ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਵਾਲੀ ਨਾਮਵਰ ਇੰਡਸਟਰੀ ਨੂੰ ਮਿਲੇ 4 ਨੈਸ਼ਨਲ ਐਵਾਰਡ

10/19/2020 1:48:56 PM

ਚੀਮਾ ਮੰਡੀ (ਦਲਜੀਤ ਸਿੰਘ ਬੇਦੀ) - ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਲਹਿੰਦੇ ਪੰਜਾਬ ਨੂੰ ਵਧੀਆ ਮਿਕਦਾਰ ਵਾਲੀ ਖੇਤੀਬਾੜੀ ਮਸ਼ੀਨਰੀ ਮੁਹੱਈਆ ਕਰਵਾਉਣ ਵਾਲੀ ਨਾਮਵਰ ਖੇਤੀਬਾੜੀ ਇੰਡਸਟਰੀ ਜਗਤਜੀਤ ਗਰੁੱਪ ਚੀਮਾ ਮੰਡੀ (ਸੰਗਰੂਰ) ਨੇ ਨਿੱਤ ਨਵੀਆਂ ਪਿਰਤਾਂ ਪਾਉਂਦਿਆਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਖੇਤੀਬਾੜੀ ਔਜ਼ਾਰ ਦੇਣ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਮਾਨ-ਸਨਮਾਨ ਪ੍ਰਾਪਤ ਹੋਏ ਹਨ, ਜਿਸ ਕਰਕੇ ਇਸ ਇੰਡਸਟਰੀ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। 

ਇੰਡਸਟਰੀ ਦੇ ਸੀ.ਈ.ਓ. ਹਰਮੀਤ ਸਿੰਘ ਨੇ ਦੱਸਿਆ ਕਿ ਹੁਣ ਹੁਣੇ ਨੈਸ਼ਨਲ ਪੱਧਰ 'ਤੇ ਉਨ੍ਹਾਂ ਦੀ ਖੇਤੀਬਾੜੀ ਇੰਡਸਟਰੀ ਜਗਤਜੀਤ ਗਰੁੱਪ ਚੀਮਾ ਨੂੰ 4 ਨੈਸ਼ਨਲ ਐਵਾਰਡ ਪ੍ਰਾਪਤ ਹੋਏ ਹਨ। ਇੰਡਸਟਰੀ ਦੇ ਸਰਪ੍ਰਸਤ ਸ੍ਰ: ਧਰਮ ਸਿੰਘ ਤੇ ਐੱਮ.ਡੀ. ਜਗਤਜੀਤ ਸਿੰਘ ਦੀ ਮਿਹਨਤ ਤੇ ਲਗਨ ਸਦਕਾ ਇਹ ਸਨਮਾਨ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਸੀ.ਐੱਮ.ਓ. ਏਸ਼ੀਆ ਵੱਲੋਂ ਆਨਲਾਈਨ ਈਵੈਂਟ ਕਰਵਾਇਆ ਗਿਆ ਸੀ, ਜਿਸ ਵਿੱਚ ਭਾਰਤ ਦੀਆਂ ਨਾਮਵਰ ਕੰਪਨੀਆਂ ਨੇ ਹਿੱਸਾ ਲਿਆ ਸੀ। 

ਇਸੇ ਦੌਰਾਨ ਜਗਤਜੀਤ ਗਰੁੱਪ ਨੂੰ 4 ਐਵਾਰਡ ਬੈਸਟ, ਜਿਨ੍ਹਾਂ ਵਿੱਚ ਐੱਮ.ਡੀ. ਯੂਥ ਅਚੀਵਰ, ਬੈਸਟ ਸੀ.ਐੱਸ.ਆਰ.(ਕਾਰਪੋਰੇਟ ਸ਼ੋਸ਼ਲ ਰਿਸਪਾਂਸੀਬਿਲਟੀ, ਰੂਰਲ ਡਿਵੈਲਪਮੈਂਟ), ਬੈਸਟ ਇਮਰਜ਼ਿੰਗ ਬ੍ਰਾਂਡ ਐਵਾਰਡ ਤੇ ਬੈਸਟ ਸੀ.ਈ.ਓ. ਆਫ ਦ ਯੀਅਰ ਵਿਸ਼ੇਸ਼ ਤੌਰ ’ਤੇ ਦਿੱਤੇ ਗਏ ਹਨ। ਇੰਡਸਟਰੀ ਦੇ ਸਰਪ੍ਰਸਤ ਸ੍ਰ: ਧਰਮ ਸਿੰਘ ਤੇ ਐੱਮ.ਡੀ. ਜਗਤਜੀਤ ਸਿੰਘ ਨੇ ਇਨ੍ਹਾਂ ਐਵਾਰਡਾਂ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਸ ਖੇਤਰ ਵਿੱਚ ਕਾਫੀ ਸਮੇਂ ਤੋਂ ਮੁਹਾਰਤ ਰੱਖਦੇ ਹਨ।

rajwinder kaur

This news is Content Editor rajwinder kaur