ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਪੁਲਸ ਵਲੋਂ ਸੈਮੀਨਾਰ ਦਾ ਆਯੋਜਨ

11/14/2018 4:50:27 PM

ਸੰਗਰੂਰ (ਪੁਰੀ,ਇਰਫਾਨ)-ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜਾਗਰੂਕਤਾ ਕਰਨ ਲਈ ਸਥਾਨਕ ਪੁਲਸ ਵਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਤੇ ਲਾਲ ਬਹਾਦੁਰ ਸ਼ਾਸਤਰੀ ਪਬਲਿਕ ਸਕੂਲ ਵਿਖੇ ਸੈਮੀਨਾਰ ਅਤੇ ਵਰਕਸ਼ਾਪਾਂ ਲਾਈਆਂ ਗਈਆਂ, ਜਿਸ ’ਚ ਦੋਨਾਂ ਸਕੂਲਾਂ ਦੇ ਵਿਦਿਅਾਰਥੀਆਂ ਨੇ ਭਾਗ ਲਿਆ ਤੇ ਐੱਸ. ਐੱਚ. ਓ. ਸਿਟੀ ਅਹਿਮਦਗਡ਼੍ਹ ਸ਼ਸ਼ੀ ਕਪੂਰ ਨੇ ਖੇਡਾਂ ਪ੍ਰਤੀ ਜਾਕਰੂਕ ਕੀਤਾ ਤੇ ਖੇਡਾਂ ਦੀ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। ਡੀ. ਐੱਸ. ਪੀ. ਅਹਿਮਦਗਡ਼੍ਹ ਪਲਵਿੰਦਰ ਸਿੰਘ ਦੀ ਰਹਿਨੁਮਾਈ ਵਿਚ ਕਰਵਾਏ ਗਏ ਸੈਮੀਨਾਰ ’ਚ ਸ਼ਸ਼ੀ ਕਪੂਰ ਨੇ ਕਿਹਾ ਕਿ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਭਵਿੱਖ ਪ੍ਰਤੀ ਸੇਧ ਦੇਣ ਵਿਚ ਅਹਿਮ ਰੋਲ ਹੁੰਦਾ ਹੈ ਪਰ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਲੁਕੀ ਹੋਈ ਪ੍ਰਤਿਭਾ ਦੀ ਪਛਾਣ ਸਕਦੇ ਹਨ। ਅਧਿਆਪਕਾ ਦਾ ਵਿਦਿਆਰਥੀਆਂ ਨੂੰ ਖੇਡ ਦੇ ਮੈਦਾਨ ਤੱਕ ਪਹੁਚਾਉਣ ਵਿਚ ਅਹਿਮ ਰੋਲ ਹੁੰਦਾ ਹੈ। ਇਸ ਮੌਕੇ ਪ੍ਰਿੰਸੀਪਲ ਵਿਨੇ ਗੋਇਲ ਅਤੇ ਵਾਈਸ ਪ੍ਰਿੰਸੀਪਲ ਰਵਿੰਦਰਜੀਤ ਪੁਰੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।