ਟ੍ਰੈਫਿਕ ''ਚ ਵਿਘਨ ਪਾਉਣ ਦੇ ਦੋਸ਼ ''ਚ ਟਰੈਕਟਰ ਟਰਾਲੀ ਚਾਲਕ ਖਿਲਾਫ ਕੇਸ ਦਰਜ

03/19/2020 3:31:20 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਟ੍ਰੈਫਿਕ 'ਚ ਵਿਘਨ ਪਾਉਣ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤੇ ਹੈ। ਜਾਣਕਾਰੀ ਦਿੰਦਿਆਂ ਥਾਣਾ ਬਰਨਾਲਾ ਦੇ ਪੁਲਸ ਅਧਿਕਾਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਧਨੌਲਾ ਖੁਰਦ ਕੋਲ ਸ਼ਿਵਰਾਜ ਸਿੰਘ ਵਾਸੀ ਵੱਡੇ ਮੌੜ ਥਾਣਾ ਸ਼ਹਿਣਾ ਦਾ ਤੂੜੀ ਨਾਲ ਭਰਿਆ ਟਰੈਕਟਰ ਟਰਾਲੀ ਪਲਟਿਆ ਹੋਇਆ ਹੈ, ਜੋ ਆਮ ਲੋਕਾਂ ਦੀ ਆਵਾਜਾਈ ਵਿਚ ਵਿਘਨ ਪਾ ਰਿਹਾ ਹੈ। ਉਸ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Shyna

This news is Content Editor Shyna