ਲੱਖੀ ਕਾਲੋਨੀ ਨਿਵਾਸੀਆਂ 11 ਹਜ਼ਾਰ ਕੇ. ਵੀ. ਲਾਈਨ ਨਾ ਬਦਲਣ ’ਤੇ ਐਕਸੀਅਨ ਨੂੰ ਦਿੱਤਾ ਮੰਗ ਪੱਤਰ

12/12/2018 11:57:29 AM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਦਿਹਾਤੀ ਡਵੀਜ਼ਨ ਵੱਲੋਂ 11 ਹਜ਼ਾਰ ਕੇ. ਵੀ. ਲਾਈਨ ਦੀ ਬਦਲੀ ਜਾ ਰਹੀ ਦਿਸ਼ਾ ਨੂੰ ਰੋਕਣ ਸਬੰਧੀ ਸਥਾਨਕ ਲੱਖੀ ਕਾਲੋਨੀ ਨਿਵਾਸੀਆਂ ਇਕੱਠੇ ਹੋ ਕੇ ਐਕਸੀਅਨ ਪਵਨ ਗਰਗ ਨੂੰ ਮੰਗ ਪੱਤਰ ਦਿੱਤਾ। ਵਫ਼ਦ ’ਚ ਸ਼ਾਮਲ ਲੱਖੀ ਕਾਲੋਨੀ ਨਿਵਾਸੀਆਂ ਨੂੰ ਐਕਸੀਅਨ ਨੇ ਭਰੋਸਾ ਦਿੱਤਾ ਕਿ 11 ਹਜ਼ਾਰ ਕੇ. ਵੀ. ਤਾਰ ਦੀ ਦਿਸ਼ਾ ਨਹੀਂ ਬਦਲੀ ਜਾਵੇਗੀ। ਲੱਖੀ ਕਾਲੋਨੀ ਨਿਵਾਸੀ ਐਡਵੋਕੇਟ ਰਾਜੀਵ ਲੂਬੀ, ਐਡਵੋਕੇਟ ਚੰਦਰ ਬਾਂਸਲ, ਭੁਪਿੰਦਰ ਚੌਧਰੀ, ਸੰਜੀਵ ਸ਼ਰਮਾ, ਬਲਦੇਵ ਕਿਸ਼ਨ, ਪ੍ਰਦੀਪ ਸ਼ਰਮਾ, ਬਲਵੰਤ ਸਿੰਘ, ਸ਼ਮਸ਼ੇਰ ਸਿੰਘ, ਮਦਨ ਲਾਲ, ਅਮਰਜੀਤ ਕੌਰ ਬਰਾਡ਼, ਵਨੀਤ ਜੇਠੀ, ਬਾਲ ਕਿਸ਼ਨ, ਰਾਜੇਸ਼ ਕੁਮਾਰ, ਚਰਨਜੀਤ ਸਿੰਘ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਨੇ ਦੱਸਿਆ ਕਿ ਲੱਖੀ ਕਾਲੋਨੀ ’ਚ ਇਕ ਮਹਿਲਾ ਵੱਲੋਂ ਘਰ ਉੱਪਰੋਂ ਲੰਘ ਰਹੀਆਂ 11 ਹਜ਼ਾਰ ਕੇ. ਵੀ. ਦੀਆਂ ਤਾਰਾਂ ਹਟਵਾਉਣ ਲਈ ਪਾਵਰਕਾਮ ਤੋਂ ਪਰਪੋਜ਼ਡ ਪਲਾਨ ਤਿਆਰ ਕਰਵਾਇਆ ਗਿਆ ਹੈ। ਜਦਕਿ ਪਲਾਟ ਦੇ ਉੱਪਰੋਂ ਲੰਘ ਰਹੀਆਂ 11 ਹਜ਼ਾਰ ਕੇ. ਵੀ. ਦੀਆਂ ਤਾਰਾਂ ਹੇਠ ਮਕਾਨ ਬਣਾਇਆ ਹੀ ਨਹੀਂ ਜਾ ਸਕਦਾ। ਸੁਦੇਸ਼ ਰਾਣੀ ਵੱਲੋਂ ਕੀਤੀ ਗਈ ਉਸਾਰੀ ਗੈਰ-ਕਾਨੂੰਨੀ ਹੈ। ਨਗਰ ਕੌਂਸਲ ਵੱਲੋਂ ਕਿਹਡ਼ੇ ਨਿਯਮਾਂ ਤਹਿਤ ਨਕਸ਼ਾ ਪਾਸ ਕੀਤਾ ਗਿਆ, ਇਸ ਦੀ ਵੀ ਪਡ਼ਤਾਲ ਹੋਣੀ ਚਾਹੀਦੀ ਹੈ। ਪਾਵਰਕਾਮ ਦੇ ਜਿਹਡ਼ੇ ਮੁਲਾਜ਼ਮਾਂ ਵੱਲੋਂ ਤਾਰਾਂ ਨੂੰ ਬਦਲਣ ਲਈ ਪਲਾਨ ਤਿਆਰ ਕੀਤਾ ਗਿਆ ਹੈ। ਇਹ ਪਲਾਨ ਵੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਬਣਾਇਆ ਗਿਆ ਹੈ। ਇਸ ਸਬੰਧੀ ਐਕਸੀਅਨ ਪਵਨ ਗਰਗ ਨੇ ਦੱਸਿਆ ਕਿ ਲੱਖੀ ਕਾਲੋਨੀ ਵਿਖੇ 11 ਹਜ਼ਾਰ ਕੇ. ਵੀ .ਲਾਈਨ ਨੂੰ ਨਹੀਂ ਬਦਲਿਆ ਜਾਵੇਗਾ।