ਕੰਮ ਕਰਨ ਲਈ ਸ਼ਹਿਰਾਂ ’ਚ ਆਉਣ ਲੱਗੇ ਹਨ। ਉਸ ’ਚ ਚੀਨੀ ਨੌਜਵਾਨਾਂ ’ਚ ਵਿਆਹ ਦੀ ਉਮਰ ਵਧੀ ਹੈ ਅਤੇ ਉਸ ਪਿੱਛੋਂ ਉਨ੍ਹਾਂ ਵੱਲੋਂ ਪਰਿਵਾਰ ਵਧਾਉਣ ਦੀ ਇੱਛਾ ਵੀ ਦੇਰ ਨਾਲ ਹੋ ਰਹੀ ਹੈ। ਚੀਨ ’ਚ ਇਸ ਰਿਵਾਜ ਕਾਰਨ ਆਉਣ ਵਾਲੇ ਦਿਨਾਂ ’ਚ ਚੀਨੀ ਔਰਤਾਂ ’ਚ ਜਣੇਪੇ ਦਾ ਅਨੁਪਾਤ ਹੋਰ ਵਧਣ ਦਾ ਖਦਸ਼ਾ ਤੇਜ਼ ਹੋ ਗਿਆ ਹੈ। ਮਾਹਿਰ ਇਸ ਗੱਲ ਦੀ ਵੀ ਬੇਨਤੀ ਕਰ ਰਹੇ ਹਨ ਕਿ ਕਮਿਊਨਿਸਟ ਪਾਰਟੀ ਆਪਣੇ ਅੰਕੜਿਆਂ ਨਾਲ ਅਕਸਰ ਹੇਰ-ਫੇਰ ਕਰਦੀ ਹੈ, ਜਿਸ ਨਾਲ ਲੋਕਾਂ ਤੱਕ ਸਹੀ ਜਾਣਕਾਰੀ ਨਾ ਪੁੱਜੇ। ਅਜਿਹਾ ਕਰ ਕੇ ਸੀ. ਪੀ. ਸੀ. ਆਪਣੀਆਂ ਕਮੀਆਂ ਛੁਪਾਉਂਦੀ ਹੈ। ਇਸ ਲਈ ਅਜਿਹੀਆਂ ਔਰਤਾਂ ਦੀ ਗਿਣਤੀ ਅਸਲ ’ਚ ਕਿਤੇ ਜ਼ਿਆਦਾ ਹੋ ਸਕਦੀ ਹੈ ਜਿੰਨੀ ਅੰਕੜਿਆਂ ’ਚ ਦਿਖਾਈ ਜਾ ਰਹੀ ਹੈ।

Anuradha

This news is Content Editor Anuradha