‘ਬਡੀ ਪ੍ਰੋਜੇਕਟ’ ਤਹਿਤ 2 ਦਿਨਾਂ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ

11/15/2018 1:13:44 PM

ਸੰਗਰੂਰ (ਵਿਕਾਸ)- ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਡੀ ਤੇ ਡੈਪੋ ਪ੍ਰੋਗਰਾਮਾਂ ਰਾਹੀਂ ਮਨੋਵਿਗਿਆਨਕ ਤੌਰ ’ਤੇ ਇਸ ਸਮੱਸਿਆ ਨਾਲ ਲਡ਼ਨ ਲਈ ਸ਼ੁਰੂ ਕੀਤੀ ਲਡ਼ੀ ਦੇ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਦੇ ਆਦੇਸ਼ਾਂਅਨੁਸਾਰ ਤੇ ਉਪ ਜ਼ਿਲਾ ਸਿੱਖਿਆ ਅਫਸਰ (ਸੈ:ਸਿੱਖ) ਸੁਖਵੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗਡ਼੍ਹ (ਕੰਨਿਆ) ਵਿਖੇ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਰਾਹੀਂ ਟਰੇਨਡ ਮਾਸਟਰ ਟ੍ਰੇਨਰ ਆਫਿਸੀਅਲ (ਐੱਮ.ਟੀ.ਓ.) ਮਾਲਵਿੰਦਰ ਸਿੰਘ ਲੈਕਚਰਾਰ ਤੇ ਪ੍ਰਿਥੀਪਾਲ ਸਿੰਘ ਨੇ ਹਾਜ਼ਰ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰ ਵਲੋਂ ਸ਼ੁਰੂ ਕੀਤੇ ਬਡੀ ਪ੍ਰੋਜੈਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ । ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਹਰਿੰਦਰਪਾਲ ਸਿੰਘ ਲੈਕਚਰਾਰ ਤੇ ਪ੍ਰਿੰਸੀਪਲ ਨੀਰਜਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।