ਸੁਖਬੀਰ ਬਾਦਲ ਦੀ ਅਗਵਾਈ ''ਚ ਅਕਾਲੀ ਦਲ ਮਜ਼ਬੂਤ : ਵਿਨਰਜੀਤ

12/17/2019 4:38:26 PM

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਸਮੇਂ-ਸਮੇਂ 'ਤੇ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਨੇ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਘੜੀਆਂ ਸਾਜ਼ਿਸਾਂ ਨਾਕਾਮ ਹੋਈਆਂ ਹਨ, ਇਸ ਲਈ ਸਾਰੇ ਆਗੂ ਅਤੇ ਵਰਕਰਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਕੌਮੀ ਬੁਲਾਰੇ ਤੇ ਪੀ. ਆਰ. ਟੀ. ਸੀ. ਦੇ ਸਾਬਕਾ ਚੇਅਰਮੈਨ ਵਿਨਰਜੀਤ ਸਿੰਘ ਖਡਿਆਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੋਕਤੰਤਰਿਕ ਢੰਗ ਨਾਲ ਪਾਰਟੀ ਪ੍ਰਧਾਨ ਚੁਣੇ ਗਏ ਹਨ ਅਤੇ ਬਾਦਲ ਨੇ ਹਮੇਸ਼ਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਡੈਲੀਗੇਟਾਂ ਦੀ ਭਰਤੀ ਬੜੇ ਹੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਸੀ ਅਤੇ ਸਾਰੇ ਡੈਲੀਗੇਟਾਂ ਅਤੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸਹਿਮਤੀ ਨਾਲ ਸੁਖਬੀਰ ਬਾਦਲ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਹੈ। 

ਇਸ ਦੌਰਾਨ ਜਦੋਂ ਵਿਨਰਜੀਤ ਸਿੰਘ ਖਡਿਆਲ ਤੋਂ ਢੀਂਡਸਾ ਵੱਲੋਂ ਟਕਸਾਲੀਆਂ ਦੀ ਸਟੇਜ 'ਤੇ ਜਾਣ ਸਬੰਧੀ ਅਤੇ ਸੰਗਰੂਰ ਵਿਖੇ ਰੱਖੇ ਇਕੱਠ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਪੁਰਾਣੇ ਆਗੂ ਹਨ ਅਤੇ ਪਾਰਟੀ ਨੇ ਬੜੇ ਵੱਡੇ ਮਾਣ ਸਨਮਾਨ ਸੁਖਦੇਵ ਸਿੰਘ ਢੀਂਡਸਾ ਜੀ ਨੂੰ ਦਿੱਤੇ ਹਨ, ਤੁਹਾਡੇ ਸਵਾਲ ਸਬੰਧੀ ਪਾਰਟੀ ਹਾਈਕਮਾਨ ਹੀ ਕੁਝ ਕਹਿ ਸਕਦੀ ਹੈ ।

Gurminder Singh

This news is Content Editor Gurminder Singh