ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਹੋਈ ਆਪਸੀ ਲੜਾਈ, 1 ਗੰਭੀਰ ਜ਼ਖ਼ਮੀ

08/08/2022 5:14:34 PM

ਤਪਾ ਮੰਡੀ(ਸ਼ਾਮ,ਗਰਗ) : ਨਾਮਦੇਵ ਮਾਰਗ ਸਥਿਤ ਸੁਸਾਇਟੀ ਅੱਗੇ ਅੱਜ ਕੋਈ 10 ਵਜੇ ਦੇ ਕਰੀਬ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਆਪਸੀ ਲੜਾਈ ‘ਚ ਇੱਕ ਵਿਦਿਆਰਥੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ‘ਚ ਜੇਰੇ ਇਲਾਜ ਵਿਦਿਆਰਥੀ ਅਸ਼ਰਫ ਮੁਹੰਮਦ ਪੁੱਤਰ ਤਾਲਿਬ ਹੁਸ਼ੈਨ ਵਾਸੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਕੂਲ ਦੇ ਬਾਹਰ ਮੇਰੇ ਇੱਕ ਸਾਥੀ ਨਾਲ ਝਗੜਾ ਹੋ ਰਿਹਾ ਸੀ ਜਿਨ੍ਹਾਂ ਨੂੰ ਮੈਂ ਸ਼ਾਂਤ ਕਰਵਾ ਕੇ ਆਪੋ-ਆਪਣੇ ਘਰ ਭੇਜ ਦਿੱਤਾ ਸੀ ਪਰ ਅੱਜ ਜਦ ਉਹ ਪੇਪਰ ਦੇ ਕੇ ਵਾਪਸ ਘਰ ਜਾ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਪਰਸੋਂ ਵਾਲੇ ਵਿਦਿਆਰਥੀ ਉਸ ਨਾਲ ਲੜਾਈ-ਝਗੜਾ ਕਰਨਾ ਚਾਹੁੰਦੇ ਹਨ ਤਾਂ ਉਸ ਨੇ ਆਪਣਾ ਰਾਸਤਾ ਬਦਲ ਲਿਆ।

ਇਹ ਵੀ ਪੜ੍ਹੋੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਇਸ ਤੋਂ ਬਾਅਦ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੇ ਪਿੱਛਾ ਕਰਕੇ ਉਸ ਨੂੰ ਘੇਰ ਕੇ ਉਸ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੇ ਉਸ ਦੇ ਪਿਤਾ ਬਾਰੇ ਨਵੀ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ। ਇਨ੍ਹਾਂ ‘ਚ ਕੁਝ ਵਿਦਿਆਰਥੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਈ ਭੀੜ ‘ਚ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਸਕੂਲ ਸਮੇਂ ‘ਚ ਵੀ ਬਾਹਰ ਘੁੰਮਦੇ ਫਿਰਦੇ ਹਨ ਅਤੇ ਜੋ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜ਼ਖ਼ਮੀ ਵਿਦਿਆਰਥੀ ਨੂੰ ਉਸ ਦੇ ਮਾਤਾ-ਪਿਤਾ ਅਤੇ ਲੋਕਾਂ ਵੱਲੋਂ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਦਿਆਰਥੀ ਦੇ ਬਿਆਨਾਂ 'ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto