5 ਪੇਟੀਅਾਂ ਸ਼ਰਾਬ ਸਣੇ 1 ਕਾਬੂ, 1 ਫਰਾਰ

11/14/2018 4:48:06 PM

ਸੰਗਰੂਰ (ਸ਼ਾਮ, ਗਰਗ)-ਜ਼ਿਲਾ ਪੁਲਸ ਵੱਲੋਂ ਪਿੰਡ ਪੱਖੋ ਕਲਾਂ ਤੋਂ 5 ਪੇਟੀਅਾਂ ਸ਼ਰਾਬ (60 ਬੋਤਲਾਂ) ਬਰਾਮਦ ਕਰਨ ਸਬੰਧੀ ਜਾਣਕਾਰੀ ਮਿਲੀ ਹੈ। ਪੁਲਸ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰੀ ਮਿਲੀ ਸੀ ਕਿ ਜਗਸੀਰ ਸਿੰਘ ਪੁੱਤਰ ਗੁਰਮੇਲ ਸਿੰਘ ਢਿੱਲਵਾਂ ਪੱਤੀ ਪੱਖੋ ਕਲਾਂ ਅਤੇ ਅਵਤਾਰ ਸਿੰਘ ਉਰਫ ਕਾਕੂ ਪੁੱਤਰ ਰਾਜਵੰਤ ਸਿੰਘ ਜੱਟ ਵਾਸੀ ਪੱਖੋ ਕਲਾਂ ਹਰਿਆਣਾ ਤੋਂ ਸਸਤੇ ਭਾਅ ’ਚ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚ ਰਿਹਾ ਹੈ, ਜੇਕਰ ਇਸੇ ਸਮੇਂ ਛਾਪਾਮਾਰੀ ਕੀਤੀ ਜਾਵੇ ਤਾਂ ਸਫਲਤਾ ਮਿਲ ਸਕਦੀ ਹੈ ਤਾਂ ਹੌਲਦਾਰ ਬਲਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰ ਕੇ ਜਗਸੀਰ ਸਿੰਘ ਨੂੰ ਘਰ ’ਤੇ ਰੇਡ ਕਰ ਕੇ 5 ਪੇਟੀਅਾਂ (60 ਬੋਤਲਾਂ) ਸ਼ਰਾਬ ਸਮੇਤ ਕਾਬੂ ਕਰ ਲਿਆ ਜਦਕਿ ਉਸ ਦਾ ਦੂਸਰਾ ਸਾਥੀ ਅਵਤਾਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।