ਟਰੱਕ ਨੇ ਸਕੂਟੀ ਸਵਾਰ ਅਧਿਆਪਕਾ ਨੂੰ ਮਾਰੀ ਭਿਆਨਕ ਟੱਕਰ, ਮੌਤ

07/12/2022 12:08:36 PM

ਮੂਨਕ (ਜ.ਬ.) : ਸ਼ਹਿਰ ਦੇ ਤਾਲਿਬ ਚੌਕ ਨੇੜੇ ਮੂਨਕ ਤੋਂ ਜਾਖਲ ਲਈ ਸਕੂਟੀ ’ਤੇ ਸਵਾਰ ਹੋ ਕੇ ਜਾ ਰਹੀ ਇਕ ਅਧਿਆਪਕਾ ਦੀ ਸਕੂਟੀ ਨੂੰ ਇਕ ਟਰੱਕ ਚਾਲਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸਕੂਟੀ ਅੱਗ ਲੱਗਣ ਕਾਰਨ ਸੜ ਕੇ ਰਾਖ ਹੋ ਗਈ। ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਅਧਿਆਪਕਾਂ ਨੂੰ ਸਿਵਲ ਹਸਪਤਾਲ ਮੂਨਕ ਪਹੁੰਚਾਹਿਆ। ਮੂਨਕ ਪੁਲਸ ਨੇ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਮਾਤਾ ਚਿੰਤਪੂਰਨੀ ਮੇਲਿਆਂ ’ਚ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ

ਜਾਣਕਾਰੀ ਅਨੁਸਾਰ ਬਬੀਨਾ ਪਤਨੀ ਸੰਦੀਪ ਕੁਮਾਰ ਉਮਰ 30 ਸਾਲ ਵਾਸੀ ਪਿੰਡ ਡਗਰੋਲੀ (ਚਰਖੀ ਦਾਦਰੀ) ਹਰਿਆਣਾ ਹਾਲ ਅਬਾਦ ਜਾਖਲ ਰਹਿੰਦੇ ਸਨ ਅਤੇ ਬਬੀਨਾ ਬਚਪਨ ਸਕੂਲ ਹਮੀਰਗੜ੍ਹ ’ਚ ਪੜ੍ਹਾਉਂਦੀ ਸੀ ਅਤੇ ਹਰ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਤੋਂ ਵਾਇਆ ਮੂਨਕ ਜਾਖਲ ਜਾ ਰਹੀ ਸੀ ਕਿ ਮੂਨਕ ਦੇ ਤਾਲਿਬ ਚੌਕ ਨੇੜੇ ਸਪੈਸ਼ਲ ਲੱਗੀ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਨੂੰ ਅੱਗ ਲੱਗ ਗਈ ਜਦਕਿ ਟਰੱਕ ਚਾਲਕ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਿਆ ਸੀ। ਜਦਕਿ ਨਵੇਂ ਆਏ ਡੀ.ਐੱਸ.ਪੀ. ਮਨੋਜ ਗੋਰਸੀ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੁਸਤੈਦੀ ਦਿਖਾਉਂਦੇ ਹੋਏ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਮੂਨਕ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha