ਨੌਜਵਾਨ ਦੀ ਕੁੱਟਮਾਰ ਕਰਨ ''ਤੇ ਕੇਸ ਦਰਜ

01/16/2019 3:11:51 PM

ਭਵਾਨੀਗੜ੍ਹ (ਵਿਕਾਸ): ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਦੋ ਵਿਅਕਤੀਆਂ ਅਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ਹੈ।

ਦੋਸ਼ ਹੈ ਕਿ ਲੋਹੜੀ ਦੀ ਰਾਤ ਹਰਪ੍ਰੀਤ ਸਿੰਘ ਉਰਫ ਬੌਬੀ ਮਕੈਨਿਕ, ਸ਼ੈਂਟੀ ਵਾਸੀ ਹਨੂੰਮਾਨ ਕਾਲੋਨੀ ਸਮੇਤ ਦੋ-ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਰਸਤੇ 'ਚ ਨੌਜਵਾਨ ਗੁਰਦੀਪ ਸਿੰਘ ਵਾਸੀ ਚਹਿਲਾਂ ਪੱਤੀ ਭਵਾਨੀਗੜ੍ਹ ਨੂੰ ਘੇਰ ਕੇ ਕੁੱਟਮਾਰ ਕਰਕੇ ਉਸ ਦੇ ਸੱਟਾਂ ਮਾਰੀਆਂ।ਜੋ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ।ਪੁਲਸ ਨੇ ਮਾਮਲੇ 'ਚ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਉਰਫ ਬੌਬੀ ਮਕੈਨਿਕ, ਸ਼ੈਂਟੀ ਵਾਸੀ ਹਨੂਮਾਨ ਕਾਲੋਨੀ ਸਮੇਤ ਦੋ-ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna