ਡੀ. ਐੱਮ. ਡੀ. ਪੀੜਤਾਂ ਲਈ 1 ਲੱਖ ਦੀ ਮੁਫ਼ਤ ਦਵਾਈਆਂ ਦਾ ਪ੍ਰਬੰਧ

05/21/2023 11:51:07 AM

ਮਾਲੇਰਕੋਟਲਾ (ਵਰਿੰਦਰ) : ਮਾਸੂਮ ਬੱਚਿਆਂ ਦੀ ਜਾਨ ਲੈਣ ਵਾਲੀ ਭਿਆਨਕ ਬੀਮਾਰੀ ਡੁਕੇਨ ਮਸਕੂਲਰ ਡਿਸਟ੍ਰੋਫੀ ਦੇ ਇਲਾਜ ਅਤੇ ਮਦਦ ਲਈ ਪੰਜਾਬ ਕੇਸਰੀ ਦੇ ਸਤਿਕਾਰਯੋਗ ਸ਼੍ਰੀ ਵਿਜੇ ਚੋਪੜਾ ਅਤੇ ਅਵਿਨਾਸ਼ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਇੱਕ ਵਿਸ਼ੇਸ਼ ਪਹਿਲ ਕੀਤੀ ਹੈ। ਜਿਸ ਵਿੱਚ ਪ੍ਰਤੀਨਿਧੀ ਡਾ: ਵਰਿੰਦਰਾ ਜੈਨ ਨੇ ਕਈ ਜ਼ਿਲ੍ਹਿਆਂ ਦੇ ਪਾਠਕਾਂ ਦੇ ਸਹਿਯੋਗ ਨਾਲ ਵੱਖ-ਵੱਖ ਸੂਬਿਆਂ ਦੇ ਪੀੜਤਾਂ ਦੀ ਸੂਚੀ ਇਕੱਠੀ ਕੀਤੀ ਅਤੇ ਬੀਮਾਰੀ ਤੋਂ ਪੀੜਤ ਵਿਅਕਤੀਆਂ ਦਾ ਪੀ. ਜੀ. ਆਈ. ਚੰਡੀਗੜ੍ਹ, ਸਰਕਾਰੀ ਆਯੁਰਵੈਦਿਕ ਹਸਪਤਾਲ ਪਟਿਆਲਾ ਵਿਖੇ ਰਜਿਸਟ੍ਰੇਸ਼ਨ ਕਰਵਾਈ ਤਾਂ ਇਲਾਜ ਲਈ ਪ੍ਰੇਰਿਤ ਕੀਤਾ ਤਾਂ ਸੇਵਾ ਟਰੱਸਟ ਯੂਕੇ (ਇੰਡੀਆ) ਨੇ ਸਹਾਇਤਾ ਮੁਹਿੰਮ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਹੋ ਕੇ ਉਮੀਦ ਦੀ ਇੱਕ ਨਵੀਂ ਕਿਰਨ ਰੌਸ਼ਨ ਕਰਵਾਈ ਸੀ।

ਇਹ ਵੀ ਪੜ੍ਹੋ- ਬਹਿਬਲ ਗੋਲੀ ਕਾਂਡ : ਅਦਾਲਤ ਨੇ 1 ਜੁਲਾਈ ਤੱਕ ਮੁਲਤਵੀ ਕੀਤੀ ਕੇਸ ਦੀ ਸੁਣਵਾਈ

ਜਿਸ ਦੇ ਦੂਜੇ ਪੜਾਅ 'ਚ 'ਭਾਰਤ ਸਵਾਸਥ-ਕਮਿਊਨਿਟੀ ਸਵਾਸਥ' ਮੁਹਿੰਮ ਤਹਿਤ ਸੇਵਾ ਟਰੱਸਟ ਯੂ. ਕੇ (ਇੰਡੀਆ) ਦੇ ਚੇਅਰਮੈਨ ਨਰੇਸ਼ ਮਿੱਤਲ, ਸਹਿ-ਪ੍ਰਾਯੋਜਕ ਡਾਬਰ ਇੰਡੀਆ ਲਿਮਟਿਡ ਦੇ ਸੀਨੀਅਰ ਪ੍ਰਾਜੈਕਟ ਮੈਨੇਜਰ ਅਤੇ ਸੀ. ਐੱਸ. ਆਰ. ਸੰਜੇ ਕੁਮਾਰ ਸ਼ਾਹ, ਡਾ: ਵਰਿੰਦਰਾ ਜੈਨ ਦੇ ਸਹਿਯੋਗ ਨਾਲ 2 ਸੂਬਿਆਂ ਦੇ ਬਹੁਤ ਸਾਰੇ ਡੀ. ਐੱਮ. ਡੀ.  ਪ੍ਰਭਾਵਿਤ ਬੱਚਿਆਂ ਨੂੰ ਜਿੱਥੇ 6 ਮਹੀਨਿਆਂ ਲਈ ਲਗਭਗ 1 ਲੱਖ ਆਯੁਰਵੈਦਿਕ ਦਵਾਈਆਂ ਮੁਹੱਈਆਂ ਕਰਵਾਈਆਂ, ਉੱਥੇ ਹੀ 12 ਮਹੀਨਿਆਂ ਦੀਆਂ ਰੋਜ਼ਾਨਾ ਜ਼ਰੂਰਤਾਂ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਡਾਬਰ ਦੇ ਕੁਝ ਪ੍ਰੋਡਕਟ ਵੀ ਭੇਟ ਕੀਤੇ। 

ਇਹ ਵੀ ਪੜ੍ਹੋ- ਪਤਨੀ ਵੱਲੋਂ ਰੋਕਣ 'ਤੇ ਵੀ ਨਾਜਾਇਜ਼ ਸੰਬੰਧਾਂ ਤੋਂ ਨਾ ਟਲਿਆ ਪਤੀ, ਚੁੱਕਿਆ ਖੌਫ਼ਨਾਕ ਕਦਮ

ਇਸ ਮੌਕੇ ਮਿੱਤਲ ਨੇ ਦੱਸਿਆ ਕਿ ਡੀ. ਐੱਮ. ਡੀ ਵਿੱਚ ਜਨਮ ਤੋਂ ਹੀ ਜੀਨ ਵਿਕਾਰ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਕੇ ਸਰੀਰਕ ਵਿਗਾੜ ਪੈਦਾ ਕਰ ਦਿੰਦੀਆਂ ਹਨ ਅਤੇ ਇਲਾਜ ਨਾ ਹੋਣ ਕਾਰਨ ਪੀੜਤ ਵਿਅਕਤੀ ਛੋਟੀ ਉਮਰ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਜਾਂ ਡਾਕਟਰੀ ਉਪਕਰਨਾਂ ਦੀ ਮਦਦ ਨਾਲ ਜ਼ਿੰਦਗੀ ਕੱਟਦੇ ਹਨ। ਉਨ੍ਹਾਂ ਕਿਹਾ ਕਿ ਅੰਕੜਿਆਂ ਅਨੁਸਾਰ 3500 ਵਿੱਚੋਂ 1 ਵਿਅਕਤੀ ਇਸ ਬੀਮਾਰੀ ਤੋਂ ਪ੍ਰਭਾਵਿਤ ਹੈ ਅਤੇ ਜੇਕਰ ਅਸੀਂ ਮਿਲ ਕੇ ਮਦਦ ਲਈ ਅੱਗੇ ਆਈਏ ਤਾਂ ਸ਼ਾਇਦ ਅਸੀਂ ਸੈਂਕੜੇ ਜਾਨਾਂ ਬਚਾ ਸਕਦੇ ਹਾਂ। ਉਥੇ ਹੀ ਮਾਹਿਰ ਆਯੂਰਵੇਦ ਵਿੱਚ ਵੀ “ਮਨੁੱਖਤਾ ਨੂੰ ਸਰੀਰ ਦੀ ਤਾਕਤ” ਬਣਾ ਕੇ ਇਸ ਬੀਮਾਰੀ ਨੂੰ ਵਧਣ ਤੋਂ ਰੋਕਣ ਲਈ ਉਪਰਾਲੇ ਕਰ ਰਹੇ ਹਨ।

ਕੀ ਚਾਹੁੰਦੇ ਹਨ ਪੀੜਤ : ਮਸਕੂਲਰ ਡਿਸਟ੍ਰੋਫੀ ਐਸੋਸੀਏਸ਼ਨ, ਪੰਜਾਬ ਦੇ ਵਿਵੇਕ ਕੁਮਾਰ, ਅਜੈ ਗਰਗ ਅਨੁਸਾਰ ਐਲੋਪੈਥੀ ਹਸਪਤਾਲਾਂ ਵਿੱਚ ਡੀ. ਐੱਮ. ਡੀ. ਇਲਾਜ ਦੀ ਪੂਰੀ ਸਹੂਲਤ ਨਹੀਂ ਹੈ। ਉੱਥੇ ਹੀ ਆਯੁਰਵੈਦਿਕ ਡਾਕਟਰੀ ਵਿੱਚ ਇਲਾਜ ਮਹਿੰਗਾ ਹੈ ਅਤੇ ਹਰ ਦਵਾਈ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੈ। ਇੰਨਾ ਹੀ ਨਹੀਂ ਸੂਬੇ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਸੈਂਕੜੇ ਮਿੰਨਤਾਂ ਕਰਨ ਤੋਂ ਬਾਅਦ ਵੀ ਬੱਚਿਆਂ ਦੀ ਮਦਦ ਲਈ ਕੋਈ ਕਦਮ ਚੁੱਕਣ ਨੂੰ ਤਿਆਰ ਨਹੀਂ ਹਨ। ਜਿਸ ਕਾਰਨ ਮਾਪਿਆਂ ਵਿੱਚ ਰੋਹ ਦੀ ਲਹਿਰ ਹੈ ਅਤੇ ਪਰਿਵਾਰ ਦਵਾਈ ਦੀ ਬਜਾਏ ਆਪਣੀ ਮਰਜ਼ੀ ਨਾਲ ਮੌਤ ਦੀ ਮੰਗ ਕਰਨ ਲਈ ਮਜਬੂਰ ਹੋ ਗਏ ਹਨ। ਇਸੇ ਲਈ ਸਰਕਾਰ ਵਿੱਤੀ ਸਹਾਇਤਾ, ਮਹੀਨਾਵਾਰ ਪੈਨਸ਼ਨ, ਸਿੱਖਿਆ, ਰੁਜ਼ਗਾਰ, ਆਯੂਸ਼ਮਾਨ ਯੋਜਨਾ, ਦਿਵਿਆਂਗ ਸਰਟੀਫਿਕੇਟ - ਯੂ. ਡੀ. ਆਈ.ਡੀ. ਕਾਰਡ, ਆਧੁਨਿਕ-ਵਿਦੇਸ਼ੀ ਇਲਾਜ-ਦਵਾਈਆਂ ਪ੍ਰਦਾਨ ਕਰੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto